Darshanpal singh on deep sidhu arrest : ਗਣਤੰਤਰ ਦਿਵਸ ‘ਤੇ ਕਿਸਾਨ ਪਰੇਡ ਦੇ ਦੌਰਾਨ ਦਿੱਲੀ ‘ਚ ਲਾਲ ਕਿਲੇ ਤੇ ਹੋਈ ਘਟਨਾ ਵਿੱਚ ਦੋਸ਼ੀ ਦੱਸੇ ਜਾਣ ਵਾਲੇ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੀ ਵਿਸ਼ੇਸ਼ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਦੀਪ ਸਿੱਧੂ ਨੂੰ ਪੰਜਾਬ ਦੇ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੀਪ ਸਿੱਧੂ ਦੀ ਗ੍ਰਿਫਤਾਰੀ ਅਤੇ ਸਰਕਾਰ ਨਾਲ ਗੱਲਬਾਤ ਬਾਰੇ ਕਿਸਾਨ ਆਗੂ ਡਾ: ਦਰਸ਼ਨ ਪਾਲ ਸਿੰਘ ਨੇ ਕਿਹਾ, “ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ 26 ਜਨਵਰੀ ਨੂੰ ਹੋਈ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਕੁੱਝ ਲੋਕਾਂ ਪ੍ਰਤੀ ਨਰਮ ਸੀ। ਦਰਸ਼ਨ ਪਾਲ ਸਿੰਘ ਨੇ ਕਿਹਾ, ‘ਕੁੱਝ ਲੋਕਾਂ ਨੂੰ ਲਾਲ ਕਿਲ੍ਹੇ ਜਾਣ ਦਿੱਤਾ ਗਿਆ। ਦੀਪ ਸਿੱਧੂ ਉਨ੍ਹਾਂ ਵਿੱਚੋਂ ਇੱਕ ਸੀ। ਦਿੱਲੀ ਪੁਲਿਸ ਉਸਦੇ ਨਾਲ ਜੋ ਕਰਨਾ ਹੈ ਉਹ ਕਰੇ।” ਤੁਹਾਨੂੰ ਦੱਸ ਦੇਈਏ ਕਿ ਦਿੱਲੀ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਦੀਪ ਸਿੱਧੂ ਦਾ ਫੇਸਬੁੱਕ ਅਕਾਉਂਟ ਉਨ੍ਹਾਂ ਦੀ ਦੋਸਤ ਅਦਾਕਾਰਾ ਰੀਨਾ ਰਾਏ ਚੱਲਾ ਰਹੀ ਸੀ। ਦੀਪ ਸਿੱਧੂ ਉਸਨੂੰ ਇਥੋਂ ਆਪਣੇ ਵੀਡੀਓ ਭੇਜਦਾ ਸੀ।ਰੀਨਾ ਰਾਏ ਕੈਲੀਫੋਰਨੀਆ, ਅਮਰੀਕਾ ਵਿੱਚ ਰਹਿੰਦੀ ਹੈ।
ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੱਜ ਦਿੱਲੀ ਵਿੱਚ ਕਿਸਾਨ ਅੰਦੋਲਨ ਦਾ 76 ਵਾਂ ਦਿਨ ਹੈ। ਕੇਂਦਰ ਸਰਕਾਰ ਨਾਲ ਗੱਲਬਾਤ ‘ਤੇ ਡਾ:ਦਰਸ਼ਨ ਪਾਲ ਸਿੰਘ ਨੇ ਕਿਹਾ ਕਿਹਾ,’ਅਸੀਂ ਗੱਲਬਾਤ ਲਈ ਤਿਆਰ ਹਾਂ ਪਰ ਸਰਕਾਰ ਗੱਲਬਾਤ ਲਈ ਤਿਆਰ ਨਹੀਂ ਹੈ। 1.5 ਸਾਲਾਂ ਦਾ ਪ੍ਰਸਤਾਵ ਸਾਨੂੰ ਮਨਜ਼ੂਰ ਨਹੀਂ ਹੈ। ਜੇ ਸਰਕਾਰ ਕੋਈ ਨਵਾਂ ਪ੍ਰਸਤਾਵ ਲਿਆਉਂਦੀ ਹੈ, ਤਾਂ ਅਸੀਂ ਤਿਆਰ ਹਾਂ। ‘ਅੰਦੋਲਨਜੀਵੀ’ ਦੇ ਮੁੱਦੇ ‘ਤੇ ਉਨ੍ਹਾਂ ਕਿਹਾ,”ਅੰਗਰੇਜ਼ਾਂ ਨਾਲ ਅੰਦੋਲਨ ਕਰਕੇ ਹੀ ਆਜ਼ਾਦੀ ਲਈ ਗਈ ਸੀ,ਤਾਂ ਕੀ ਸਾਰੇ ਸੁਤੰਤਰਤਾ ਸੈਨਾਨੀ ਅੰਦੋਲਨਜੀਵੀ ਸਨ। ਸਾਨੂੰ ਮਾਣ ਹੈ ਕਿ ਅਸੀਂ ਅੰਦੋਲਨਕਾਰੀ ਹਾਂ। ਪ੍ਰਧਾਨ ਮੰਤਰੀ ਨੂੰ ਅੰਦੋਲਨਜੀਵੀ ਸ਼ਬਦ ਨਹੀਂ ਬੋਲਣਾ ਚਾਹੀਦਾ। ਅਸੀਂ ਕਿਸਾਨਾਂ ਲਈ ਅੰਦੋਲਨ ਕਰ ਰਹੇ ਹਾਂ।”