Cm mamata hits back at pm modi : ਪੱਛਮੀ ਬੰਗਾਲ ਦੇ ਕੂਚ ਬਿਹਾਰ ਵਿੱਚ ਮੁੱਖ ਮੰਤਰੀ ਅਤੇ ਟੀਐਮਸੀ ਆਗੂ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਬੈਨਰਜੀ ਕਿਸੇ ਹੋਰ ਸੀਟ ਤੋਂ ਵੀ ਚੋਣਾਂ ਲੜੇਗੀ ਵਾਲੇ ਪ੍ਰਧਾਨ ਮੰਤਰੀ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਮਮਤਾ ਨੇ ਕਿਹਾ ਕੇ, ਉਹ ਨੰਦੀਗਰਾਮ ਸੀਟ ਤੋਂ ਹੀ ਚੋਣ ਜਿੱਤ ਰਹੀ ਹੈ। ਇਸ ਬਿਆਨ ‘ਤੇ ਕਿ ਉਸ ਨੇ ਇੱਕ ਹੋਰ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਸੀ, ਮਮਤਾ ਨੇ ਬਦਲਾ ਲੈਂਦਿਆਂ ਦਾਅਵਾ ਕੀਤਾ ਹੈ ਕਿ ਉਹ ਨੰਦੀਗਰਾਮ ਸੀਟ ਤੋਂ ਚੋਣ ਜਿੱਤ ਰਹੀ ਹੈ। ਮਮਤਾ ਬੈਨਰਜੀ ਨੇ ਕੂਚ ਬਿਹਾਰ ਵਿੱਚ ਕਿਹਾ, “ਮੈਂ ਤੁਹਾਡੀ ਪਾਰਟੀ ਦੀ ਮੈਂਬਰ ਨਹੀਂ ਹਾਂ ਜੋ ਤੁਸੀਂ ਮੈਨੂੰ ਦੱਸੋਗੇ ਕਿ ਮੈ ਕਿੱਥੇ ਚੋਣ ਲੜਨੀ ਹੈ, ਮੈਂ ਨੰਦੀਗਰਾਮ ਤੋਂ ਹੀ ਜਿੱਤਾਂਗੀ। ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਲੋਕਾਂ ਨੂੰ ਅਪੀਲ ਕਰਦੇ ਹੋਏ ਮਮਤਾ ਨੇ ਕਿਹਾ ਕਿ ‘ਮੈਂ ਜਾਣਦੀ ਹਾਂ ਕਿ ਮੈਂ ਜਿੱਤ ਜਾਵਾਂਗੀ, ਪਰ ਘੱਟੋ ਘੱਟ 200 ਉਮੀਦਵਾਰਾਂ ਨੂੰ ਵੀ ਮੇਰੇ ਨਾਲ ਜਿੱਤਣਾ ਪਏਗਾ ਤਾਂ ਜੋ ਅਸੀਂ ਆਪਣੀ ਸਰਕਾਰ ਬਣਾ ਸਕੀਏ। ਇਸੇ ਕਰਕੇ ਆਪਣੀ ਵੋਟ ਟੀਐਮਸੀ ਉਮੀਦਵਾਰਾਂ ਲਈ ਪਾਓ।
ਇਸ ਤੋਂ ਇਲਾਵਾ ਦਿਨਹਾਟਾ ਵਿੱਚ ਇੱਕ ਰੈਲੀ ਵਿੱਚ ਮਮਤਾ ਨੇ ਪੀਐਮ ਮੋਦੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੰਟਰੋਲ ਕਰਨ ਲਈ ਕਿਹਾ ਹੈ। ਮਮਤਾ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਹ ਪਹਿਲਾਂ ਆਪਣੇ ਗ੍ਰਹਿ ਮੰਤਰੀ ਨੂੰ ਕੰਟਰੋਲ ਕਰਨ ਫਿਰ ਸਾਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨਾ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਦਿਨ ਪਹਿਲਾਂ ਹਾਵੜਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਨੰਦੀਗ੍ਰਾਮ ਦਾ ਜ਼ਿਕਰ ਕੀਤਾ ਸੀ। ਵੋਟਿੰਗ ਦੇ ਦੂਜੇ ਪੜਾਅ ਦੌਰਾਨ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸੀ ਕੇ, “ਅਸੀਂ ਸਾਰਿਆਂ ਨੇ ਦੇਖਿਆ ਕਿ ਕੁੱਝ ਸਮਾਂ ਪਹਿਲਾਂ ਨੰਦੀਗ੍ਰਾਮ ਵਿੱਚ ਕੀ ਹੋਇਆ। ਇਹ ਦਰਸਾਉਂਦਾ ਹੈ ਕਿ ਮਮਤਾ ਬੈਨਰਜੀ ਨੇ ਹਾਰ ਮੰਨ ਲਈ ਹੈ। ਦੀਦੀ ਅਜੇ ਵੀ ਆਖਰੀ ਪੜਾਅ ਲਈ ਨਾਮਜ਼ਦਗੀ ਦਾ ਸਮਾਂ ਬਾਕੀ ਹੈ। ਬੱਸ ਇਹ ਦੱਸੋ ਕਿ ਅਫਵਾਹ ਵਿੱਚ ਕਿੰਨੀ ਸੱਚਾਈ ਹੈ ਕਿ ਅਚਾਨਕ ਤੁਸੀਂ ਕਿਸੇ ਹੋਰ ਸੀਟ ਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਹੋ। ਕੀ ਇਹ ਸੱਚ ਹੈ ? ਦੀਦੀ ਪਹਿਲੀ ਵਾਰ ਉਥੇ ਗਈ (ਨੰਦੀਗ੍ਰਾਮ), ਜਨਤਾ ਨੇ ਤੁਹਾਨੂੰ ਦਿਖਾ ਦਿੱਤਾ ਹੈ। ਹੁਣ ਕਿਤੇ ਹੋਰ ਜਾਉਗੇ, ਬੰਗਾਲ ਦੇ ਲੋਕ ਤਿਆਰ ਬੈਠੇ ਹਨ।”