ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਗੁਰੂਗ੍ਰਾਮ ਅਤੇ ਦਿੱਲੀ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਗੁਰੂਗ੍ਰਾਮ ਵਿੱਚ ਟੀ-20 ਕ੍ਰਿਕਟ ਵਿਸ਼ਵ ਜੇਤੂ ਟੀਮ ਇੰਡੀਆ ਦੇ ਮੈਂਬਰ ਯੁਜਵੇਂਦਰ ਚਾਹਲ ਨਾਲ ਮੁਲਾਕਾਤ ਕੀਤੀ। CM ਸੈਣੀ ਨੇ ਚਾਹਲ ਨੂੰ ਮੈਡਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਚਹਿਲ ਨਾਲ ਸਥਾਨਕ ਨੌਜਵਾਨਾਂ ਨੂੰ ਕ੍ਰਿਕਟ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਬਾਰੇ ਚਰਚਾ ਕੀਤੀ।
ਟੀਮ ਇੰਡੀਆ ਨੇ ਬਾਰਬਾਡੋਸ ‘ਚ 29 ਜੂਨ ਨੂੰ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ‘ਤੇ ਕਬਜ਼ਾ ਕੀਤਾ ਸੀ। ਹਰਿਆਣਾ ਦੇ ਰਹਿਣ ਵਾਲੇ ਯੁਜਵੇਂਦਰ ਚਾਹਲ 15 ਮੈਂਬਰੀ ਭਾਰਤੀ ਟੀਮ ਦਾ ਹਿੱਸਾ ਸਨ, ਜਿਸ ਕਾਰਨ ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਨਮਾਨਿਤ ਕੀਤਾ। ਇਸ ਦੌਰਾਨ ਚਾਹਲ ਦਾ ਪਰਿਵਾਰ ਵੀ ਉੱਥੇ ਮੌਜੂਦ ਸੀ।
CM ਨਾਇਬ ਸਿੰਘ ਸੈਣੀ ਨੇ ਟਵਿੱਟਰ ‘ਤੇ ਲਿਖਿਆ, “ਟੀ-20 ਵਿਸ਼ਵ ਕੱਪ ਦੀ ਵਿਸ਼ਵ-ਜੇਤੂ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਰਿਹਾ ਅਤੇ ਹਰਿਆਣਾ ਦੀ ਧਰਤੀ ਦੇ ਪੁੱਤਰ ਯੁਜਵੇਂਦਰ ਚਾਹਲ ਨੂੰ ਮਿਲਿਆ। ਯੁਜਵੇਂਦਰ ਚਾਹਲ ਨੇ ਹਰਿਆਣਾ ਸਮੇਤ ਪੂਰੇ ਦੇਸ਼ ਦੇ ਅਣਗਿਣਤ ਨੌਜਵਾਨਾਂ ਨੂੰ ਕ੍ਰਿਕਟ ਵੱਲ ਪ੍ਰੇਰਿਤ ਕੀਤਾ ਅਤੇ ਇਸ ਸ਼ਾਨਦਾਰ ਜਿੱਤ ਲਈ ਉਸ ਨੂੰ ਅਤੇ ਪੂਰੀ ਭਾਰਤੀ ਟੀਮ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ।
ਇਹ ਵੀ ਪੜ੍ਹੋ : ਪਨੀਰ ਲੈਣ ਗਿਆ ਨੌਜਵਾਨ ਨਹੀਂ ਪਰਤਿਆ ਘਰ, ਕਸਬਾ ਮਾਹਿਲਪੁਰ ‘ਚ ਸ਼ੱਕੀ ਹਾਲਾਤਾਂ ‘ਚ ਮਿਲੀ ਦੇ.ਹ
ਟੀਮ ਇੰਡੀਆ ਨੇ ਬਾਰਬਾਡੋਸ ‘ਚ 29 ਜੂਨ ਨੂੰ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ‘ਤੇ ਕਬਜ਼ਾ ਕੀਤਾ ਸੀ। ਦੱਖਣੀ ਅਫਰੀਕਾ ਖਿਲਾਫ ਉਸ ਮੈਚ ਵਿੱਚ ਭਾਰਤ ਨੇ 7 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਨੇ ਮੁਕਾਬਲੇ ਵਿੱਚ ਕੋਈ ਮੈਚ ਨਹੀਂ ਹਾਰਿਆ ਸੀ ਅਤੇ 11 ਸਾਲਾਂ ਬਾਅਦ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕੀਤਾ ਸੀ। ਵਿਸ਼ਵ ਕੱਪ ਦਾ ਫਾਈਨਲ ਮੈਚ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸਮੇਤ ਟੀਮ ਦੇ ਸਾਰੇ ਖਿਡਾਰੀ ਕਾਫੀ ਭਾਵੁਕ ਨਜ਼ਰ ਆਏ।
ਰੋਹਿਤ ਅਤੇ ਵਿਰਾਟ ਕੋਹਲੀ ਦੀਆਂ ਅੱਖਾਂ ‘ਚ ਹੰਝੂ ਸਨ। ਭਾਰਤੀ ਟੀਮ ਦਾ ਘਰ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਟੀਮ ਦੀ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਅਤੇ ਫਿਰ ਟੀਮ ਨੇ ਮੁੰਬਈ ਦੇ ਮਰੀਨ ਡਰਾਈਵ ਤੋਂ ਵਾਨਖੇੜੇ ਸਟੇਡੀਅਮ ਤੱਕ ਜਿੱਤ ਦੀ ਪਰੇਡ ਵਿੱਚ ਹਿੱਸਾ ਲਿਆ, ਜਿੱਥੇ ਬੀਸੀਸੀਆਈ ਨੇ ਟੀਮ ਨੂੰ ਸਨਮਾਨਿਤ ਕੀਤਾ।
ਵੀਡੀਓ ਲਈ ਕਲਿੱਕ ਕਰੋ -: