corona virus found britain attacking with greater speed: ਦੁਨੀਆ ਭਰ ‘ਚ ਦੇਸ਼ਾਂ ‘ਚ ਇੱਕ ਪਾਸੇ ਜਿਥੇ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਵੈਕਸੀਨ ਦਿੱਤੀ ਜਾਣ ਲੱਗੀ ਹੈ।ਦੂਜੇ ਪਾਸੇ ਬ੍ਰਿਟੇਨ ਤੋਂ ਇੱਕ ਡਰਾਉਣ ਵਾਲੀ ਖਬਰ ਨੇ ਹਰ ਕਿਸੇ ਨੂੰ ਪ੍ਰੇਸ਼ਾਨ ‘ਚ ਪਾ ਦਿੱਤਾ ਹੈ।ਬ੍ਰਿਟੇਨ ਦੇ ਵਿਗਿਆਨਕਾਂ ਨੇ ਕੋਰੋਨਾ ਦੇ ਇੱਕ ਨਵੇਂ ਰੂਪ ਦੀ ਪਛਾਣ ਕੀਤੀ ਹੈ ਜੋ ਪਹਿਲਾਂ ਤੋਂ ਵੀ ਵੱਧ ਖਤਰਨਾਕ ਹੈ।ਨਵੇਂ ਤਰੀਕੇ ਦਾ ਇਹ ਕੋੋਰੋਨਾ ਵਾਇਰਸ ਬ੍ਰਿਟੇਨ ਦੇ ਦੱਖਣ-ਪੂਰਵ ਇਲਾਕਿਆਂ ‘ਚ ਕਾਫੀ ਤੇਜੀ ਨਾਲ ਫੈਲ ਰਿਹਾ ਹੈ।ਜਾਣਕਾਰੀ ਮੁਤਾਬਕ ਬ੍ਰਿਟੇਨ ਦੇ ਸਿਹਤ ਸਕੱਤਰ ਮੈਟ ਹੈਕਾਕ ਨੇ ਦੱਸਿਆ ਹੈ ਕਿ ਦੇਸ਼ ‘ਚ ਕੋਰੋਨਾ ਦੇ ਬਿਲਕੁਲ ਨਵੇਂ ਪ੍ਰਕਾਰ ਦੀ ਪਛਾਣ ਕੀਤੀ ਗਈ ਹੈ।
ਇਹ ਕੋਰੋਨਾ ਵਾਇਰਸ ਪਹਿਲਾਂ ਤੋਂ ਕਾਫੀ ਜਿਆਦਾ ਤਾਕਤਵਰ ਹੈ ਅਤੇ ਤੇਜੀ ਨਾਲ ਹਮਲਾ ਕਰਦਾ ਹੈ।ਮੈਟ ਹੈਂਕਾਕ ਨੇ ਹਾਊਸ ਆਫ ਕਾਮਨਸ ਨੇ ਦੱਸਿਆ ਕਿ ਨਵੇਂ ਕੋਰੋਨਾ ਵਾਇਰਸ ਨਾਲ ਹੁਣ ਤੱਕ 1000 ਤੋਂ ਜਿਆਦਾ ਲੋਕ ਕੋਰੋਨਾ ਵਾਇਰਸ ਦੀ ਚਪੇਟ ‘ਚ ਆ ਚੁੱਕੇ ਹਨ।ਮੈਟ ਦਾ ਕਹਿਣਾ ਹੈ ਕਿ ਕੋਰੋਨਾ ਦਾ ਨਵਾਂ ਰੂਪ ਪਹਿਲਾਂ ਨਾਲੋਂ ਕਾਫੀ ਤੇਜੀ ਨਾਲ ਵਾਇਰਸ ਫੈਲਾ ਰਿਹਾ ਹੈ।ਹਾਲਾਂਕਿ ਉਨਾਂ੍ਹ ਨੇ ਇਸਦੇ ਨਾਲ ਇਹ ਗੱਲ ਵੀ ਜੋੜੀ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਜੋ ਕੋਰੋਨਾ ਵੈਕਸੀਨ ਤਿਆਰ ਕੀਤੀ ਗਈ ਹੈ ਉਹ ਇਸ ਵਾਇਰਸ ‘ਤੇ ਅਸਰ ਕਰੇਗੀ ਜਾਂ ਨਹੀਂ।ਬ੍ਰਿਟੇਨ ਦੇ ਮੁੱਖ ਮੈਡੀਕਲ ਅਧਿਕਾਰੀ ਨੇ ਵੀ ਦੱਸਿਆ ਕਿ ਦੇਸ਼ ਦੇ ਸਾਹਮਣੇ ਇੱਕ ਹੋਰ ਖਤਰਾ ਆ ਗਿਆ ਹੈ।ਕੋਰੋਨਾ ਦਾ ਨਵਾਂ ਪ੍ਰਕਾਰ ਦੇਖਣ ਨੂੰ ਮਿਲਿਆ ਹੈ।ਬ੍ਰਿਟੇਨ ਨੇ ਇਸ ਸਬੰਧ ‘ਚ ਵਿਸ਼ਵ ਸਿਹਤ ਸੰਗਠਨ
ਨੂੰ ਜਾਣਕਾਰੀ ਦਿੱਤੀ ਹੈ।ਬ੍ਰਿਟੇਨ ਦੇ ਵਿਗਿਆਨਕ ਹੁਣ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ ਕਰ ਰਹੇ ਹਨ ਕਿ ਹਾਲ ‘ਚ ਹੀ ਕੋਰੋਨਾ ਮਰੀਜ਼ਾਂ ‘ਚ ਵਾਧਾ ਕਿਤੇ ਇਸ ਨਵੇਂ ਪ੍ਰਕਾਰ ਨਾਲ ਤਾਂ ਹੋਇਆ ਹੈ।ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਹੋਏ ਲੰਦਨ ਸਮੇਤ ਕੁਝ ਹੋਰ ਥਾਵਾਂ ‘ਤੇ ਚੌਥੇ ਪੜਾਅ ਦੇ ਸਖਤ ਪ੍ਰਬੰਧ ਲਾਗੂ ਕਰਨ ਦੀ ਘੋਸ਼ਣਾ ਕੀਤੀ ਹੈ।ਬੋਰਿਸ ਜਾਨਸਨ ਨੇ ਸਾਫ ਕੀਤਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਸਾਲ ਕ੍ਰਿਸਮਿਸ ਦਾ ਤਿਉਹਾਰ ਪਹਿਲਾਂ ਨਾਲੋਂ ਕਾਫੀ ਅਲੱਗ ਹੋਵੇਗਾ।
ਦੇਖੋ ਕਿਵੇਂ ਬੁਲੰਦ ਹੌਂਸਲਿਆਂ ਨਾਲ ਰੋਜ਼ ਹੁੰਦੀ ਐ ਦਿੱਲੀ ਦੇ ‘ਟਰਾਲੀ ਪਿੰਡ’ ‘ਚ ਕਿਸਾਨਾਂ ਵੱਲੋਂ ਸਵੇਰ ਦੀ ਸ਼ੁਰੂਆਤ…