Dedicated Freight Corridor: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ 29 ਦਸੰਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੂਰਬੀ ਡੇਡੀਕੇਟੇਡ ਫ੍ਰੇਟ ਕੋਰੀਡੋਰ ਦੇ ‘ਨਿਊ ਭਾਊਪੁਰ-ਨਿਊ ਖੁਰਜਾ ਭਾਗ’ ਦਾ ਉਦਘਾਟਨ ਕਰਨਗੇ । ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਪ੍ਰਿਆਗਰਾਜ ਵਿੱਚ ਈਡੀਐਫਸੀ ਦੇ ਆਪ੍ਰੇਸ਼ਨ ਕੰਟਰੋਲ ਸੈਂਟਰ ਦਾ ਵੀ ਉਦਘਾਟਨ ਕਰਨਗੇ । ਈਡੀਐਫਸੀ ਦਾ 351 ਕਿਲੋਮੀਟਰ ਲੰਬਾ ਨਿਊ ਭਾਉਪੁਰ-ਨਿਊ ਖੁਰਜਾ ਸੈਕਸ਼ਨ 5,750 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ । ਇਹ ਭਾਗ ਮੌਜੂਦਾ ਕਾਨਪੁਰ-ਦਿੱਲੀ ਮੁੱਖ ਲਾਈਨ ਤੋਂ ਵੀ ਭੀੜ ਨੂੰ ਘਟਾਏਗਾ ਅਤੇ ਭਾਰਤੀ ਰੇਲਵੇ ਨੂੰ ਤੇਜ਼ ਟ੍ਰੇਨ ਚਲਾਉਣ ਦੇ ਯੋਗ ਕਰੇਗਾ। ਪ੍ਰਯਾਗਰਾਜ ਵਿੱਚ ਇੱਕ ਅਤਿ ਆਧੁਨਿਕ ਆਪ੍ਰੇਸ਼ਨ ਕੰਟਰੋਲ ਸੈਂਟਰ ਈਡੀਐਫਸੀ ਦੇ ਸਾਰੇ ਰਸਤੇ ਲਈ ਕਮਾਂਡ ਸੈਂਟਰ ਵਜੋਂ ਕੰਮ ਕਰੇਗਾ ।
ਦਰਅਸਲ, ਪੂਰਬੀ ਡੇਡੀਕੇਟੇਡ ਕੋਰੀਡੋਰ (EDFC) 1856 ਰਸਤਾ ਕਿਲੋਮੀਟਰ ਲੰਬਾ ਹੈ। ਇਹ ਲੁਧਿਆਣਾ ਦੇ ਨਜ਼ਦੀਕ ਸਾਹਨੇਵਾਲ ਤੋਂ ਸ਼ੁਰੂ ਹੁੰਦਾ ਹੈ ਅਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਰਾਜਾਂ ਤੋਂ ਹੁੰਦੇ ਹੋਏ ਪੱਛਮੀ ਬੰਗਾਲ ਦੇ ਦਨਕੁਨੀ ਵਿੱਚ ਖਤਮ ਹੁੰਦਾ ਹੈ। ਇਹ ਭਾਗ ਸਥਾਨਕ ਉਦਯੋਗਾਂ ਜਿਵੇਂ ਕਿ ਅਲਮੀਨੀਅਮ ਉਦਯੋਗ (ਕਾਨਪੁਰ ਦੇਹਾਤ ਜ਼ਿਲ੍ਹੇ ਦਾ ਪਖਰਯਨ ਖੇਤਰ), ਡੇਅਰੀ ਸੈਕਟਰ (ਔਰਈਆ ਜ਼ਿਲ੍ਹਾ), ਕੱਪੜਾ ਉਤਪਾਦਨ / ਬਲਾਕ ਪ੍ਰਿੰਟਿੰਗ (ਇਟਾਵਾ ਜ਼ਿਲ੍ਹਾ), ਸ਼ੀਸ਼ੇ ਦੇ ਉਦਯੋਗ (ਫ਼ਿਰੋਜ਼ਾਬਾਦ ਜ਼ਿਲ੍ਹਾ), ਬਰਤਨ (ਬੁਲੰਦਸ਼ਹਿਰ ਜ਼ਿਲ੍ਹੇ ਵਿੱਚ ਖੁਰਜਾ), ਹੀੰਗ ਦੇ ਉਤਪਾਦਨ (ਹਥਰਾਸ ਜ਼ਿਲ੍ਹਾ) ਅਤੇ ਤਾਲੇ ਅਤੇ ਹਾਰਡਵੇਅਰ (ਅਲੀਗੜ੍ਹ ਜ਼ਿਲ੍ਹਾ) ਲਈ ਨਵੇਂ ਮੌਕੇ ਖੋਲ੍ਹਣਗੇ । ਇਸ ਪ੍ਰਾਜੈਕਟ ਦਾ ਉਦੇਸ਼ ਕੋਰੀਡੋਰ ਰਸਤੇ ਦੇ ਰਾਜਾਂ ਵਿਚ ਬੁਨਿਆਦੀ ਢਾਂਚੇ ਅਤੇ ਉਦਯੋਗ ਨੂੰ ਤੇਜ਼ ਕਰਨਾ ਹੈ। ਬਹੁਤ ਸਾਰੇ ਰਾਜਾਂ ਵਿਚੋਂ ਲੰਘੇ ਇਸ ਕੋਰੀਡੋਰ ਦਾ ਤਕਰੀਬਨ 57 ਪ੍ਰਤੀਸ਼ਤ ਯੂਪੀ ਵਿੱਚੋਂ ਲੰਘੇਗਾ ।
ਡੇਡੀਕੇਟੇਡ ਫ੍ਰੇਟ ਕੋਰੀਡੋਰ ਦੇ ਫਾਇਦੇ
ਇਸ ਕੋਰੀਡੋਰ ਦੇ ਨਾਲ 100 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕੋਰੀਡੋਰ ਦੇ ਟਰੈਕ ‘ਤੇ ਮਾਲਗੱਡੀ ਚਲਾਈ ਜਾ ਸਕੇਗੀ। ਯਾਤਰੀ ਟ੍ਰੇਨਾਂ ਕਾਰਨ ਹੁਣ ਮਾਲ ਗੱਡੀਆਂ ਨੂੰ ਇੰਨੀ ਦੂਰੀ ਤੈਅ ਕਰਨ ਲਈ ਪੂਰਾ ਦਿਨ ਲੱਗ ਜਾਂਦਾ ਸੀ। ਯਾਤਰੀ ਟ੍ਰੇਨਾਂ ਨੂੰ ਪਾਸ ਦੇਣ ਲਈ ਮਾਲ ਗੱਡੀ ਨੂੰ ਲੂਪ ਲਾਈਨ ਵਿੱਚ ਖੜ੍ਹਾ ਨਹੀਂ ਹੋਣਾ ਪਵੇਗਾ।
ਦੱਸ ਦੇਈਏ ਕਿ ਪਹਿਲਾਂ ਤੋਂ ਮੌਜੂਦ ਟ੍ਰੈਕ ‘ਤੇ ਆਮ ਦਿਨਾਂ ਵਿੱਚ ਲਗਭਗ 170 ਤੋਂ 200 ਮਾਲਗੱਡੀਆਂ ਜਦੋਂ ਕਿ 375 ਯਾਤਰੀ ਟ੍ਰੇਨਾਂ ਦੌੜ ਰਹੀਆਂ ਸਨ। ਮਾਲਗੱਡੀਆਂ ਦੇ ਸ਼ਿਫਟ ਹੋਣ ਕਾਰਨ ਟ੍ਰੈਕ ਯਾਤਰੀ ਟ੍ਰੇਨਾਂ ਲਈ ਰਹਿ ਜਾਵੇਗਾ, ਜਿਸ ਨਾਲ ਟ੍ਰੇਨਾਂ ਦੇ ਲੇਟ ਹੋਣ ਦੀ ਸੰਭਾਵਨਾ ਘੱਟ ਜਾਵੇਗੀ ਅਤੇ ਰਫਤਾਰ ਵੀ ਵਧੇਗੀ।
ਇਹ ਵੀ ਦੇਖੋ: ਗੁਰੂ ਦੇ ਸਿੰਘਾਂ ਨੇ ਕਵਿਤਾ ਸੁਣਾ ਕੇ ਦਿੱਤੀ ਸਰਦਾਰਾਂ ਦੀ ਬਹਾਦਰੀ ਉਦਹਾਰਣ, ਤੁਸੀਂ ਵੀ ਜਰੂਰ ਸੁਣੋ