Covaxin and covishield vaccine : ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ ਅਤੇ ਕੋਰੋਨਾ ਦੇ ਕੇਸ ਨਿਰੰਤਰ ਵੱਧ ਰਹੇ ਹਨ। ਪਰ ਇਸ ਵਿਚਕਾਰ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਦਾ ਤੀਜਾ ਪੜਾਅ ਦੇਸ਼ ਭਰ ਵਿੱਚ ਚੱਲ ਰਿਹਾ ਹੈ। ਇਸ ਖ਼ਤਰਨਾਕ ਸੰਕਰਮਣ ਦੇ ਬਾਵਜੂਦ, ਬਹੁਤ ਸਾਰੇ ਲੋਕਾਂ ਵਲੋਂ ਅਣਗਹਿਲੀ ਦੇਖਣ ਨੂੰ ਮਿਲ ਰਹੀ ਹੈ, ਕਈ ਵਾਰ ਆਮ ਲੋਕਾਂ ਵਲੋਂ ਅਤੇ ਕਈ ਵਾਰ ਸਿਹਤ ਵਿਭਾਗ ਦੁਆਰਾ। ਲਾਪਰਵਾਹੀ ਦਾ ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੇ ਸਿਹਤ ਵਿਭਾਗ ਵਿੱਚ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਵਿਅਕਤੀ ਨੂੰ ਕੋਰੋਨਾ ਦਾ ਪਹਿਲਾ ਟੀਕਾ ਕੋਵੈਕਸੀਨ ਲਗਿਆ ਅਤੇ ਦੂਜਾ ਕੋਵਿਸ਼ਿਲਡ ਦਾ। ਜਦੋਂ ਪੀੜਤ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਵਿੱਚ ਹਲਚਲ ਮੱਚ ਗਈ।
ਪੀੜਤ ਨੇ ਦੱਸਿਆ ਕਿ ਸੀਡੀਓ ਗੌਰਵ ਸਿੰਘ ਸੋਗਵਾਰ ਦਾ ਡਰਾਈਵਰ ਹੈ, ਜਿਸ ਨੂੰ ਕੋਵੈਕਸੀਨ ਦੀ ਪਹਿਲੀ ਖੁਰਾਕ 25-02-2021 ਨੂੰ ਲਗਾਈ ਗਈ ਸੀ। ਦੂਜੀ ਖੁਰਾਕ 25-03-2021 ਨੂੰ ਲਗਾਈ ਜਾਣੀ ਸੀ। ਪਰ ਉਹ ਕਿਸੇ ਕਾਰਨ ਕਰਕੇ ਲੇਟ ਹੋ ਗਿਆ, ਫਿਰ ਮੰਗਲਵਾਰ ਨੂੰ, ਉਹ ਆਪਣੀ ਦੂਜੀ ਖੁਰਾਕ ਲੈਣ ਲਈ ਜ਼ਿਲ੍ਹਾ ਹੈੱਡਕੁਆਰਟਰ ਦੇ ਮਹਿਲਾ ਹਸਪਤਾਲ ਪਹੁੰਚੇ। ਪਰ ਇੱਥੇ ਉਨ੍ਹਾਂ ਨੂੰ ਦੂਜੀ ਖੁਰਾਕ ਕੋਵੈਕਸੀਨ ਦੀ ਬਜਾਏ ਕੋਵਿਸ਼ਿਲਡ ਲਗਾ ਦਿੱਤੀ ਗਈ। ਜਿਸ ‘ਤੇ ਉਨ੍ਹਾਂ ਨੇ ਹਸਪਤਾਲ ਖਿਲਾਫ ਸ਼ਿਕਾਇਤ ਦਰਜ ਕਰਵਾਈ।
ਜਦੋਂ ਪੀੜਤ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਘਬਰਾ ਗਿਆ ਅਤੇ ਉਸ ਨੇ ਹਸਪਤਾਲ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ‘ਤੇ ਡਿਪਟੀ ਸੀ.ਐੱਮ.ਓ. ਆਈ.ਏ. ਅੰਸਾਰੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਮਾਮਲੇ ਨੂੰ ਗੰਭੀਰ ਮੰਨਦਿਆਂ ਮਾਮਲੇ ਦੀ ਜਾਂਚ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੀੜਤ ਵਿਅਕਤੀ ਨੂੰ ਸਮਝਾਇਆ ਅਤੇ ਉਨ੍ਹਾਂ ਦੇ ਡਰ ਨੂੰ ਦੂਰ ਕੀਤਾ, ਡਿਪਟੀ ਸੀਐਮਓ ਨੇ ਪੀੜਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਨਹੀਂ ਹੋਵੇਗਾ। ਪੀੜਤ ਇਸ ਸਮੇਂ ਸਿਹਤਮੰਦ ਹੈ, ਉਨ੍ਹਾਂ ਨੂੰ ਬੁਖਾਰ ਹੋਇਆ ਸੀ ਜੋ ਦਵਾਈਆਂ ਲੈਣ ਤੋਂ ਬਾਅਦ ਠੀਕ ਹੋ ਗਿਆ ਅਤੇ ਹੁਣ ਉਹ ਦਫਤਰ ‘ਚ ਕੰਮ ਕਰ ਰਹੇ ਹਨ।
ਡਾਕਟਰ ਏ ਕੇ ਸ੍ਰੀਵਾਸਤਵ ਨੇ ਕਿਹਾ ਕਿ ਟੀਕੇ ਆ ਕੋਈ ਮਾੜਾ ਪ੍ਰਭਾਵ ਨਹੀਂ ਹੈ। ਪਰ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਸਿਹਤ ਵਿਭਾਗ ਦੀ ਇਸ ਲਾਪ੍ਰਵਾਹੀ ਨੇ ਸਭ ਨੂੰ ਡਰ ਵੀ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਇਸ ‘ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਕਿ ਅੱਗੇ ਤੋਂ ਅਜਿਹੀ ਕੋਈ ਗਲਤੀ ਨਾ ਹੋਵੇ। ਇਸ ਸਮੇਂ, ਪੀੜਤ ਪੂਰੀ ਤਰ੍ਹਾਂ ਤੰਦਰੁਸਤ ਹੈ, ਉਸ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਹੈ।
ਇਹ ਵੀ ਦੇਖੋ : ਅੱਜ ਹੋਵੇਗੀ ‘Deep Sidhu ‘ ਦੀ ਰਿਹਾਈ? ਸਭਦੀਆਂ ਨਜ਼ਰਾਂ ਟਿੱਕੀਆਂ ਦਿੱਲੀ ਵੱਲ Live ਅਪਡੇਟ…!