Coronavirus strain uk flights : ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਨਵੇਂ ਰੂਪ ਕਾਰਨ ਕੇਂਦਰ ਸਰਕਾਰ ਨੇ ਯੂਕੇ ਨੂੰ ਆਉਣ ਅਤੇ ਜਾਣ ਵਾਲੀਆਂ ਹਵਾਈ ਉਡਾਣਾਂ ‘ਤੇ ਪਾਬੰਦੀ 7 ਜਨਵਰੀ ਤੱਕ ਵਧਾ ਦਿੱਤੀ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿਘ ਪੁਰੀ ਨੇ ਦੱਸਿਆ ਹੈ ਕਿ ਯੁਨਾਈਟਡ ਕਿੰਗਡਮ ਨੂੰ ਜਾਣ ਅਤੇ ਆਉਣ ਵਾਲੀਆਂ ਸਾਰੀਆਂ ਕਿਸਮਾਂ ਦੀਆਂ ਉਡਾਣਾਂ ਦੀ ਆਰਜ਼ੀ ਮੁਅੱਤਲੀ 7 ਜਨਵਰੀ 2021 ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਕੀਤਾ ਹੈ, “ਯੂਕੇ ਨੂੰ ਜਾਣ-ਆਉਣ ਵਾਲੀਆਂ ਹਵਾਈ ਉਡਾਣਾਂ ਦੀ ਅਸਥਾਈ ਮੁਅੱਤਲੀ 7 ਜਨਵਰੀ 2021 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਸਖਤੀ ਨਾਲ ਉਡਾਣਾਂ ਦੀ ਬਹਾਲੀ ਹੋਵੇਗੀ, ਜਿਸ ਦੇ ਲਈ ਜਲਦੀ ਹੀ ਵੇਰਵਿਆਂ ਦਾ ਐਲਾਨ ਕੀਤਾ ਜਾਵੇਗਾ।”
ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੀ ਸ਼ੁਰੂਆਤ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਵਿੱਚਚ ਹੱਲਚੱਲ ਮੱਚ ਗਈ ਹੈ। ਇਸ ਦੇ ਮੱਦੇਨਜ਼ਰ ਭਾਰਤ ਨੇ 21 ਦਸੰਬਰ ਨੂੰ ਬ੍ਰਿਟੇਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਨਾਲ ਹੀ ਦੇਸ਼ ਤੋਂ ਯੂਕੇ ਜਾਣ ਵਾਲੀਆਂ ਉਡਾਣਾਂ ‘ਤੇ ਵੀ ਪਾਬੰਦੀ ਲਗਾਈ ਗਈ ਸੀ। ਕੇਂਦਰ ਸਰਕਾਰ ਨੇ ਹੁਣ ਇਸ ਨੂੰ 7 ਜਨਵਰੀ ਤੱਕ ਵਧਾ ਦਿੱਤਾ ਹੈ। ਭਾਰਤ ਤੋਂ ਇਲਾਵਾ ਫਰਾਂਸ, ਜਰਮਨੀ, ਨੀਦਰਲੈਂਡਸ ਸਮੇਤ ਕਈ ਯੂਰਪੀਅਨ ਦੇਸ਼ਾਂ ਨੇ ਵੀ ਬ੍ਰਿਟੇਨ ਉੱਤੇ ਹਵਾਈ ਪਾਬੰਦੀਆਂ ਲਗਾਈਆਂ ਹਨ।
ਇਹ ਵੀ ਦੇਖੋ : ਸੁਣੋ ਖੇਤੀਬਾੜੀ ਮੰਤਰੀ ਬਾਰੇ ਕੀ ਕਹਿ ਗਏ Balbir Singh Rajewal ਤੇ ਸੁਣੋ ਮੀਟਿੰਗ ਨੂੰ ਲੈਕੇ ਕੀ ਕਿਹਾ