ਓਡੀਸ਼ਾ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਮਿਲੀ ਜਿੱਤ ਨਾਲ ਨਾ ਸਿਰਫ ਸਿਆਸੀ ਸੱਤਾ ਬਦਲਣ ਜਾ ਰਹੀ ਹੈ ਸਗੋਂ ਉਥੇ ਦੀ ਹਰ ਇਕ ਚੀਜ਼ ਵਿਚ ਬਦਲਾਅ ਦਿਖੇਗਾ। ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਦੇ 24 ਸਾਲਾਂ ਤੋਂ ਸੱਤਾ ਵਿਚ ਬਣੇ ਹੋਣ ਦੀ ਵਜ੍ਹਾ ਨਾਲ ਕਈ ਚੀਜ਼ਾਂ ਬਿਲਕੁਲ ਸਥਿਰ ਹੋ ਗਈਆਂ ਸਨ। ਉਹ ਸਾਲ 2000 ਤੋਂ ਸੂਬੇ ਦੀ ਸੱਤਾ ਸੰਭਾਲ ਰਹੇ ਸਨ ਪਰ ਵੱਡੀ ਗੱਲ ਇਹ ਹੈ ਕਿ ਸੂਬੇ ਵਿਚ ਇਸ ਸਮੇਂ ਸੀਐੱਮ ਲਈ ਕੋਈ ਅਧਿਕਾਰਕ ਰਿਹਾਇਸ਼ ਨਹੀਂ ਹੈ।
ਨਵੀਨ ਬਾਬੂ ਸਰਕਾਰ ਦਾ ਪੂਰਾ ਕੰਮਕਾਜ ਆਪਣੇ ਘਰ ਨਵੀਨ ਹਾਊਸ ਨਾਲ ਦੇਖਦੇ ਸੀ। ਉਹ ਸਰਕਾਰੀ ਰਿਹਾਇਸ਼ ਵਿਚ ਸ਼ਿਫਟ ਹੋਣ ਦੀ ਬਜਾਏ ਆਪਣੇ ਘਰ ਵਿਚ ਰਹਿਣ ਲੱਗੇ ਸੀ। ਫਿਰ ਉਥੋਂ ਹੀ ਉਹ ਪੂਰਾ ਕੰਮ ਕਰਨ ਲੱਗੇ। ਉਹ ਬੀਤੇ ਲਗਭਗ ਢਾਈ ਦਹਾਕੇ ਤੋਂ ਵਰਕ ਫਰਾਮ ਹੋਮ ਰਹੇ। ਸਰਕਾਰੀ ਰਿਹਾਇਸ਼ ਵਿਚ ਸ਼ਿਫਟ ਨਾ ਹੋਣਾ ਉਨ੍ਹਾਂ ਦਾ ਵੱਡਾ ਫੈਸਲਾ ਸੀ। ਉਨ੍ਹਾਂ ਦੇ ਪਿਤਾ ਬੀਜੂ ਪਟਨਾਇਕ ਨੇ ਰਾਜਧਾਨੀ ਭੁਵਨੇਸ਼ਰ ਵਿਚ ਆਪਣੇ ਲਈ ਇਕ ਸ਼ਾਨਦਾਰ ਬੰਗਲਾ ਬਣਵਾਇਆ ਸੀ। ਉਸੇ ਬੰਗਲੇ ਵਿਚ ਨਵੀਨ ਬਾਬੂ ਰਹਿੰਦੇ ਹਨ। ਉਹ ਸੀਐੱਮ ਅਹੁਦੇ ਦੀ ਸਾਰੀ ਜ਼ਿੰਮੇਵਾਰੀ ਵੀ ਇਸੇ ਬੰਗਲੇ ਤੋਂ ਨਿਭਾਉਂਦੇ ਸਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ ਵੱਡੇ ਬਦਮਾਸ਼ ਦੇ ਦੋ ਗੁਰ/ਗਿਆਂ ਨੂੰ ਕੀਤਾ ਗ੍ਰਿਫਤਾਰ, ਹਥਿ/ਆਰ ਤੇ 9 ਕਾਰ.ਤੂਸ ਬਰਾਮਦ
ਭਾਜਪਾ ਨੂੰ ਅਜੇ ਮੁੱਖ ਮੰਤਰੀ ਦੀ ਚੋਣ ਕਰਨਾ ਹੈ ਪਰ ਇਸ ਦੇ ਨਾਲ ਹੀ ਸੂਬੇ ਵਿਚ ਅਧਿਕਾਰੀਆਂ ਨਵੇਂ ਸੀਐੱਮ ਦੀ ਚੋਣ ਕਰਨੀ ਹੈ ਪਰ ਇਸ ਦੇ ਨਾਲ ਹੀਸੂਬੇ ਦੇ ਅਧਿਕਾਰੀਆਂ ਵਿਚ ਨਵੇਂ ਸੀਐੱਮ ਲਈ ਘਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੀਐੱਮ ਲਈ ਇਕ ਬੰਗਲੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਕਈ ਬੰਗਲਿਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਪਰ ਇਨ੍ਹਾਂ ਨੂੰ ਪੂਰੀ ਤਰ੍ਹਾਂ ਤੋਂ ਤਿਆਰ ਕਰਨ ਵਿਚ ਥੋੜ੍ਹਾ ਸਮਾਂ ਲੱਗੇਗਾ। ਇਕ ਬੰਗਲਾ ਨਵੀਨ ਪਟਨਾਇਕ ਦਾ ਸ਼ਿਕਾਇਤ ਸੈੱਲ ਹੋ ਸਕਦਾ ਹੈ। ਇਥੇ ਨਵੀਨ ਬਾਬੂ ਸੀਐੱਮ ਰਹਿੰਦੇ ਜਨਤਾ ਨਾਲ ਮਿਲਣ ਆਉਂਦੇ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਸੀਐੱਮ ਰਿਹਾਇਸ਼ ਨਾ ਹੋਣ ਦੀ ਵਜ੍ਹਾ ਨਾਲ ਨਵੇਂ ਸੀਐੱਮ ਲਈ ਸੂਬੇ ਦੇ ਗੈਸਟ ਹਾਊਸ ਵਿਚ ਇਕ ਸੁਈਟ ਨੂੰ ਤਿਆਰ ਕੀਤਾ ਜਾ ਰਿਹਾ ਹੈ।