Conress slams bjp government : ਭਾਰਤ ਅਤੇ ਚੀਨੀ ਫੌਜ ਵਿਚਾਲੇ ਐਲਏਸੀ ‘ਤੇ ਹੋਈਆਂ ਝੜਪਾਂ ਦੀਆਂ ਖਬਰਾਂ ਦੇ ਵਿਚਕਾਰ ਕਾਂਗਰਸ ਸਰਕਾਰ ਨੇ ਮੋਦੀ ਸਰਕਾਰ ਦਾ ਘਿਰਾਓ ਕੀਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਲਿਖਿਆ ਹੈ,“ਭਾਰਤ ਦੀ ਸਰਹੱਦ ‘ਤੇ ਚੀਨ ਦੀ ਦਖਲਅੰਦਾਜ਼ੀ ਵੱਧਦੀ ਜਾ ਰਹੀ ਹੈ ਪਰ ‘ਮਿਸਟਰ 56’ ਨੇ ਇੱਕ ਮਹੀਨੇ ਤੋਂ ‘ਚੀਨ’ ਸ਼ਬਦ ਹੀ ਨਹੀਂ ਵਰਤਿਆ ਹੈ। ਹੋ ਸਕਦਾ ਹੈ ਉਹ ‘ਚੀਨ’ ਸ਼ਬਦ ਕਹਿ ਕਿ ਸ਼ੁਰੂਆਤ ਕਰਨ।” ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਮੋਦੀ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਸੁਰਜੇਵਾਲਾ ਨੇ ਟਵਿੱਟਰ ‘ਤੇ ਲਿਖਿਆ, “ਮੋਦੀ ਜੀ, ਦੇਸ਼ ਦੀ ਸਰਹੱਦ ‘ਤੇ ਚੀਨੀ ਕਬਜ਼ੇ ਅਤੇ ਘੁਸਪੈਠ ਬਾਰੇ ਤੁਹਾਡੀ ਰਹੱਸਮਈ ਚੁੱਪ ਦੁਸ਼ਮਣ ਨੂੰ ਉਤਸ਼ਾਹਿਤ ਕਰ ਰਹੀ ਹੈ। ਚੀਨ ਤੋਂ ਨਾ ਡਰੋ, ਪੂਰਾ ਦੇਸ਼ ਮਜ਼ਬੂਤੀ ਨਾਲ ਲੜੇਗਾ। ਸਪੱਸ਼ਟ ਦੱਸੋ ਕਿ ਹਾਲਾਤ ਕੀ ਹਨ ? ਰਾਸ਼ਟਰੀ ਸੁਰੱਖਿਆ ਲੁਕਣ ਛਿਪਣ ਦੀ ਖੇਡ ਨਹੀਂ, ਸਥਿਤੀ ਗੰਭੀਰ ਹੈ। ਦੇਸ਼ ਨੂੰ ਭਰੋਸੇ ਵਿੱਚ ਲਓ।”
ਦੱਸਿਆ ਜਾ ਰਿਹਾ ਹੈ ਕਿ ਸਿੱਕਮ ਦੇ ਨਕੁਲਾ ਵਿੱਚ ਤਿੰਨ ਦਿਨ ਪਹਿਲਾਂ ਚੀਨੀ ਫੌਜ ਨੇ ਐਲਏਸੀ ਦੀ ਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦੇ ਕੁੱਝ ਸੈਨਿਕ ਭਾਰਤੀ ਖੇਤਰ ਵੱਲ ਵੱਧਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸਮੇਂ ਦੌਰਾਨ ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਨੂੰ ਰੋਕ ਦਿੱਤਾ ਸੀ। ਇਸ ਸਮੇਂ ਦੌਰਾਨ ਭਾਰਤ ਅਤੇ ਚੀਨ ਦੇ ਸੈਨਿਕਾਂ ਵਿੱਚ ਝੜਪ ਹੋਈ, ਜਿਸ ਵਿੱਚ ਚਾਰ ਭਾਰਤੀ ਅਤੇ 20 ਚੀਨੀ ਸੈਨਿਕ ਜ਼ਖਮੀ ਹੋ ਗਏ। ਹਾਲਾਂਕਿ, ਸਥਿਤੀ ਤਣਾਅਪੂਰਨ ਹੈ, ਪਰ ਸਥਿਰ ਹੈ।