ਚੱਕਰਵਾਤੀ ਤੂਫਾਨ Biparjoy ਅਰਬ ਸਾਗਰ ਤੋਂ ਭਾਰਤ ਦੇ ਪੱਛਮੀ ਤੱਟ ਵੱਲ ਵੱਧ ਰਿਹਾ ਹੈ। ਇਸਦੇ ਭਲਕੇ ਯਾਨੀ ਕਿ ਵੀਰਵਾਰ ਨੂੰ ਗੁਜਰਾਤ ਦੇ ਤੱਟ ਨਾਲ ਟਕਰਾਉਣ ਦਾ ਅਨੁਮਾਨ ਹੈ, ਜਿਸ ਨੂੰ ਲੈ ਕੇ ਏਜੰਸੀਆਂ ਅਲਰਟ ‘ਤੇ ਹਨ। ਇਸ ਵਿਚਾਲੇ ਤੂਫ਼ਾਨ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਉਹ ਪਿਛਲੇ ਛੇ ਘੰਟਿਆਂ ਵਿੱਚ Biparjoy ਤੂਫਾਨ ਦੀ ਰਫ਼ਤਾਰ ਹੌਲੀ ਹੋ ਗਈ ਹੈ। IMD ਦੇ ਡਾਇਰੈਕਟਰ ਜਨਰਲ ਨੇ ਪ੍ਰੈਸ ਕਾਨਫਰੰਸ ਕਰ ਕੇ ਦੱਸਿਆ ਕਿ Biparjoy ਤੂਫਾਨ ਇਸ ਸਮੇਂ ਉੱਤਰ ਪੂਰਬ ਅਰਬ ਸਾਗਰ ਵਿੱਚ ਗੁਜਰਾਤ ਦੇ ਜਖਾਊ ਪੋਰਟ ਤੋਂ 280 ਕਿਲੋਮੀਟਰ ਦੂਰ ਹੈ। ਪਿਛਲੇ 6 ਘੰਟਿਆਂ ਵਿੱਚ ਤੂਫਾਨ ਦੀ ਰਫ਼ਤਾਰ ਹੌਲੀ ਹੋ ਗਈ ਹੈ ਤੇ ਲਗਭਗ ਸਥਿਰ ਹੈ।
ਮੌਸਮ ਵਿਭਾਗ ਅਨੁਸਾਰ ਹਾਲੇ ਦੀ ਭਵਿੱਖਬਾਣੀ ਦੇ ਹਿਸਾਬ ਨਾਲ 15 ਤਰੀਕ ਦੀ ਸ਼ਾਮ ਨੂੰ ਭਾਰੀ ਤੂਫ਼ਾਨ ਦੇ ਰੂਪ ਵਿੱਚ ਸੌਰਾਸ਼ਟਰ ਤੇ ਕੱਛ ਦੇ ਤੱਟ ਨਾਲ ਟਕਰਾਏਗਾ। ਇਸ ਦੌਰਾਨ ਹਵਾ ਦੀ ਰਫਤਾਰ 125-135 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ, ਜੋ 150 ਕਿਲੋਮੀਟਰ ਵੀ ਹੋ ਸਕਦੀ ਹੈ। ਕੱਛ ਵਿੱਚ ਤੂਫ਼ਾਨ ਦੀ ਰਫ਼ਤਾਰ ਸਭ ਤੋਂ ਜ਼ਿਆਦਾ ਰਹਿ ਸਕਦੀ ਹੈ। ਮਛੇਰਿਆਂ ਨੂੰ 15 ਤਰੀਕ ਤੱਕ ਉੱਤਰ ਪੂਰਬ ਅਰਬ ਸਾਗਰ ਤੋਂ ਦੂਰ ਰਹਿਣ ਨੂੰ ਕਿਹਾ ਗਿਆ ਹੈ। ਅੱਜ ਬੁੱਧਵਾਰ ਸੌਰਾਸ਼ਟਰ ਤੇ ਕੱਛ ਵਿੱਚ ਭਾਰੀ ਬਾਰਿਸ਼ ਰਹੇਗੀ।
ਇਹ ਵੀ ਪੜ੍ਹੋ: ਡਾਕਟਰਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਤੇ ਭਾਰੀ ਕਿਡਨੀ ਸਟੋਨ ਕੱਢਿਆ, ਬਣਾਇਆ ਗਿਨੀਜ਼ ਰਿਕਾਰਡ
ਦੱਸ ਦੇਈਏ ਕਿ ਤੂਫਾਨ ਦਾ ਅਸਰ ਵੀਰਵਾਰ ਨੂੰ ਸਭ ਤੋਂ ਜ਼ਿਆਦਾ ਰਹੇਗਾ । ਅਗਲੇ ਦਿਨ 16 ਤਰੀਕ ਦੀ ਸਵੇਰ ਇਸਦੀ ਰਫ਼ਤਾਰ ਡਿੱਗ ਕੇ 85 ਕਿਲੋਮੀਟਰ ਤੱਕ ਪਹੁੰਚ ਜਾਵੇਗੀ। ਤੂਫ਼ਾਨ 17 ਤਰੀਕ ਨੂੰ ਰਾਜਸਥਾਨ ਵਿੱਚ ਦਾਖਲ ਹੋਵੇਗਾ ਪਰ ਉਦੋਂ ਤੱਕ ਇਸਦੀ ਰਫ਼ਤਾਰ ਬਹੁਤ ਘੱਟ ਹੋ ਜਾਵੇਗੀ। IMD ਨੇ ਦੱਸਿਆ ਕਿ ਤੂਫ਼ਾਨ ਦੇ ਚਲਦਿਆਂ ਮਛੇਰਿਆਂ ਤੇ ਕਿਸ਼ਤੀਆਂ ਨੂੰ ਸਮੁੰਦਰ ਵਿੱਚ ਜਾਣ ਤੋਂ ਮਨ੍ਹਾ ਕੀਤਾ ਗਿਆ ਹੈ। ਸੈਲਾਨੀਆਂ ਨੂੰ ਵੀ ਸੁਰੱਖਿਅਤ ਥਾਂ ‘ਤੇ ਰਹਿਣ ਲਈ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: