ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਵਿਚ ਸੱਤਾ ਵਿਚ ਆਉਣ ‘ਤੇ ਉਨ੍ਹਾਂ ਦੀ ਪਾਰਟੀ ਰਾਖਵੇਂਕਰਨ ਨੂੰ 50 ਫੀਸਦੀ ਤੋਂ ਵੱਧ ਕਰ ਦੇਵੇਗੀ। ਅਸੀਂ 50 ਫੀਸਦੀ ਦੀ ਹੱਦ ਖਤਮ ਕਰ ਦੇਵਾਂਗੇ ਤੇ ਲੋੜਵੰਦਾਂ ਲਈ ਰਾਖਵਾ ਕੋਟਾ ਵਧਾ ਦੇਵਾਂਗੇ। ਇਹ ਜਾਤੀ ਜਨਗਣਨਾ ‘ਤੇ ਆਧਾਰਿਤ ਹੋਵੇਗਾ ਜਿਸ ਨੂੰ ਕਾਂਗਰਸ ਸੱਤਾ ਵਿਚ ਆਉਣ ਦੇ ਬਾਅਦ ਕਰਨ ਲਈ ਵਚਨਬੱਧ ਹੈ। ਇਹ ਐਲਾਨ ਰਾਹੁਲ ਗਾਂਧੀ ਲੋਕ ਸਭਾ ਖੇਤਰ ਤੋਂ ਕਾਂਗਰਸੀ ਉਮੀਦਵਾਰ ਰਵਿੰਦਰ ਧਾਗੇਕਰ ਲਈ ਸ਼ਹਿਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿ ਕਿ ਮੌਜੂਦਾ ਰਾਖਵਾਂਕਰਨ ਰੁਕਾਵਟ ਦੂਰ ਹੋਣ ਦੇ ਬਾਅਦ ਮਰਾਠਿਆਂ ਤੇ ਧਨਗਰਾਂ ਦੀ ਰਾਖਵੇਂਕਰਨ ਦੀ ਮੰਗ ਪੂਰੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ, ”ਮੈਂ ਕੇਂਦਰ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਕ ਵਾਰ ਕਹਿਣ ਕਿ ਉਹ ਰਾਖਵੇਂਕਰਨ ਦੀ ਰੁਕਾਵਟ ਨੂੰ ਦੂਰ ਕਰਨਗੇ। ਅਸੀਂ ਰਿਜ਼ਰਵੇਸ਼ਨ ਦੀ ਰੁਕਾਵਟ ਨੂੰ ਖਤਮ ਕਰ ਦੇਵਾਂਗੇ ਕਿਉਂਕਿ ਮੌਜੂਦਾ ਸੀਮਾ ਕਾਰਨ ਵੱਡੀ ਆਬਾਦੀ ਇਸ ਤੋਂ ਵਾਂਝਾ ਹੋ ਰਹੀ ਹੈ। ਦੇਸ਼ ਵਿੱਚ 15 ਫੀਸਦੀ ਦਲਿਤ, 8 ਫੀਸਦੀ ਆਦਿਵਾਸੀ ਅਤੇ 50 ਫੀਸਦੀ ਓਬੀਸੀ ਹਨ, ਜੋ ਦੇਸ਼ ਵਿੱਚ ਲੋੜਵੰਦ ਲੋਕਾਂ ਦਾ ਅਨੁਪਾਤ 73 ਫੀਸਦੀ ਹਨ।
ਸਾਬਕਾ ਕਾਂਗਰਸ ਪ੍ਰਧਾਨ ਨੇ ਫਿਰ ਤੋਂ ਜਾਤੀ ਆਧਾਰਿਤ ਜਨਗਣਨਾ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਇਸ ਨਾਲ ਲੋਕਾਂ ਦੀ ਸਥਿਤੀ ਬਾਰੇ ਸਭ ਕੁਝ ਪਤਾ ਲੱਗ ਜਾਵੇਗਾ ਤੇ ਦੇਸ਼ ਵਿਚ ਰਾਜਨੀਤੀ ਦੀ ਦਿਸ਼ਾ ਬਦਲ ਜਾਵੇਗੀ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਭਾਜਪਾ ਨੇਤਾਵਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਸੰਵਿਧਾਨ ਨੂੰ ਬਦਲ ਦੇਣਗੇ। ਉਨ੍ਹਾਂ ਨੇ ‘ਅਬਕੀ ਬਾਰ, 400 ਪਾਰ’ ਦਾ ਨਾਅਰਾ ਦਿੱਤਾ ਹੈ। 400 ਤਾਂ ਛੱਡੀਏ, ਉਨ੍ਹਾਂ ਨੂੰ 150 ਸੀਟਾਂ ਵੀ ਨਹੀਂ ਮਿਲਣਗੀਆਂ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ BSF ਨੇ ਕਬਜ਼ੇ ‘ਚ ਲਿਆ ਪਾਕਿ ਡਰੋਨ, 2.5 ਕਿਲੋ ਨ.ਸ਼ੀ.ਲਾ ਪਦਾਰਥ ਬਰਾਮਦ
ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਇਹ ਲੋਕ ਸਭਾ ਚੋਣਾਂ ਸੰਵਿਧਾਨ ਨੂੰ ਬਚਾਉਣ ਲਈ ਹੈ, ਜਿਸ ਨੂੰ ਭਾਜਪਾ ਖਤਮ ਕਰਨਾ, ਬਦਲਣਾ ਤੇ ਸੁੱਟ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਰੋਧੀ ‘ਇੰਡੀਆ’ ਗਠਜੋੜ ਸੰਵਿਧਾਨ ਦੀ ਰੱਖਿਆ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਸੰਵਿਧਾਨ ਕਰਕੇ ਹੀ ਆਦਿਵਾਸੀਆਂ, ਦਲਿਤਾਂ ਤੇ ਓਬੀਸੀ ਨੂੰ ਫਾਇਦਾ ਮਿਲ ਰਿਹਾ ਹੈ।