Delhi CM Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਸੀਐਮ ਕੇਜਰੀਵਾਲ ਨੂੰ ਕੱਲ੍ਹ ਤੋਂ ਹਲਕੇ ਬੁਖਾਰ ਅਤੇ ਗਲ਼ੇ ਦੇ ਦਰਦ ਦੀ ਸ਼ਿਕਾਇਤ ਹੈ । ਜਿਸ ਕਾਰਨ ਹੁਣ ਉਨ੍ਹਾਂ ਦਾ ਕੋਰੋਨਾ ਟੈਸਟ ਹੋਵੇਗਾ । ਕੱਲ੍ਹ ਦੁਪਹਿਰ ਤੋਂ ਬਾਅਦ ਦੀਆਂ ਸਾਰੀ ਬੈਠਕ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਸੀਐਮ ਕੇਜਰੀਵਾਲ ਕਿਸੇ ਨੂੰ ਨਹੀਂ ਮਿਲੇ । ਉਨ੍ਹਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ ।
ਗੌਰਤਲਬ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਹਸਪਤਾਲਾਂ ਦੀ ਵੰਡ ਕੀਤੀ ਹੈ । ਕੇਜਰੀਵਾਲ ਸਰਕਾਰ ਦੀ ਕੈਬਨਿਟ ਨੇ ਫੈਸਲਾ ਲਿਆ ਹੈ ਕਿ ਸਿਰਫ ਦਿੱਲੀ ਵਾਸੀਆਂ ਦਾ ਹੀ ਇਲਾਜ ਦਿੱਲੀ ਦੇ ਹਸਪਤਾਲਾਂ ਵਿੱਚ ਹੋਵੇਗਾ, ਚਾਹੇ ਉਹ ਸਰਕਾਰੀ ਹੋਣ ਜਾਂ ਨਿੱਜੀ । ਦਿੱਲੀ ਵਿੱਚ ਮੌਜੂਦ ਸਿਰਫ ਕੇਂਦਰ ਦੇ ਹਸਪਤਾਲਾਂ ਵਿੱਚ ਦਿੱਲੀ ਤੋਂ ਬਾਹਰ ਵਾਲਿਆਂ ਦਾ ਇਲਾਜ ਹੋਵੇਗਾ।
ਦੱਸ ਦੇਈਏ ਕਿ ਇਸਦਾ ਐਲਾਨ ਸੀਐਮ ਅਰਵਿੰਦ ਕੇਜਰੀਵਾਲ ਨੇ ਖ਼ੁਦ ਕੀਤਾ ਸੀ । ਦਿੱਲੀ ਸਰਕਾਰ ਨੂੰ ਇਹ ਸੁਝਾਅ ਡਾ: ਮਹੇਸ਼ ਵਰਮਾ ਕਮੇਟੀ ਵੱਲੋਂ ਦਿੱਤਾ ਗਿਆ । ਇਸ ਤੋਂ ਇਲਾਵਾ ਜੇ ਦਿੱਲੀ ਸਰਕਾਰ ਦੀ ਮੰਨੀਏ ਤਾਂ ਉਨ੍ਹਾਂ ਨੇ ਆਪਣੀ ਰਾਏ ਦਿੱਲੀ ਦੇ ਲੋਕਾਂ ਤੋਂ ਲਈ ਸੀ, ਅਤੇ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਲੋਕਾਂ ਦੀ ਰਾਏ ਨੂੰ ਮਨਜ਼ੂਰੀ ਦੇ ਦਿੱਤੀ ਹੈ, ਕਿ ਸਿਰਫ ਦਿੱਲੀ ਦੇ ਲੋਕ ਹੀ ਦਿੱਲੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣਗੇ ।