Deep sidhu red fort violence : ਲਾਲ ਕਿਲ੍ਹੇ ਦੀ ਘਟਨਾ ਦੇ ਆਰੋਪੀ ਦੀਪ ਸਿੱਧੂ ਨੂੰ ਅੱਜ ਪੁਲਿਸ ਵਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਤੀਸ ਹਜ਼ਾਰੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਜਿੱਥੇ ਪੁਲਿਸ ਨੇ 10 ਦਿਨਾਂ ਦਾ ਰਿਮਾਂਡ ਮੰਗਿਆ ਹੈ। ਪੇਸ਼ੀ ਦੇ ਸੰਬੰਧ ਵਿੱਚ ਤੀਸ ਹਜ਼ਾਰੀ ਅਦਾਲਤ ‘ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ ਲੱਗਭਗ 15 ਦਿਨਾਂ ਤੋਂ ਬਾਅਦ ਦੀਪ ਸਿੱਧੂ ਨੂੰ ਮੰਗਲਵਾਰ ਤੜਕੇ ਪੰਜਾਬ ਦੇ ਜਿਕਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਪੁਲਿਸ ਸੂਤਰਾਂ ਅਨੁਸਾਰ ਦੀਪ ਦੀ ਪਤਨੀ ਅਤੇ ਪਰਿਵਾਰ ਪੂਰਨੀਆ ਵਿੱਚ ਹਨ। ਦੀਪ ਸਿੱਧੂ ਵੀ ਉਥੇ ਜਾਣ ਦੀ ਫ਼ਿਰਾਕ ਵਿੱਚ ਸੀ।
ਪੁੱਛਗਿੱਛ ਦੌਰਾਨ ਦੀਪ ਸਿੱਧੂ ਨੇ ਦਾਅਵਾ ਕੀਤਾ ਕਿ ਉਹ ਭਾਵੁਕ ਹੋ ਕੇ ਕਿਸਾਨਾਂ ਨਾਲ ਜੁੜਿਆ ਸੀ। ਹਾਲਾਂਕਿ, ਪੁੱਛਗਿੱਛ ਦੌਰਾਨ ਦੀਪ ਸਿੱਧੂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਕਿਸੇ ਕੱਟੜਪੰਥੀ ਸੰਗਠਨ ਨਾਲ ਨਹੀਂ ਜੁੜਿਆ ਹੈ। ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੀ ਵਿਸ਼ੇਸ਼ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਦੀਪ ਸਿੱਧੂ ‘ਤੇ 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਲੋਕਾਂ ਨੂੰ ਭੜਕਾਉਣ ਦਾ ਇਲਜ਼ਾਮ ਹੈ । ਇਸ ਮਾਮਲੇ ਵਿੱਚ ਲਾਲ ਕਿਲ੍ਹੇ ਦੇ ਇੱਕ ਖਾਲੀ ਪੋਲ ‘ਤੇ ਨਿਸ਼ਾਨ ਸਾਹਿਬ ਲਗਾਉਣ ਦੀ ਘਟਨਾ ਕਾਰਨ ਕਿਸਾਨ ਜੱਥੇਬੰਦੀਆਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਦੀਪ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਇਹ ਵੀ ਦੇਖੋ : ਤੀਸ ਹਜਾਰੀ ਕੋਰਟ ਚ ਪੇਸ਼ ਹੋਏ Deep Sidhu ! ਵੇਖੋ Live….