child labour in covid19: ਕੋਰੋਨਾ ਮਹਾਮਾਰੀ ਕਾਰਨ ਅਰਥ ਵਿਵਸਥਾ ਮੁਦੇ ਮੂੰਹ ਡਿੱਗ ਚੁੱਕੀ ਹੈ। ਭਾਰਤ, ਬ੍ਰਾਜ਼ੀਲ ਅਤੇ ਮੈਕਸੀਕੋ ਵਰਗੇ ਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਦਿੱਸ ਰਹੇ ਹਨ। ਅਜਿਹੇ ‘ਚ ਲੱਖਾਂ ਬੱਚੇ ਇਕ ਵਾਰ ਫਿਰ ਤੋਂ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਹੋ ਸਕਦੇ ਹਨ। ਜਿਸ ਨਾਲ ਬੀਤੇ 20 ਸਾਲਾਂ ‘ਚ ਬਾਲ ਮਜਦੂਰੀ ਨੂੰ ਖਤਮ ਕਰਨ ਕੀਤੇ ਗਏ ਕਾਰਜਾਂ ਨੂੰ ਇੱਕ ਡੂੰਘਾ ਝਟਕਾ ਲੱਗ ਸਕਦਾ ਹੈ। ਇੱਕ ਦਾਅਵਾ ਦੀ ਮੰਨੀਏ ਤਾਂ 9.4 ਕਰੋੜ ਬਚੇ ਵਾਪਸ ਮੁੱਖ ਧਾਰਾ ‘ਚ ਵਾਪਸ ਆ ਗਏ ਹਨ।
2011 ਦੀ ਇੱਕ ਰਿਪੋਰਟ ਅਨੁਸਾਰ ਭਾਰਤ ‘ਚ ਪੰਜ ਤੋਂ 14 ਸਾਲ ਦੀ ਉਮਰ ਦੇ ਇਕ ਕਰੋੜ ਤੋਂ ਵੱਧ ਬਾਲ ਮਜ਼ਦੂਰ ਸਨ ਅਤੇ ਪੰਜ ਤੋਂ 18 ਸਾਲ ਦੀ ਉਮਰ ਦੇ 11 ਵਿੱਚੋਂ ਇਕ ਬੱਚਾ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ILO 2016 ਦੇ ਅੰਕੜਿਆਂ ਦੀ ਮੰਨੀਏ ਤਾਂ ਦੁਨੀਆ ‘ਚ ਪੰਜ ਤੋਂ 17 ਸਾਲਾਂ ਦੇ 15 ਕਰੋੜ 20 ਲੱਖ ਤੋਂ ਜ਼ਿਆਦਾ ਬੱਚੇ ਕੰਮ ਕਰਦੇ ਹਨ ਅਤੇ ਇਨ੍ਹਾਂ ਵਿੱਚੋਂ ਦੋ ਕਰੋੜ 38 ਲੱਖ ਭਾਰਤ ਦੇ ਵਸਨੀਕ ਹਨ।
ਅੰਤਰਰਾਸ਼ਟਰੀ ਬਾਲ ਮਜ਼ਦੂਰੀ ਰੋਕ ਦਿਵਸ ਮੌਕੇ ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਅਤੇ ਯੂਨੀਸੈੱਫ ਨੇ ਸ਼ੁੱਕਰਵਾਰ ਨੂੰ ਇਕ ਰਿਪੋਰਟ ਜਾਰੀ ਕੀਤੀ। ‘ਕੋਵਿਡ-19 ਐਂਡ ਚਾਈਲਡ ਲੇਬਰ : ਏ ਟਾਈਮ ਆਫ ਕ੍ਰਾਈਸਿਸ, ਏ ਟਾਈਮ ਟੂ ਐਕਟ’ ਸਿਰਲੇਖ ‘ਚ ਦੱਸਿਆ ਗਿਆ ਕਿ ਬਾਲ ਮਜ਼ਦੂਰੀ ਅਤੇ ਬੁਰੇ ਹਾਲਾਤਾਂ ‘ਚ ਕੰਮ ਬਹੁਤ ਦੇਰ ਤੋਂ ਚੱਲ ਰਿਹਾ ਹੈ ਮਹਾਮਾਰੀ ਕਾਰਨ ਇਹ ਅੰਕੜੇ ਲੱਖਾਂ ਦੂਜੇ ਬੱਚੇ ਨੂੰ ਵੀ ਇਸ ਕੰਮ ਸ਼ਾਮਿਲ ਕਰ ਸਕਦੇ ਹਨ। ਜਿਸ ਨਾਲ ਬੱਚਿਆਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਰਿਪੋਰਟ ‘ਚ ਸਾਫ ਕੀਤਾ ਗਿਆ ਕਿ ਬ੍ਰਾਜ਼ੀਲ ‘ਚ ਮਹਾਮਾਰੀ ਕਾਰਨ ਨੌਕਰੀ ਗੁਆਉਣ ਵਾਲੇ ਮਾਤਾ-ਪਿਤਾ ਦੀ ਮਦਦ ਲਈ ਹੀ ਇਹ ਬੱਚੇ ਕੰਮ ਕਰਦੇ ਹਨ ਅਤੇ ਬਾਕੀ ਕਈ ਦੇਸ਼ਾਂ ਜਿਵੇਂ ਗੁਆਟੇਮਾਲਾ, ਭਾਰਤ, ਮੈਕਸੀਕੋ ਅਤੇ ਯੂਨਾਈਟਿਡ ਰਿਪਬਲਿਕ ਆਫ ਤਨਜ਼ਾਨੀਆ ‘ਚ ਵੀ ਇਹ ਸਥਿਤੀ ਹੈ।
ਰਿਪੋਰਟ ‘ਚ ਬਾਲ ਮਜ਼ਦੂਰੀ ਵੱਧਣ ਦਾ ਕਾਰਨ ਸਕੂਲਾਂ ਦਾ ਬੰਦ ਹੋਣਾ ਵੀ ਮੰਨਿਆ ਜਾ ਰਹੀ ਰਿਹਾ ਹੈ। 130 ਤੋਂ ਜ਼ਿਆਦਾ ਦੇਸ਼ਾਂ ‘ਚ ਇਕ ਅਰਬ ਤੋਂ ਜ਼ਿਆਦਾ ਬੱਚਿਆਂ ਦੀ ਪੜ੍ਹਾਈ-ਬੁਰੀ ਤਰਾਂ ਪ੍ਰਭਾਵਿਤ ਹੋਈ ਹੈ। ਰਿਪੋਰਟ ‘ਚ ਚਿੰਤਾ ਜਤਾਈ ਗਈ ਕਿ ਹੋ ਸਕਦਾ ਹੈ ਕਿ ਜ਼ਿਆਦਾਤਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਦੁਬਾਰਾ ਸਕੂਲ ਭੇਜਣ ਦੇ ਸਮਰੱਥ ਨਾ ਹੋ ਸਕਣ। ਇੱਕ ਰਿਪੋਟ ਮੁਤਾਬਕ ਬਾਲ ਮਜ਼ਦੂਰੀ ਵਿਚ ਘੱਟ ਤੋਂ ਘੱਟ 0.7 ਫ਼ੀਸਦੀ ਦਾ ਵਾਧਾ ਹੁੰਦਾ ਹੈ।