cm arvind kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਜੀਂਦ ਦੇ ਕਿਸਾਨ ਮਹਾਪੰਚਾਇਤ ਦੌਰਾਨ ਕੇਂਦਰ ‘ਤੇ ਜ਼ੋਰਦਾਰ ਹਮਲਾ ਬੋਲਿਆ।ਉਨਾਂ੍ਹ ਨੇ ਜੀਐੱਨਸੀਟੀਡੀ ਕਾਨੂੰਨ ਦਾ ਜ਼ਿਕਰ ਕਰਦਿਆਂ ਹੋਏ ਕਿਹਾ ਕਿ ਉਹ ਸੰਸਦ ‘ਚ ਬਿੱਲ ਲੈ ਕੇ ਆਏ ਤਾਂ ਕਿ ਕੇਜਰੀਵਾਲ ਨੂੰ ਸਜ਼ਾ ਦੇ ਸਕਣ।ਕਿਸਾਨਾਂ ਦੇ ਪ੍ਰਦਰਸ਼ਨ ਕਰਨ ਦਾ ਸਮਰਥਨ ਕਰਨ ‘ਤੇ ਸਾਨੂੰ ਉਸਦਾ ਖਾਮਿਆਜ਼ਾ ਭੁਗਤਨਾ ਪਿਆ।ਉਨ੍ਹਾਂ ਕਿਹਾ ਕਿ ਉਹ ਬਿੱਲ ਪਾਸ ਕਰ ਰਹੇ ਹਨ ਅਤੇ ਚੁਣੇ ਗਏ ਸਰਕਾਰ ਦੀ ਬਜਾਏ ਉਪ-ਰਾਜਪਾਲ ਦੇ ਅਧਿਕਾਰ ਵਿਚ ਅਧਿਕਾਰ ਦੇ ਰਹੇ ਹਨ। ਕੀ ਅਸੀਂ ਇਸ ਆਜ਼ਾਦੀ ਲਈ ਲੜਾਂਗੇ?
ਦਿੱਲੀ ਦੇ ਸੀ.ਐੱਮ ਨੇ ਕਿਹਾ ਕਿ ਕੇਂਦਰ ਨੇ ਫਾਈਲ ਮੈਨੂੰ ਭੇਜ ਦਿੱਤੀ ਅਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਦਾ ਸਵਾਲ ਹੈ। ਉਨ੍ਹਾਂ ਨੇ ਮੈਨੂੰ ਧਮਕੀ ਵੀ ਦਿੱਤੀ ਕਿ ਉਹ ਮੇਰੇ ਅਧਿਕਾਰ ਖੋਹ ਲੈਣਗੇ। ਮੈਂ ਉਨ੍ਹਾਂ ਦੀ ਨਹੀਂ ਸੁਣੀ ਅਤੇ ਫਾਈਲ ਨੂੰ ਰੱਦ ਕਰ ਦਿੱਤਾ। ਇਸਦੇ ਨਾਲ ਹੀ, ਅਰਵਿੰਦ ਕੇਜਰੀਵਾਲ ਨੇ ਕਿਾਹ ਅਸੀਂ ਉਨਾਂ੍ਹ 300 ਕਿਸਾਨਾਂ ਨੂੰ ਸਲਾਮ ਕਰਦੇ ਹਨ ਜਿਨ੍ਹਾਂ ਦੀ ਕਿਸਾਨ ਅੰਦੋਲਨ ਦੌਰਾਨ ਮੌਤ ਹੋ ਗਈ।ਇਹ ਸਾਡੀ ਜ਼ਿੰਮੇਦਾਰੀ ਹੈ ਕਿ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਾ ਜਾਵੇ।ਦਿੱਲੀ ਸੀਐੱਮ ਨੇ ਕਿਹਾ ਪਤਾ ਲੱਗਾ, ਕੱਲ ਰੋਹਤਕ ‘ਚ ਇਨਾਂ ਲੋਕਾਂ ਨੇ ਕਿਸਾਨਾ ‘ਤੇ ਲਾਠੀਚਾਰਜ ਕੀਤਾ।ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸਰਕਾਰਾਂ ਨੂ ਜਾਂ ਲਾਠੀਚਾਰਜ? ਅਸੀਂ ਨਿੰਦਾ ਕਰਦੇ ਹਾਂ ਇਸ ਗੱਲ ਦੀ।ਮੈਨੂੰ ਪਤਾ ਲੱਗਾ ਲੋਕ ਜਾਣ ਲੱਗੇ ਹਨ,
ਇਸ ਲਈ ਤੁਹਾਡੇ ਨਾਲ ਗੱਲ ਕਰਨ ਆ ਗਿਆ।ਬਹੁਤ ਸਾਰੇ ਕਿਸਾਨ ਅਜੇ ਜਾਮ ‘ਚ ਫਸੇ ਹਨ।ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਕੀਤਾ, ਅੱਜ ਹਰਿਆਣਾ ‘ਚ ਆਇਆ ਹਾਂ।ਉਨਾਂ੍ਹ ਨੇ ਕਿਹਾ ਸਾਰੇ ਦੇਸ਼ ਦੇ ਕਿਸਾਨ ਤੁਹਾਡੇ ਨਾਲ ਹਨ।ਪਹਿਲੇ ਦਿਨ ਤੋਂ ਮਜ਼ਬੂਤੀ ਦੇ ਨਾਲ ਅਰਵਿੰਦ ਕੇਜਰੀਵਾਲ ਦਿੱਲੀ ਸਰਕਾਰ ਕਿਸਾਨਾਂ ਦੇ ਨਾਲ ਹੈ।ਜਦੋਂ ਕਿਸਾਨਾਂ ਨੇ ਦਿੱਲੀ ਬਾਰਡਰ ‘ਤੇ ਕੂਚ ਕੀਤਾ ਤਾਂ ਹਰਿਆਣਾ ਸਰਕਾਰ ਨੇ ਅੱਥਰੂ ਗੈਸ ਦੇ ਗੋਲੇ ਛੱਡੇ, ਲਾਠੀਚਾਰਜ ਕੀਤਾ ਪਰ ਸਾਡੇ ਕਿਸਾਨ ਸਭ ਸਹਿਣ ਕਰ ਕੇ ਉੱਥੇ ਪਹੁੰਚੇ ਸਨ।ਜਦੋਂ ਕਿ ਪਿਛਲੇ ਸਾਲ ਸੰਸਦ ਦੇ ਕੋਲ ਕਰਾਏ ਗਏ ਤਿੰਨ ਨਵੇਂ ਖੇਤੀ ਸੁਧਾਰ ਸੰਬੰਧੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਦਲੀਲ ਹੈ ਕਿ ਇਸ ਨਾਲ ਖੇਤੀ ਖੇਤਰ ‘ਚ ਨਵੇਂ ਨਿਵੇਸ਼ ਦੇ ਮੌਕੇ ਖੁੱਲ੍ਹਣਗੇ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਠੀਕ ਹੋਵੇਗੀ।
Punjab ‘ਚ ‘ਡੌਨ’ Mukhtar Ansari ਨੂੰ ਲੈਕੇ ਆਈ ਵੱਡੀ ਖ਼ਬਰ, ਵੇਖੋ LIVE ਅਪਡੇਟ…