Delhi corona virus infection rate : ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੀ ਦਰ 0.63 ਫ਼ੀਸਦੀ ਦਰਜ ਕੀਤੀ ਗਈ ਹੈ। ਇਸ ਦੇ ਨਾਲ, ਰਿਕਵਰੀ ਦੀ ਦਰ ਪਹਿਲੀ ਵਾਰ 97.64 ਫ਼ੀਸਦੀ ਰਹੀ ਹੈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਦਰ ਹੈ। ਦਿੱਲੀ ਵਿੱਚ ਸਰਗਰਮ ਮਰੀਜ਼ਾਂ ਦੀ ਗੱਲ ਕਰੀਏ ਤਾਂ ਇਸ ਦੀ ਦਰ 0.66 ਫ਼ੀਸਦੀ ਹੈ, ਜੋ ਕਿ ਹੁਣ ਤੱਕ ਦੀ ਸਭ ਤੋਂ ਘੱਟ ਦਰ ਹੈ। ਬੀਤੇ 24 ਘੰਟਿਆਂ ਵਿੱਚ, ਦਿੱਲੀ ਵਿੱਚ ਕੋਰੋਨਾ ਦੇ 19 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਇਸ ਨਾਲ ਸ਼ਹਿਰ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 10,644 ਹੋ ਗਈ ਹੈ। ਰਾਜਧਾਨੀ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 4168 ਹੈ, ਜਿਨ੍ਹਾਂ ਵਿੱਚੋਂ ਹੋਮ ਆਈਸੋਲੇਸ਼ਨ ਦੇ 2015 ਮਰੀਜ਼ ਹਨ।
ਤੁਹਾਨੂੰ ਦੱਸ ਦੇਈਏ ਕਿ 8 ਮਈ ਤੋਂ, ਦਿੱਲੀ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ ਹੈ। 8 ਮਈ 2020 ਨੂੰ, ਦਿੱਲੀ ਵਿੱਚ 4230 ਐਕਟਿਵ ਮਰੀਜ਼ ਸਨ। ਜੋ ਅੱਜ 4168 ਹਨ। ਪਿੱਛਲੇ 24 ਘੰਟਿਆਂ ਵਿੱਚ ਰਾਜਧਾਨੀ ਵਿੱਚ ਕੋਰੋਨਾ ਦੇ 486 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਮਰੀਜ਼ਾਂ ਦੀ ਕੁੱਲ ਸੰਖਿਆ 6,28,838 ਹੋ ਗਈ ਹੈ। 24 ਘੰਟਿਆਂ ਵਿੱਚ 780 ਮਰੀਜ਼ ਠੀਕ ਹੋ ਗਏ ਹਨ। ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 6,14,026 ਹੋ ਗਈ ਹੈ। ਬੀਤੇ 24 ਘੰਟਿਆਂ ਵਿੱਚ 77,522 ਟੈਸਟ ਹੋਏ ਹਨ, ਜਿਨ੍ਹਾਂ ਵਿੱਚੋਂ ਆਰਟੀਪੀਸੀਆਰ (RTPCR ) ਟੈਸਟ 43,347 ਅਤੇ ਐਂਟੀਜੇਨ 34,175 ਹੈ। ਇਸ ਦੇ ਨਾਲ ਹੀ ਕੁੱਲ ਟੈਸਟ ਦਾ ਅੰਕੜਾ 91,58,755 ਹੋ ਗਿਆ ਹੈ। ਦਿੱਲੀ ਵਿੱਚ ਕੋਰੋਨਾ ਦੀ ਮੌਤ ਦਰ 1.69 ਫ਼ੀਸਦੀ ਹੈ।
ਇਹ ਵੀ ਦੇਖੋ : ”ਮੋਦੀ ਮੰਨ ਗਿਆ ਤਾਂ ਠੀਕ ਨਹੀਂ ਤਾਂ ਅਸੀਂ ਗਰਮੀਆਂ ਦਾ ਵੀ ਇੰਤਜ਼ਾਮ ਕਰ ਕੇ ਆਏ ਹਾਂ”