ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਮਿਲਣ ਤੋਂ ਬਾਅਦ ਉਹ ਸ਼ਾਮ ਤੱਕ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ। ਇਸ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਦੁਪਹਿਰ 12 ਵਜੇ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਗਏ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਮੌਜੂਦ ਸਨ। ਸੀਐਮ ਕੇਜਰੀਵਾਲ ਨੇ ਹਨੂਮਾਨ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਪੂਜਾ ਕੀਤੀ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਭਾਰੀ ਮੀਂਹ ਦੇ ਬਾਵਜੂਦ ਸੀਐਮ ਅਰਵਿੰਦ ਕੇਜਰੀਵਾਲ ਦੇ ਸਵਾਗਤ ਲਈ ਤਿਹਾੜ ਜੇਲ੍ਹ ਦੇ ਬਾਹਰ ਭੀੜ ਇਕੱਠੀ ਹੋਈ। ‘ਆਪ’ ਵਰਕਰਾਂ ਤੇ ਆਗੂਆਂ ਨੇ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਕੇਜਰੀਵਾਲ ਦਾ ਹੀਰੋ ਵਜੋਂ ਸਵਾਗਤ ਕੀਤਾ। ਢੋਲ ਦੀਆਂ ਧੁਨਾਂ, ਕੇਜਰੀਵਾਲ ਦੇ ਹੱਕ ਵਿੱਚ ਨਾਅਰੇਬਾਜ਼ੀ ਦੌਰਾਨ ਇਲਾਕੇ ਦਾ ਮਾਹੌਲ ਜੋਸ਼ ਨਾਲ ਭਰਿਆ ਹੋਇਆ ਸੀ। ਹਰ ਕੋਈ ਮੁੱਖ ਮੰਤਰੀ ਦੀ ਰਿਹਾਈ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਸਮਰਥਕਾਂ ਨੇ ਕੇਜਰੀਵਾਲ ਦੇ ਹੱਕ ਵਿੱਚ ਨਾਅਰਿਆਂ ਵਾਲੇ ਪੋਸਟਰ ਅਤੇ ਬੈਨਰ ਲਾਏ ਹੋਏ ਸਨ।
ਇਹ ਵੀ ਪੜ੍ਹੋ : ਅਮ੍ਰਿਤਪਾਲ ਸਿੰਘ ਨੂੰ ਆਸਟ੍ਰੀਆ ਤੋਂ ਲਿਆਂਦਾ ਭਾਰਤ ਵਾਪਸ, ਬਟਾਲਾ ਪੁਲਿਸ ਨੇ ਏਅਰਪੋਰਟ ਤੋਂ ਲਿਆ ਹਿਰਾਸਤ ‘ਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਪਾਰਟੀ ਦੇ ਸੀਨੀਅਰ ਆਗੂ ਇੱਕ ਟਰੱਕ ਦੇ ਉੱਪਰ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰ ਰਹੇ ਸਨ। ਮੀਂਹ ਵਿੱਚ ਭਿੱਜ ਜਾਣ ਦੇ ਬਾਵਜੂਦ ‘ਆਪ’ ਆਗੂ ਤੇ ਸਮਰਥਕ ਜੋਸ਼ ਨਾਲ ‘ਜੇਲ੍ਹ ਦੇ ਤਾਲੇ ਟੁੱਟ ਗਏ, ਕੇਜਰੀਵਾਲ ਛੁੱਟ ਗਏ’ ਅਤੇ ‘ਭ੍ਰਿਸ਼ਟਾਚਾਰ ਦਾ ਇੱਕ ਹੀ ਕਾਲ, ਕੇਜਰੀਵਾਲ, ਕੇਜਰੀਵਾਲ’ ਦੇ ਨਾਅਰੇ ਲਗਾ ਰਹੇ ਸਨ, ਜਿਵੇਂ ਹੀ ਕੇਜਰੀਵਾਲ ਤਿਹਾੜ ਦੇ ਗੇਟ ਤੋਂ ਬਾਹਰ ਨਿਕਲੇ ਭੀੜ ਨੇ ਤਾੜੀਆਂ ਨਾਲ ਉਸ ਦਾ ਸਵਾਗਤ ਕੀਤਾ।
ਨੀਲੀ ਕਮੀਜ਼ ਪਹਿਨ ਕੇ ਕੇਜਰੀਵਾਲ ਨੇ ਕਾਰ ਦੀ ਛੱਤ ਤੋਂ ਸੰਬੋਧਿਤ ਕਰਨ ਤੋਂ ਪਹਿਲਾਂ ਸਮਰਥਕਾਂ ਦੀ ਭੀੜ ਨੂੰ ਹੱਥ ਹਿਲਾ ਕੇ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ। ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਜਸ਼ਨ ਦਾ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਉਨ੍ਹਾਂ ਦੇ ਸਮਰਥਕ ਆਪਣੇ ਨੇਤਾ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: