Complete curfew in Delhi: ਦਿੱਲੀ ਵਿੱਚ ਕੋਰੋਨਾ ਸੰਕ੍ਰਮਣ ਦੇ ਵਧਦੇ ਮਾਮਲਿਆਂ ਤੇ ਵਿਗੜਦੇ ਹਾਲਾਤਾਂ ਵਿਚਾਲੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਸੂਤਰਾਂ ਅਨੁਸਾਰ ਹਫਤੇ ਦੇ ਅੰਤ ਵਿੱਚ ਲਗਾਏ ਜਾਣ ਵਾਲੇ ਕਰਫਿਊ ਦੀ ਮਿਆਦ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਦਿੱਲੀ ਵਿੱਚ ਅੱਜ ਰਾਤ ਤੋਂ ਲੈ ਕੇ ਅਗਲੇ ਸੋਮਵਾਰ ਦੀ ਸਵੇਰ ਤੱਕ ਕਰਫਿਊ ਲਾਗੂ ਰਹੇਗਾ । ਜਿਸ ਬਾਰੇ ਕੁਝ ਹੀ ਸਮੇਂ ਵਿੱਚ ਮੁੱਖ ਮੰਤਰੀ ਕੇਜਰੀਵਾਲ ਜਾਣਕਾਰੀ ਦੇ ਸਕਦੇ ਹਨ।
ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਹਰ ਦਿਨ ਰਿਕਾਰਡ ਤੋੜ ਰਿਹਾ ਹੈ। ਹਾਲਾਤ ਲਗਾਤਾਰ ਬਦਤਰ ਹੁੰਦੇ ਜਾ ਰਹੇ ਹਨ। ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਵਿੱਚ 24 ਘੰਟਿਆਂ ਵਿੱਚ ਲਗਭਗ 25,500 ਮਾਮਲੇ ਸਾਹਮਣੇ ਆਏ ਹਨ । ਸੰਕ੍ਰਮਣ ਦਰ ਦੀ ਰਫ਼ਤਾਰ 24 ਤੋਂ 30 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।
ਇਸ ਤੋਂ ਪਹਿਲਾਂ ਦਿੱਲੀ ਸਰਕਾਰ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਰਾਜਧਾਨੀ ਵਿੱਚ ਬੈੱਡ ਵਧਾਉਣ ਦੀ ਮੰਗ ਵੀ ਕੀਤੀ ਗਈ ਹੈ । ਅਗਲੇ ਕੁਝ ਦਿਨਾਂ ਵਿੱਚ ਰਾਜਧਾਨੀ ਨੂੰ 6 ਹਜ਼ਾਰ ਆਕਸੀਜਨ ਮਿਲ ਜਾਣਗੇ । ਕੇਜਰੀਵਾਲ ਨੇ ਕਿਹਾ ਸੀ ਕਿ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਣ ਦੀ ਰਫਤਾਰ ਜਾਰੀ ਹੈ। ਵਧੇਰੇ ਚਿੰਤਾ ਦੀ ਗੱਲ ਹੈ ਕਿ ਸਕਾਰਾਤਮਕਤਾ ਦਰ 30 ਪ੍ਰਤੀਸ਼ਤ ਵੱਧ ਗਈ ਹੈ।
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ ਲਾਗ ਦੀ ਦਰ 24 ਤੋਂ ਵੱਧ ਕੇ 30 ਪ੍ਰਤੀਸ਼ਤ ਹੋ ਗਈ ਹੈ। ਕੋਰੋਨਾ ਲਈ ਜੋ ਬੈੱਡ ਰਾਖਵੇਂ ਹਨ, ਉਹ ਕਾਫ਼ੀ ਤੇਜ਼ੀ ਨਾਲ ਖਤਮ ਹੋ ਰਹੇ ਹਨ। ਆਈਸੀਯੂ ਬੈੱਡ ਦੀ ਦਿੱਲੀ ਵਿੱਚ ਘਾਟ ਹੋ ਗਈ ਹੈ। 100 ਤੋਂ ਘੱਟ ਆਈਸੀਯੂ ਬੈੱਡ ਖਾਲੀ ਹਨ। ਦਿੱਲੀ ਵਿੱਚ ਆਕਸੀਜਨ ਦੀ ਵੀ ਘਾਟ ਹੈ।
ਇਹ ਵੀ ਦੇਖੋ: ਰਾਜਸਥਾਨ,ਦਿੱਲੀ, ਮਹਾਰਾਸ਼ਟਰ ਮਗਰੋਂ Punjab ਵੀ ਲੱਗੂ Lockdown ? Captain ਨੇ ਸੱਦੀ ਵੱਡੀ Meeting