Coronavirus vaccination in India: ਭਾਰਤ ਵਿੱਚ ਕੋਰੋਨਾ ਟੀਕਾਕਰਣ ਦੀ ਸ਼ੁਰੂਆਤ ਅਗਲੇ ਸਾਲ ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ ਅਤੇ ਅਕਤੂਬਰ ਤੱਕ ਸਾਰੇ ਦੇਸ਼ ਵਾਸੀ ਵੈਕਸੀਨ ਦੀ ਖੁਰਾਕ ਮਿਲ ਸਕਦੀ ਹੈ । ਇਹ ਦਾਅਵਾ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਦੇ CEO ਅਦਾਰ ਪੂਨਾਵਾਲਾ ਦਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਨੂੰ ਇਸ ਮਹੀਨੇ ਦੇ ਅੰਤ ਤੱਕ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਮਿਲ ਸਕਦੀ ਹੈ।
ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਕਤੂਬਰ 2021 ਤੱਕ ਭਾਰਤ ਵਿੱਚ ਸਾਰਿਆਂ ਦਾ ਟੀਕਾਕਰਣ ਹੋ ਜਾਵੇਗਾ, ਜਿਸ ਤੋਂ ਬਾਅਦ ਆਮ ਜ਼ਿੰਦਗੀ ਫਿਰ ਤੋਂ ਸ਼ੁਰੂ ਹੋ ਸਕਦੀ ਹੈ । ਉਨ੍ਹਾਂ ਨੇ ਕਿਹਾ, “ਇਸ ਮਹੀਨੇ ਦੇ ਅੰਤ ਤੱਕ ਸਾਨੂੰ ਇੱਕ ਐਮਰਜੈਂਸੀ ਲਾਇਸੈਂਸ ਮਿਲ ਸਕਦਾ ਹੈ, ਪਰ ਵਿਆਪਕ ਵਰਤੋਂ ਲਈ ਲਾਇਸੈਂਸ ਬਾਅਦ ਵਿੱਚ ਮਿਲ ਸਕਦਾ ਹੈ।”
ਇਸ ਤੋਂ ਅੱਗੇ ਅਦਾਰ ਪੂਨਾਵਾਲਾ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਜੇ ਰੈਗੂਲੇਟਰ ਚੰਗੇ ਸੰਕੇਤ ਦਿੰਦੇ ਹਨ, ਤਾਂ ਭਾਰਤ ਦੀ ਟੀਕਾਕਰਣ ਮੁਹਿੰਮ ਜਨਵਰੀ 2021 ਤੱਕ ਸ਼ੁਰੂ ਹੋ ਸਕਦੀ ਹੈ । ਜਿਸ ਦਿਨ ਭਾਰਤੀ ਆਬਾਦੀ ਦੇ 20 ਪ੍ਰਤੀਸ਼ਤ ਲੋਕਾਂ ਨੂੰ ਕੋਰੋਨਾ ਵਾਇਰਸ ਵਾਇਰਸ ਦਾ ਟੀਕਾ ਲਗਾਇਆ ਗਿਆ, ਉਸ ਨਾਲ ਆਤਮ-ਵਿਸ਼ਵਾਸ ਅਤੇ ਭਾਵਨਾਵਾਂ ਨੂੰ ਸੁਰਜੀਤ ਕਰੇਗਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਸਤੰਬਰ-ਅਕਤੂਬਰ ਤੱਕ ਉਮੀਦ ਹੈ ਕਿ ਸਾਰਿਆਂ ਲਈ ਕਾਫ਼ੀ ਟੀਕੇ ਹੋਣਗੇ ਅਤੇ ਸਧਾਰਣ ਜ਼ਿੰਦਗੀ ਮੁੜ ਲੀਹ ‘ਤੇ ਆ ਜਾਵੇਗੀ ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਦੌਰਾ ਕੀਤਾ ਸੀ ਅਤੇ ਕੋਰੋਨਾ ਵੈਕਸੀਨ ਤਿਆਰ ਕਰਨ ਦੀ ਸਮੀਖਿਆ ਕੀਤੀ ਸੀ । ਇਸ ਦੌਰੇ ਤੋਂ ਪਹਿਲਾਂ CEO ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਕੰਪਨੀ ਦਾ ਫੋਕਸ ਹੈ ਕਿ AstraZeneca ਦੀ ਵੈਕਸੀਨ ਸਭ ਤੋਂ ਪਹਿਲਾਂ ਭਾਰਤ ਵਿੱਚ ਦੇਣ। ਉਸ ਤੋਂ ਬਾਅਦ ਦੁਨੀਆ ਦੇ ਹੋਰ ਦੇਸ਼ਾਂ ਨੂੰ ਸਪਲਾਈ ਕਰੇ । ਸੀਰਮ ਇੰਸਟੀਚਿਊਟ ਐਸਟਰਾਜ਼ੇਨੇਕਾ ਦਵਾਈ ਕੰਪਨੀ ਦੀ ਵੈਕਸੀਨ ਦਾ ਉਤਪਾਦਨ ਭਾਰਤ ਵਿੱਚ ਕਰ ਰਹੀ ਹੈ।
ਇਹ ਵੀ ਦੇਖੋ: ਭੁੱਖ ਹੜਤਾਲ ਤੇ ਬੈਠੀਆਂ ਕਿਸਾਨ ਜਥੇਬੰਦੀਆਂ, ਦੇਖੋ LIVE ਤਸਵੀਰਾਂ