Dadi Chandro Tomar: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਵਿੱਚ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਚੱਕਾ ਜਾਮ ਕੀਤਾ ਗਿਆ। ਨਾ ਸਿਰਫ ਪੰਜਾਬ, ਹਰਿਆਣਾ, ਰਾਜਸਥਾਨ ਵਿੱਚ, ਬਲਕਿ ਤਾਮਿਲਨਾਡੂ, ਕਰਨਾਟਕ ਅਤੇ ਤੇਲੰਗਾਨਾ ਵਿੱਚ ਵੀ ਕਿਸਾਨਾਂ ਅਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਸੰਗਠਨਾਂ ਨੇ ਹਾਈਵੇ ਜਾਮ ਕਰ ਦਿੱਤਾ ਅਤੇ ਦਿਖਾਇਆ ਹੈ ਕਿ ਕਿਸਾਨ ਅੰਦੋਲਨ ਸਿਰਫ ਇੱਕ ਜਾਂ ਦੋ ਰਾਜਾਂ ਤੱਕ ਸੀਮਿਤ ਨਹੀਂ ਹੈ। ਇਸਦੇ ਚਲਦਿਆਂ, ਸ਼ੂਟਰ ਦਾਦੀ ਵਜੋਂ ਜਾਣੇ ਜਾਂਦੇ ਦਾਦੀ ਚੰਦਰੋ ਤੋਮਰ ਨੇ ਕਿਸਾਨ ਅੰਦੋਲਨ ਬਾਰੇ ਇੱਕ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ।
ਦਰਅਸਲ, ਦਾਦੀ ਚੰਦਰੋ ਤੋਮਰ ਨੇ ਟਵਿੱਟਰ ‘ਤੇ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕਰਦਿਆਂ ਲਿਖਿਆ, “ਕਿਸਾਨ ਸਿਰਫ ਕਿਸਾਨ ਹੈ,ਅੰਨਦਾਤਾ ਹੈ । ਨਾ ਤਾਂ ਉਹ ਖਾਲਿਸਤਾਨੀ ਹੈ ਅਤੇ ਨਾ ਹੀ ਅੱਤਵਾਦੀ।”
ਇਸ ਤੋਂ ਇਲਾਵਾ ਚੰਦਰੋ ਤੋਮਰ ਨੇ ਇਕ ਹੋਰ ਟਵੀਟ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ, “ਸਿੱਖ ਸਾਡੇ ਭਰਾ ਹਨ, ਨਸਲ ਤੋਂ ਵੀ ਅਸਲ ਤੋਂ ਵੀ।”ਲੋਕ ਦਾਦੀ ਚੰਦਰੋ ਤੋਮਰ ਦੇ ਇਸ ਟਵੀਟ ‘ਤੇ ਕਾਫ਼ੀ ਟਿੱਪਣੀਆਂ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ ।
ਕਿਸਾਨਾਂ ਨੇ ਚੱਕਾ ਜਾਮ ਦੌਰਾਨ ਸੋਨੀਪਤ ਵਿਖੇ ਆਪਣੇ ਟਰੈਕਟਰਾਂ ਅਤੇ ਵੱਡੇ ਟਰੱਕਾਂ ਨੂੰ ਲਗਾ ਕੇ ਪੂਰਬੀ ਅਤੇ ਪੱਛਮੀ ਪੈਰੀਫਿਰਲ ਐਕਸਪ੍ਰੈਸਵੇਅ ਨੂੰ ਬੰਦ ਕੀਤਾ। ਕਿਸਾਨ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਦੇ ਵਾਹਨਾਂ ਨੂੰ ਜਾਣ ਦੇ ਰਹੇ ਸਨ।ਸੋਨੀਪਤ ਵਿੱਚ ਕੁੰਡਲੀ ਬਾਰਡਰ ਨੇੜੇ ਕਿਸਾਨਾਂ ਨੇ ਕੇਜੀਪੀ-ਕੇਐਮਪੀ ‘ਤੇ ਜਾਮ ਕੀਤਾ। ਕਿਸਾਨ ਜੱਥੇਬੰਦੀਆਂ ਵੱਲੋਂ ਬੁਲਾਏ ਗਏ ਚੱਕਾ ਜਾਮ ਦੌਰਾਨ, ਕਿਸਾਨਾਂ ਨੇ ਜੰਮੂ-ਪਠਾਨਕੋਟ ਹਾਈਵੇ, ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ, ਸ਼ਾਹਜਹਾਂਪੁਰ ਨੈਸ਼ਨਲ ਹਾਈਵੇ ਨੇੜੇ ਸੜਕ ਜਾਮ ਕੀਤੀ।
ਦੱਸ ਦੇਈਏ ਕਿ ਦਾਦੀ ਚੰਦਰੋ ਤੋਮਰ ਤੋਂ ਪਹਿਲਾ ਕਾਫੀ ਮਸ਼ਹੂਰ ਹਸਤੀਆਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕਰ ਚੁੱਕੀਆਂ ਹਨ ਜਿਨ੍ਹਾਂ ਵਿੱਚ ਅਮਰੀਕੀ ਪੌਪ ਸਿੰਗਰ ਰਿਹਾਨਾ,ਗ੍ਰੇਟਾ ਥਨਬਰਗ,ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ, ਮਿਆ ਖਲੀਫ਼ਾ ਅਤੇ ਫੁਟਬੋਲੇਰ ਜੁਜੁ ਸਮਿਥ ਸਚੁਹੱਸਟਰ ਅਤੇ ਹੋਰ ਵੀ ਕਈ ਹਸਤੀਆਂ ਸ਼ਾਮਿਲ ਹਨ ।
ਇਹ ਵੀ ਦੇਖੋ: ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮਚੱਕਾ ਜਾਮ ਤੋਂ ਬਾਅਦ ਸਟੇਜ ਤੋਂ ਕੀਤਾ ਵੱਡਾ ਐਲਾਨ…