ਮਹਾਰਾਸ਼ਟਰ ਦੇ ਨਾਗਪੁਰ ਤੋਂ ਹੈਰਾਨ ਕਰ ਦੇਣ ਵਾਲਾ ਸਾਹਮਣੇ ਆਇਆ ਹੈ ਜਿਥੇ ਕਰੋੜਾਂ ਦੀ ਜਾਇਦਾਦ ਹੜੱਪਣ ਲਈ ਹਿੱਟ ਐਂਡ ਰਨ ਦੇ ਮਾਮਲੇ ਵਿਚ ਦੋਸ਼ੀ ਨੂੰਹ ਨੇ ਆਪਣੀ ਸੱਸ ਤੇ ਸਹੁਰੇ ਨੂੰ ਕਤਲ ਕਰਵਾਇਆ ਹੈ ਤੇ ਇਸ ਲਈ ਕਾਂਟ੍ਰੈਕਟ ਕੀਲਿੰਗ ਲਈ 1 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਔਰਤ ਵੱਲੋਂ 300 ਕਰੋੜ ਦੀ ਜਾਇਦਾਦ ਪਿੱਛੇ ਬਹੁਤ ਹੀ ਸ਼ਰਮਨਾਕ ਕਾਰਾ ਕੀਤਾ ਗਿਆ ਹੈ । ਉਸ ਵੱਲੋਂ ਆਪਣੇ ਹੀ ਸੱਸ-ਸਹੁਰੇ ਦਾ ਕਤਲ ਕਰਵਾ ਦਿੱਤਾ ਗਿਆ ਹੈ। ਉਸ ਦੀ ਪਲਾਨਿੰਗ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
ਜ਼ਮੀਨੀ ਵਿਵਾਦ ਦੇ ਚੱਲਦੇ ਹੋਏ ਕਾਂਟ੍ਰੈਕਟ ਕੀਲਿੰਗ ਦੀ ਪਲਾਨਿੰਗ ਬਣਾਈ ਗਈ ਜਿਸ ਵਿਚ ਕਾਤਲ ਕੋਈ ਹੋਰ ਨਹੀਂ ਸਗੋਂ ਨੂੰਹ ਹੀ ਨਿਕਲੀ ਹੈ। ਪਹਿਲਾਂ ਆਪਣੇ ਸੱਸ-ਸਹੁਰੇ ਦੀ ਜਾਇਦਾਦ ਹੜੱਪਣ ਦੀ ਖਾਤਰ ਤੇਜ਼ ਰਫਤਾਰ ਨਾਲ ਟੱਕਰ ਮਾਰ ਦਿੱਤੀ ਜਾਂਦੀ ਹੈ। ਟੱਕਰ ਮਾਰਨ ਤੋਂ ਬਾਅਦ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਪੁਲਿਸ ਤੱਕ ਮਾਮਲਾ ਪਹੁੰਚਦਾ ਹੈ ਤਾਂ ਡਰਾਈਵਰ ਨੂੰ ਕਾਰ ਸਣੇ ਛੱਡ ਦਿੱਤਾ ਜਾਂਦਾ ਹੈ। ਬਾਅਦ ਵਿਚ ਫਿਰ ਤੋਂ ਜਾਂਚ ਕੀਤੀ ਜਾਂਦੀ ਹੈ ਤਾਂ ਸੱਚ ਸਾਹਮਣੇ ਆਉਂਦਾ ਕਿ ਨੂੰਹ ਵੱਲੋਂ ਜਾਇਦਾਦ ਖਾਤਰ ਸੱਸ-ਸਹੁਰੇ ਦਾ ਕਤਲ ਕੀਤਾ ਗਿਆ ਹੈ। ਪਰ ਹੁਣ ਨੂੰਹ ਨੂੰ ਸਾਥੀਆਂ ਸਣੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ : ਸਿੱਕਮ ‘ਚ ਲੈਂਡਸਲਾਈਡ ਤੇ ਮੀਂਹ ਨਾਲ ਨਾਲ 6 ਦੀ ਮੌ.ਤ, ਕਈ ਲਾਪਤਾ, 2,000 ਤੋਂ ਜ਼ਿਆਦਾ ਸੈਲਾਨੀ ਫਸੇ
ਮਾਮਲੇ ਵਿਚ ਉਦੋਂ ਨਵਾਂ ਮੋੜ ਆਉਂਦਾ ਹੈ ਕਿ ਆਖਿਰਕਾਰ ਪੁਲਿਸ ਨੂੰ ਸ਼ੱਕ ਕਿਵੇਂ ਪਿਆ, ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾਂਦੀ ਹੈ। ਅਰਚਨਾ 3 ਲੱਖ ਰੁਪਏ ਤੇ ਕੰਮ ਪੂਰਾ ਕਰਨ ਲਈ ਸੋਨਾ ਲੈਣ ਦੀ ਗੱਲ ਕਹੀ ਗਈ ਸੀ। ਪੁਲਿਸ ਵੱਲੋਂ ਜਿਸ ਨੇ ਟੱਕਰ ਮਾਰੀ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਘਰੋਂ ਸੋਨੇ ਤੇ ਨਕਦੀ ਬਰਾਮਦ ਕੀਤੀ ਗਈ। 3 ਦਿਨ ਦਾ ਰਿਮਾਂਡ ਲਿਆ ਗਿਆ ਜਿਸ ਤੋਂ ਬਾਅਦ ਸੱਚ ਸਾਹਮਣੇ ਆਇਆ।