Covid patient dies : ਕੋਰੋਨਾ ਸੰਕਟ ਦੇ ਵਿਚਕਾਰ, ਦਿੱਲੀ ਵਿੱਚ ਆਕਸੀਜਨ ਦੀ ਘਾਟ ਬਾਰੇ ਇੱਕ ਪਾਸੇ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਹੋ ਰਹੀ ਸੀ, ਉੱਥੇ ਹੀ ਦੂਜੇ ਪਾਸੇ ਰਾਜਧਾਨੀ ਦੇ ਬਤਰਾ ਹਸਪਤਾਲ ਵਿੱਚ ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਹਾਈ ਕੋਰਟ ਵਿੱਚ ਸੁਣਵਾਈ ਦੌਰਾਨ, ਦਿੱਲੀ ਦੇ ਬੱਤਰਾ ਹਸਪਤਾਲ ਵਲੋਂ ਦੱਸਿਆ ਜਾ ਰਿਹਾ ਸੀ ਕਿ ਉਨ੍ਹਾਂ ਕੋਲ ਕਾਫ਼ੀ ਆਕਸੀਜਨ ਬਚੀ ਹੈ, ਇਸ ਦੌਰਾਨ ਕੁੱਝ ਸਮੇਂ ਬਾਅਦ ਹੀ ਬੱਤਰਾ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ 8 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਵਿੱਚ ਇੱਕ ਡਾਕਟਰ ਵੀ ਸ਼ਾਮਿਲ ਸੀ। ਹਾਲਾਂਕਿ, ਇਸ ਦੌਰਾਨ ਬੱਤਰਾ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਵੀ ਪਹੁੰਚ ਗਈ, ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ।
ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, “ਸਾਨੂੰ ਸਮੇਂ ਸਿਰ ਆਕਸੀਜਨ ਨਹੀਂ ਮਿਲੀ, ਦੁਪਹਿਰ 12 ਵਜੇ ਸਾਡੀ ਆਕਸੀਜਨ ਖ਼ਤਮ ਹੋ ਗਈ ਅਤੇ ਸਾਨੂੰ ਡੇਢ ਵਜੇ ਸਪਲਾਈ ਮਿਲੀ। ਅਸੀਂ ਜ਼ਿੰਦਗੀ ਗਵਾ ਦਿੱਤੀ ਹੈ, ਜਿਸ ਵਿੱਚ ਸਾਡਾ ਆਪਣਾ ਇੱਕ ਡਾਕਟਰ ਵੀ ਸੀ।” ਸੁਣਵਾਈ ਦੌਰਾਨ ਬੱਤਰਾ ਹਸਪਤਾਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਸਾਡੇ ਕੋਲ ਸਿਰਫ ਇੱਕ ਘੰਟੇ ਦੀ ਆਕਸੀਜਨ ਬਚੀ ਹੈ। ਬੱਤਰਾ ਹਸਪਤਾਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਅਸੀਂ ਹਰ ਰੋਜ਼ ਸੰਕਟ ਵਿੱਚ ਕੁੱਝ ਘੰਟੇ ਬਿਤਾ ਰਹੇ ਹਾਂ, ਇਹ ਚੱਕਰ ਖਤਮ ਨਹੀਂ ਹੋ ਰਿਹਾ ਹੈ।
ਇਹ ਵੀ ਦੇਖੋ : ਸਾਹਮਣੇ ਪਏ ਲੱਖਾਂ ਰੁਪਏ ਛੱਡ, ਆਹ ਚੀਜ਼ ਚੋਰੀ ਕਰ ਕੇ ਲੈ ਗਿਆ ਸ਼ਖਸ, ਦੇਖ ਕੇ ਨਹੀਂ ਰੁਕੇਗਾ ਹਾਸਾ