Delhi Covid-19 crisis: ਦਿੱਲੀ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਹੁਣ ਲਗਭਗ ਕਾਬੂ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ। ਦਿੱਲੀ ਅਜਿਹਾ ਰਾਜ ਹੈ ਜਿੱਥੇ ਰਿਕਵਰੀ ਰੇਟ ਸਭ ਤੋਂ ਵੱਧ ਹੈ ਅਤੇ ਸਰਗਰਮ ਮਾਮਲਿਆਂ ਦੀ ਗਿਣਤੀ ਹਰ ਦਿਨ ਘਟ ਰਹੀ ਹੈ। ਇਸ ਦੌਰਾਨ ਦਿੱਲੀ ਸਰਕਾਰ ਨੇ ਕੋਰੋਨਾ ਸੰਕਟ ਦੇ ਸਬੰਧ ਵਿੱਚ ਪੂਰੇ ਰਾਜ ਵਿੱਚ ਇੱਕ ਸੀਰੋ ਸਰਵੇ ਕਰਵਾਇਆ ਹੈ, ਜਿਸ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਹਨ । ਰਿਪੋਰਟ ਅਨੁਸਾਰ ਦਿੱਲੀ ਵਿੱਚ ਹਰ ਚੌਥੇ ਵਿਅਕਤੀ ‘ਤੇ ਕੋਰੋਨਾ ਵਾਇਰਸ ਦਾ ਸੰਕਟ ਹੈ।
ਸਰਵੇਖਣ ਦੌਰਾਨ ਕੀਤੇ ਅਧਿਐਨ ਅਨੁਸਾਰ ਦਿੱਲੀ ਵਿੱਚ ਐਂਟੀਬਾਡੀ ਕੇਸਾਂ ਦੀ ਗਿਣਤੀ ਤਕਰੀਬਨ 23.48 ਪ੍ਰਤੀਸ਼ਤ ਹੈ। ਯਾਨੀ, ਇੰਨੇ ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਹਨ। ਇਸ ਤੋਂ ਇਲਾਵਾ ਦਿੱਲੀ ਵਿਚ ਦਰਜ ਸਾਰੇ ਮਾਮਲਿਆਂ ਵਿਚੋਂ ਜ਼ਿਆਦਾਤਰ ਬਿਨ੍ਹਾਂ ਕਿਸੇ ਲੱਛਣ ਦੇ ਸਨ । ਅਧਿਐਨ ਅਨੁਸਾਰ ਹੁਣ ਜਦੋਂ ਕੋਰੋਨਾ ਸੰਕਟ ਨੂੰ 6 ਮਹੀਨੇ ਪੂਰੇ ਹੋ ਗਏ ਹਨ, ਤਾਂ ਸਿਰਫ ਦਿੱਲੀ ਵਿੱਚ 23.48 ਪ੍ਰਤੀਸ਼ਤ ਲੋਕ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ। ਇਸਦਾ ਅਰਥ ਇਹ ਹੈ ਕਿ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਭਾਵੇਂ ਇਹ ਲਾਕਡਾਊਨ ਹੈ ਜਾਂ ਟਰੈਕਿੰਗ ਦਾ ਮੁੱਦਾ ਉਨ੍ਹਾਂ ਦਾ ਲਾਭ ਮਿਲਿਆ ਹੈ।
ਹਾਲਾਂਕਿ, ਅਜੇ ਵੀ ਦੂਜੇ ਲੋਕਾਂ ਦਾ ਇਸਦੀ ਚਪੇਟ ਵਿੱਚ ਆਉਣ ਦਾ ਖਤਰਾ ਹੈ, ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਸਾਵਧਾਨ ਰਹਿਣਾ ਪਵੇਗਾ ਅਤੇ ਨਿਯਮਾਂ ਦਾ ਪਾਲਣ ਕਰਨਾ ਪਵੇਗਾ। ਦੱਸ ਦੇਈਏ ਕਿ ਇਹ ਸਰਵੇ 27 ਜੂਨ ਤੋਂ 10 ਜੁਲਾਈ ਦੇ ਵਿਚਕਾਰ ਦਿੱਲੀ ਵਿੱਚ ਕੀਤਾ ਗਿਆ ਹੈ। ਜਿਸ ਵਿੱਚ ਸਾਰੇ 11 ਜ਼ਿਲ੍ਹਿਆਂ ਤੋਂ ਨਮੂਨੇ ਲਏ ਗਏ ਹਨ, ਲੋਕਾਂ ਦੇ ਖੂਨ ਦੇ ਨਮੂਨੇ ਲਏ ਗਏ ਸਨ, ਉਨ੍ਹਾਂ ਦੇ ਸੀਰਾ ਦੀ ਜਾਂਚ ਕੀਤੀ ਗਈ ਸੀ । ਸਾਰੇ ਟੈਸਟ ਆਈਸੀਐਮਆਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਕੀਤੇ ਗਏ ਹਨ। ਇਸ ਦੌਰਾਨ ਤਕਰੀਬਨ 22 ਹਜ਼ਾਰ ਨਮੂਨੇ ਦੇ ਟੈਸਟ ਕੀਤੇ ਗਏ ।
ਗੌਰਤਲਬ ਹੈ ਕਿ ਪਿਛਲੇ ਦਿਨਾਂ ਵਿੱਚ ਦਿੱਲੀ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਬੀਤੇ ਦਿਨ ਕਾਫੀ ਸਮੇਂ ਬਾਅਦ ਇੱਕ ਦਿਨ ਵਿੱਚ 1000 ਤੋਂ ਵੀ ਘੱਟ ਕੇਸ ਦਰਜ ਕੀਤੇ ਗਏ। ਹੁਣ ਦਿੱਲੀ ਵਿੱਚ ਸਿਰਫ 15 ਹਜ਼ਾਰ ਦੇ ਕਰੀਬ ਸਰਗਰਮ ਕੇਸ ਹਨ, ਜਦੋਂ ਕਿ 3600 ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਦਿੱਲੀ ਵਿੱਚ ਹੁਣ ਤੱਕ 1 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ।