Covid vaccine: ਅੱਜ ਤੋਂ, ਦੇਸ਼ ਵਿਚ ਕੋਵਿਡ ਟੀਕਾਕਰਨ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਹੁਣ, 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ 45 ਸਾਲ ਤੋਂ ਵੱਧ ਉਮਰ ਦੇ, ਜੋ ਗੰਭੀਰ ਰੂਪ ਵਿੱਚ ਬਿਮਾਰ ਹਨ, ਵੀ ਟੀਕਾ ਲੱਗਵਾ ਸੱਕਣਗੇ। ਇਸ ਦੌਰਾਨ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਉਹ ਟੀਕਾ ਨਹੀਂ ਲਗਾਉਣਗੇ। ਇਸ ਦੇ ਪਿੱਛੇ ਉਨ੍ਹਾਂ ਨੇ ਕਾਰਨ ਵੀ ਦਿੱਤਾ ਹੈ। ਇਸ ਦੇ ਨਾਲ ਵਿਜ ਨੇ ਲੋਕਾਂ ਨੂੰ ਟੀਕੇ ਲਗਾਉਣ ਦੀ ਅਪੀਲ ਵੀ ਕੀਤੀ ਹੈ।
ਉਨ੍ਹਾਂ ਨੇ ਟਵੀਟ ਕਰਦੇ ਕਿਹਾ ਕਿ, “ਅੱਜ ਕੋਰੋਨਾ ਟੀਕਾ ਆਮ ਲੋਕਾਂ ਲਈ ਸ਼ੁਰੂ ਹੋਣ ਜਾ ਰਿਹਾ ਹੈ। ਸਾਰਿਆਂ ਨੂੰ ਇਹ ਵੈਕਸੀਨ ਲਗਵਾਉਣ ਦੀ ਜ਼ਰੂਰਤ ਹੈ। ਮੈਂ ਤਾਂ ਨਹੀਂ ਲੱਗਾ ਸਕਾਂਗਾ ਕਿਉਂਕਿ ਕੋਵਿਡ ਹੋਣ ਤੋਂ ਬਾਅਦ ਮੇਰਾ ਐਂਟੀਬੋਡੀ 300 ਬਣਾਇਆ ਹੈ ਜੋ ਕਿ ਬਹੁਤ ਜ਼ਿਆਦਾ ਹੈ। ਹੋ ਸਕਦਾ ਹੈ ਕਿ ਜੋ ਮੈਂ ਟ੍ਰਾਯਲ ਟੀਕਾ ਲਗਵਾਇਆ ਸੀ ਇਸ ਵਿੱਚ ਉਸਦਾ ਵੀ ਯੋਗਦਾਨ ਹੋਵੇ। ਮੈਨੂੰ ਹੁਣ ਟੀਕੇ ਦੀ ਜ਼ਰੂਰਤ ਨਹੀਂ ਹੈ।”