delhi coronavirus update: ਸ਼ਨੀਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੀ ਲਾਗ ਨੇ ਕਈ ਰਿਕਾਰਡ ਤੋੜ ਦਿੱਤੇ ਹਨ। ਇਸ ਦਿਨ ਚੰਗੀ ਖ਼ਬਰ ਵੀ ਆਈ ਅਤੇ ਇੱਕ ਚਿੰਤਾਜਨਕ ਖ਼ਬਰ ਵੀ ਸਾਹਮਣੇ ਆਈ।ਚਿੰਤਾ ਵਾਲੀ ਖ਼ਬਰ ਇਹ ਹੈ ਕਿ ਦਿੱਲੀ ਵਿੱਚ ਕੋਰੋਨਾ ਟੈਸਟਿੰਗ ਦੇ ਵਿੱਚ ਤੇਜ਼ੀ ਆਉਣ ਤੋਂ ਬਾਅਦ ਸਕਾਰਾਤਮਕ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸ਼ਨੀਵਾਰ ਨੂੰ, ਪਿੱਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਰਿਕਾਰਡ 3630 ਕੇਸ ਦਰਜ ਕੀਤੇ ਗਏ ਹਨ। ਦਿੱਲੀ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਹੁਣ ਵੱਧ ਕੇ 23,340 ਹੋ ਗਈ ਹੈ। ਜਦਕਿ ਦੂਜੇ ਪਾਸੇ ਇੱਕ ਦਿਨ ‘ਚ ਰਿਕਾਰਡ ਮਰੀਜ਼ ਵੀ ਠੀਕ ਹੋਏ ਹਨ। ਉਤਸ਼ਾਹਜਨਕ ਗੱਲ ਇਹ ਹੈ ਕਿ ਪਿੱਛਲੇ 24 ਘੰਟਿਆਂ ਵਿੱਚ ਆਏ ਨਵੇਂ ਕੋਰੋਨਾ ਮਰੀਜ਼ਾਂ ਨਾਲੋਂ ਦੁੱਗਣੇ, ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। ਦਿੱਲੀ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿੱਛਲੇ 24 ਘੰਟਿਆਂ ਵਿੱਚ ਰਾਜਧਾਨੀ ਵਿੱਚ ਇਲਾਜ ਤੋਂ ਬਾਅਦ ਕੋਰੋਨਾ ਦੇ 7725 ਮਰੀਜ਼ ਠੀਕ ਹੋ ਗਏ ਹਨ।
ਹੁਣ ਤੱਕ ਦਿੱਲੀ ਵਿੱਚ ਇੱਕ ਦਿਨ ‘ਚ ਨਾ ਤਾਂ ਕੋਰੋਨਾ ਦੇ ਇੰਨੇ ਮਰੀਜ਼ ਆਏ ਸਨ ਅਤੇ ਨਾ ਹੀ ਇੱਕ ਦਿਨ ਵਿੱਚ ਇੰਨੇ ਲੋਕ ਠੀਕ ਹੋਏ ਸਨ। ਦਿੱਲੀ ਵਿੱਚ ਹੁਣ ਕੋਰੋਨਾ ਦੇ ਕੁੱਲ ਕੇਸ ਵੱਧ ਕੇ 56,746 ਹੋ ਗਏ ਹਨ। ਰਾਜਧਾਨੀ ਵਿੱਚ ਪਿੱਛਲੇ 24 ਘੰਟਿਆਂ ਵਿੱਚ 77 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਸ ਦੇ ਨਾਲ, ਦਿੱਲੀ ਵਿੱਚ ਕੁੱਲ ਮੌਤਾਂ ਦੀ ਗਿਣਤੀ 2112 ਹੋ ਗਈ ਹੈ। ਪਿੱਛਲੇ 24 ਘੰਟਿਆਂ ਵਿੱਚ 7725 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਹੁਣ ਤੱਕ ਦਿੱਲੀ ਵਿੱਚ 31,294 ਵਿਅਕਤੀ ਕੋਰੋਨਾ ਤੋਂ ਠੀਕ ਹੋਏ ਹਨ। ਪਿੱਛਲੇ 24 ਘੰਟਿਆਂ ਵਿੱਚ, ਦਿੱਲੀ ਸਿਹਤ ਵਿਭਾਗ ਨੇ ਰਾਜਧਾਨੀ ਵਿੱਚ 17533 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਹਨ। ਇਹ ਕਿਸੇ ਵੀ ਦਿਨ ਲਏ ਕੀਤੇ ਜਾਣ ਵਾਲੇ ਟੈਸਟ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੰਖਿਆ ਹੈ। ਹੁਣ ਤੱਕ, ਦਿੱਲੀ ਵਿੱਚ ਕੁੱਲ 3,51,909 ਵਿਅਕਤੀਆਂ ਦੇ ਟੈਸਟ ਕੀਤੇ ਗਏ ਹਨ। ਦਿੱਲੀ ਵਿੱਚ ਘਰੇਲੂ ਕੁਆਰੰਟੀਨ ਕੋਰੋਨਾ ਮਰੀਜ਼ਾਂ ਦੀ ਗਿਣਤੀ 12611 ਹੋ ਗਈ ਹੈ।