complete lockdown in kashmir valley: ਸ੍ਰੀਨਗਰ: ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕੋਵਿਡ -19 ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਬਾਂਦੀਪੋਰਾ ਜ਼ਿਲ੍ਹੇ ਨੂੰ ਛੱਡ ਕੇ ਪੂਰੀ ਕਸ਼ਮੀਰ ਘਾਟੀ ਵਿੱਚ 6 ਦਿਨਾਂ ਦੀ ਤਾਲਾਬੰਦੀ ਲਾਗੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੌਕਡਾਊਨ ਬੁੱਧਵਾਰ ਸ਼ਾਮ ਤੋਂ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਛੇ ਦਿਨਾਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਬੁੱਧਵਾਰ ਨੂੰ ਘਾਟੀ ਵਿੱਚ ਕੋਵਿਡ -19 ਦੇ 502 ਨਵੇਂ ਕੇਸ ਸਾਹਮਣੇ ਆਏ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ, ਜੰਮੂ-ਕਸ਼ਮੀਰ ਵਿੱਚ ਕੋਵਿਡ -19 ਦੇ ਕੁੱਲ 15,258 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 263 ਲੋਕਾਂ ਦੀ ਮੌਤ ਹੋ ਗਈ। 8455 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 6540 ਮਰੀਜ਼ ਠੀਕ ਹੋ ਗਏ ਹਨ। ਦੱਸ ਦਈਏ ਕਿ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਗਿਰੀਸ਼ ਚੰਦਰ ਮਰਮੂ ਨੇ ਇਸ ਸਾਲ ਅਮਰਨਾਥ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸਦਾ ਵੱਡਾ ਕਾਰਨ ਕੋਰੋਨਾ ਦੇ ਵੱਧ ਰਹੇ ਕੇਸ ਹਨ।
Home ਖ਼ਬਰਾਂ ਕੋਰੋਨਾਵਾਇਰਸ ਕੋਵਿਡ 19: ਕਸ਼ਮੀਰ ਘਾਟੀ ‘ਚ ਅੱਜ ਸ਼ਾਮ ਤੋਂ ਅਗਲੇ 6 ਦਿਨਾਂ ਤੱਕ ਤਾਲਾਬੰਦੀ ਦਾ ਕੀਤਾ ਗਿਆ ਐਲਾਨ
ਕੋਵਿਡ 19: ਕਸ਼ਮੀਰ ਘਾਟੀ ‘ਚ ਅੱਜ ਸ਼ਾਮ ਤੋਂ ਅਗਲੇ 6 ਦਿਨਾਂ ਤੱਕ ਤਾਲਾਬੰਦੀ ਦਾ ਕੀਤਾ ਗਿਆ ਐਲਾਨ
Jul 22, 2020 4:11 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .