covid 19 vaccination in india: ਦੇਸ਼ ਦੇ 3006 ਸੈਂਟਰਾਂ ‘ਤੇ ਵੈਕੀਨੇਸ਼ਨ ਕੀਤਾ ਜਾ ਰਿਹਾ ਹੈ।ਟੀਕਾਕਰਨ ਕੇਂਦਰਾਂ ‘ਤੇ ਕਿਤੇ ਫੁੱਲਾਂ ਦੀ ਬਰਸਾਤ ਕੀਤੀ ਗਈ ਤਾਂ ਕਿਤੇ ਗੁਬਾਰਿਆਂ ਨਾਲ ਸਜਾਇਆ ਗਿਆ ਹੈ।ਕੇਂਦਰ ਸਰਕਾਰ ਦੇ ਮੁਤਾਬਕ, ਪਹਿਲੇ ਦਿਨ ਕੁਲ 3006 ਵੈਕਸੀਨੇਸ਼ਨ ਸੈਂਟਰਸ ‘ਤੇ ਤਿੰਨ ਲੱਖ ਤੋਂ ਜਿਆਦਾ ਹੈਲਥ ਵਰਕਰਸ ਨੂੰ ਪਹਿਲੀ ਡੋਜ਼ ਦਿੱਤੀ ਜਾਵੇਗੀ।ਦਿੱਲੀ, ਮੁੰਬਈ, ਯੂਪੀ, ਪਟਨਾ ਅਤੇ ਕੋਲਕਾਤਾ ‘ਚ ਟੀਕਾਕਰਨ ਕੇਂਦਰਾਂ ਨੂੰ ਸਜਾਇਆ ਗਿਆ ਹੈ।ਟੀਕਾਕਰਨ ਦੇ ਲਈ ਵੈਕਸੀਨ ਲੈਣ ਵਾਲਿਆਂ ਦੇ ਸਵਾਗਤ ਦੀ ਵੀ ਖਾਸ ਤਿਆਰੀ ਕੀਤੀ ਗਈ ਹੈ।ਪਟਨਾ ਦੇ ਇੰਦਰਾ ਗਾਂਧੀ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਨੂੰ ਕੋਰੋਨਾ ਟੀਕਾਕਰਨ ਅਭਿਆਨ ਲਈ ਫੁੱਲਾਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ ਹੈ।
ਦੱਸਣਯੋਗ ਹੈ ਕਿ ਬਿਹਾਰ ‘ਚ ਸਿਹਤ ਵਿਭਾਗ ਦੇ ਸਫਾਈਕਰਮਚਾਰੀਆਂ ਰਾਮ ਬਾਬੂ ਨੂੰ ਪਟਨਾ ਦੇ ਆਈਜੀਆਈਐੱਮਐੱਸ ‘ਚ ਪਹਿਲਾ ਟੀਕਾ ਦਿੱਤੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਖੁਸ਼ਕਿਸਮਤੀ ਮਹਿਸੂਸ ਕਰ ਰਹੇ ਹਨ।ਓਡੀਸ਼ਾ ਦੇ ਹਸਪਤਾਲਾਂ ਅਤੇ ਟੀਕਾਕਰਨ ਕੇਂਦਰਾਂ ਨੂੰ ਵੀ ਗੁਬਾਰਿਆਂ ਨਾਲ ਸਜਾਇਆ ਗਿਆ ਹੈ ਦੂਜੇ ਪਾਸੇ, ਉਤਰ ਪ੍ਰਦੇਸ਼ ਦੇ ਬੀਐੱਚਯੂ ਹਸਪਤਾਲ ਨੂੰ ਟੀਕਾਕਰਨ ਅਭਿਆਨ ਲਈ ਗੁਬਾਰਿਆਂ ਨਾਲ ਸਜਾਇਆ ਗਿਆ ਹੈ।ਲਖਨਊ ‘ਚ ਅੱਜ ਕੇਜੀਐੱਮਯੂ 1200 ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।ਮਹਾਰਾਸ਼ਟਰ ਦੇ ਟੀਕਾਕਰਨ ਕੇਂਦਰ ‘ਤੇ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਲੋਕਾਂ ਦਾ ਫੁੱਲਾਂ ਨਾਲ ਆਰਤੀ ਕਰਦੇ ਹੋਏ ਸਵਾਗਤ ਕੀਤਾ ਗਿਆ।
ਨਾਲ ਹੀ ਮਿਠਾਈ ਵੀ ਪੇਸ਼ ਕੀਤੀ ਗਈ।ਪੁਣੇ ਦੇ ਜ਼ਿਲਾ ਹਸਪਤਾਲ ‘ਚ ਵੈਕਸੀਨੇਸ਼ਨ ਨੂੰ ਲੈ ਕੇ ਉਤਸਵ ਦਾ ਮਾਹੌਲ਼ ਹੈ।ਦਿਵਾਲੀ ਦੇ ਤਿਉਹਾਰ ਦੀ ਤਰ੍ਹਾਂ ਰੰਗੋਲੀ ਨਾਲ ਸਜਾਵਟ ਕੀਤੀ ਹੈ।ਦੱਸਣਯੋਗ ਹੈ ਕਿ ਸੀਰਮ ਇੰਸਟੀਚਿਊਟ ਦੀ ‘ਕੋਵਿਸ਼ੀਲਡ’ ਅਤੇ ਬਾਇਓਟਿਕ ਦੀ ‘ਕੋਵੈਕਸੀਨ’ ਕੀਤੀ 1.65 ਕਰੋੜ ਡੋਜ਼ ‘ਚ ਸਾਰੇ ਸੂਬਿਆਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ ਨੂੰ ਹੈਲਥ ਵਰਕਰਸ ਦੀ ਗਿਣਤੀ ਦੇ ਹਿਸਾਬ ਨਾਲ ਅਲ਼ਾਟ ਕੀਤਾ ਗਿਆ ਹੈ।
Deep Sidhu ਦੇ ਭਰਾ ਤੇ ਸਾਥੀਆਂ ਨੂੰ NIA ਦੇ ਸੰਮਨ ਬਾਰੇ ਕੀ ਬੋਲੇ ਦੀਪ ਸਿੱਧੂ, ਸੁਣੋ Live