Colour containing harmful chemical thrown: ਪੱਛਮੀ ਬੰਗਾਲ ਵਿੱਚ ਹੁਗਲੀ ਸੰਸਦੀ ਸੀਟ ਤੋਂ ਭਾਜਪਾ ਸੰਸਦ ਤੇ ਚੁੰਚੁੜਾ ਵਿਧਾਨ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਲਾਕੇਟ ਚੈਟਰਜੀ ਦੇ ਚਿਹਰੇ ‘ਤੇ ਕੈਮੀਕਲ ਵਾਲਾ ਰੰਗ ਪਾ ਦਿੱਤਾ ਗਿਆ ਹੈ । ਰੰਗ ਦੀਆਂ ਕੁੱਝ ਬੂੰਦਾਂ ਉਨ੍ਹਾਂ ਦੀ ਇੱਕ ਅੱਖ ਵਿੱਚ ਚਲੀਆਂ ਗਈਆਂ, ਜਿਸ ਤੋਂ ਬਾਅਦ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਦਰਅਸਲ, ਇਹ ਘਟਨਾ ਚੁੰਚੂੜਾ ਦੇ ਰਵਿੰਦਰ ਨਗਰ ਕਾਲੀਤਲਾ ਖੇਤਰ ਵਿੱਚ ਬਸੰਤ ਦੇ ਤਿਉਹਾਰ ਦੌਰਾਨ ਵਾਪਰੀ । ਭਾਜਪਾ ਵੱਲੋਂ ਇੱਕ ਪ੍ਰੈਸ ਬਿਆਨ ਵਿੱਚ ਦੋਸ਼ ਲਗਾਇਆ ਗਿਆ ਕਿ ਕੋਦਾਲੀਆ-2 ਗ੍ਰਾਮ ਪੰਚਾਇਤ ਦੇ ਪ੍ਰਧਾਨ ਵਿਦੂਤ ਵਿਸ਼ਵਾਸ ਦੀ ਅਗਵਾਈ ਵਿੱਚ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਕੈਮੀਕਲ ਰੰਗ ਸੁੱਟ ਦਿੱਤੇ ।

ਸੂਤਰਾਂ ਦੇ ਹਵਾਲੇ ਅਨੁਸਾਰ ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਉੱਪਰ ਨੁਕਸਾਨ ਪਹੁੰਚਾਉਣ ਵਾਲੇ ਕੈਮੀਕਲ ਰੰਗ ਸੁੱਟਿਆ ਗਿਆ। ਉਨ੍ਹਾਂ ਕਿਹਾ ਕਿ ਇਹ ਵੇਖਣ ਲਈ ਜਦੋਂ ਮੈਂ ਉੱਤੇ ਦੇਖਿਆ ਤਾਂ ਮੇਰੇ ਕੋਲ ਉਥੇ ਟੀਐਮਸੀ ਦਾ ਬੈਜ ਪਾਏ 3-4 ਲੋਕ ਖੜ੍ਹੇ ਸਨ, ਜਿਨ੍ਹਾਂ ਨੇ ਅਜਿਹਾ ਕੀਤਾ।
ਇਹ ਵੀ ਦੇਖੋ: ਬੀਜੇਪੀ ਵਿਧਾਇਕ ਨੂੰ ਨੰਗਾ ਕਰਕੇ ਕੁੱਟਣ ਵਾਲਿਆਂ ਦੀ ਆਵੇਗੀ ਸ਼ਾਮਤ…