Corona vaccine side effect eyesight : ਦੇਸ਼ ਵਿੱਚ ਕੋਰੋਨਾ ਟੀਕਾਕਰਣ ਮੁਹਿੰਮ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ। ਪਰ ਹੁਣ ਇਸ ਮੁਹਿੰਮ ਵਿਚਕਾਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਅਸਲ ਐਮਪੀ ਦੇ ਟੀਕਮਗੜ ਜ਼ਿਲ੍ਹੇ ਵਿੱਚ ਆਂਗਣਵਾੜੀ ਸਹਾਇਕ ਨੇ ਕੁਲੈਕਟਰ ਨੂੰ ਸ਼ਿਕਾਇਤ ਕੀਤੀ ਹੈ ਕੇ ਕੋਰੋਨਾ ਟੀਕਾ ਲਗਵਾਏ ਜਾਣ ਤੋਂ ਬਾਅਦ ਉਸ ਦੀ ਨਜ਼ਰ ਚਲੀ ਗਈ ਹੈ। ਟੀਕਾਮਗੜ ਦੇ ਸੀ.ਐੱਮ.ਐੱਚ.ਓ ਨੇ ਆਂਗਣਵਾੜੀ ਵਰਕਰ ਦੇ ਦੋਸ਼ਾਂ ‘ਤੇ ਸਪਸ਼ਟੀਕਰਨ ਦਿੱਤਾ ਹੈ, ਅਤੇ ਨਾਲ ਹੀ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਟੀਕਾਮਗੜ ਜ਼ਿਲ੍ਹੇ ਦੇ ਮਾਉ ਪਿੰਡ ਦੀ ਬਜ਼ੁਰਗ ਆਂਗਣਵਾੜੀ ਸਹਾਇਕ ਮਮਤਾ ਨਾਮਦੇਵ ਮੰਗਲਵਾਰ ਨੂੰ ਕੁਲੈਕਟਰ ਦੀ ਜਨਤਕ ਸੁਣਵਾਈ ‘ਚ ਪਹੁੰਚੀ ਅਤੇ ਕਿਹਾ ਕਿ 25 ਜਨਵਰੀ 2021 ਨੂੰ ਉਸਨੇ ਜਤਾਰਾ ਦੇ ਕਮਿਉਨਿਟੀ ਹੈਲਥ ਸੈਂਟਰ ਵਿਖੇ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਲਈ ਸੀ। ਇਸ ਤੋਂ ਬਾਅਦ, ਉਸਨੂੰ 10 ਦਿਨ ਬੁਖਾਰ ਹੁੰਦਾ ਰਿਹਾ ਅਤੇ ਅੱਖਾਂ ਦੀ ਰੋਸ਼ਨੀ ਹੌਲੀ ਹੌਲੀ ਘੱਟਣ ਲੱਗੀ। ਦਿਵਯਾਂਗ ਆਂਗਣਵਾੜੀ ਸਹਾਇਕ ਦਾ ਇਲਜ਼ਾਮ ਹੈ ਕਿ ਹੁਣ ਇੱਕ ਅੱਖ ਨਾਲ ਉਸ ਨੂੰ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ ਹੈ।
ਪੀੜਤ ਇਸ ਸਮੱਸਿਆ ਬਾਰੇ ਕੁਲੈਕਟਰ ਦੀ ਜਨਤਕ ਸੁਣਵਾਈ ‘ਚ ਪਹੁੰਚ ਕੇ ਇਲਾਜ ਲਈ ਬੇਨਤੀ ਕੀਤੀ ਹੈ। ਜਦੋਂ ਇਹ ਮਾਮਲਾ ਕਾਫੀ ਭਖ ਗਿਆ ਤਾਂ ਜ਼ਿਲੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਨੇ ਮੰਗਲਵਾਰ ਰਾਤ 10 ਵਜੇ ਦੇ ਕਰੀਬ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਆਂਗਣਵਾੜੀ ਸਹਾਇਕ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਆਂਗਣਵਾੜੀ ਸਹਾਇਕ ਪਹਿਲਾਂ ਤੋਂ ਹੀ ਅੱਖਾਂ ਦੀ ਬਿਮਾਰੀ ਤੋਂ ਪੀੜਤ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਮਹਿਲਾ ਦੀ ਅਰਜ਼ੀ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਰਿਪੋਰਟ ਜਾਂਚ ‘ਚ ਆਵੇਗੀ, ਉਸ ਨੂੰ ਜਨਤਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਿਲਾ ਪਹਿਲਾ ਹੀ ਇੱਕ ਅੱਖਾਂ ਦੀ ਬਿਮਾਰੀ ਤੋਂ ਪੀੜਤ ਹੈ, ਜਿਸ ਕਾਰਨ ਉਸ ਦੀ ਰੋਸ਼ਨੀ ਘੱਟ ਰਹੀ ਹੈ। ਸੀਐਮਐਚਓ ਨੇ ਕਿਹਾ ਕਿ ਟੀਕਾਮਗੜ ਜ਼ਿਲੇ ਵਿੱਚ 9000 ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਗਿਆ ਹੈ, ਜਿਸ ਦੌਰਾਨ ਕਿਸੇ ਵੀ ਜਗ੍ਹਾ ਤੋਂ ਕੋਈ ਬੁਰੀ ਖ਼ਬਰ ਨਹੀਂ ਮਿਲੀ ਹੈ, ਅਜਿਹੀ ਸਥਿਤੀ ਵਿੱਚ ਮੈਂ ਔਰਤ ਦੇ ਦੋਸ਼ਾਂ ਨੂੰ ਬਿਲਕੁਲ ਖਾਰਜ ਕਰਦਾ ਹਾਂ।
ਇਹ ਵੀ ਦੇਖੋ : ਪੱਗ ਬੰਨ੍ਹਕੇ ਸਟੇਜ਼ ‘ਤੇ ਚੜ੍ਹੇ Rakesh Tikait ‘ਸਿੰਘਾਂ ਸਰਦਾਰਾਂ’ ਬਾਰੇ ਆਖੀ ਵੱਡੀ ਗੱਲ, ਸੁਣੋ