Delhi govt all set to receive: ਦਿੱਲੀ ਵਿੱਚ ਕੋਵਿਡ-19 ਤੋਂ ਬਚਾਅ ਲਈ ਟੀਕਾਕਰਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ । ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਦੱਸਿਆ ਕਿ ਦਿੱਲੀ ਵਿੱਚ ਪਹਿਲੇ ਪੜਾਅ ਵਿੱਚ 51 ਲੱਖ ਲੋਕਾਂ ਨੂੰ ਕੋਵਿਡ ਟੀਕੇ ਲਈ ਚੁਣਿਆ ਗਿਆ ਹੈ। ਉਨ੍ਹਾਂ ਲਈ ਕੁੱਲ 1.02 ਲੱਖ ਕਰੋੜ ਖੁਰਾਕਾਂ ਦੀ ਜ਼ਰੂਰਤ ਹੋਵੇਗੀ। ਹਰੇਕ ਵਿਅਕਤੀ ਨੂੰ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਪਹਿਲੇ ਪੜਾਅ ਵਿੱਚ 3 ਲੱਖ ਸਿਹਤ ਕਰਮਚਾਰੀ, 6 ਲੱਖ ਤੋਂ ਵੱਧ ਫਰੰਟਲਾਈਨ ਵਰਕਰ ਜਿਨ੍ਹਾਂ ਵਿੱਚ ਪੁਲਿਸ, ਸਿਵਲ ਡਿਫੈਂਸ, ਐਮ.ਸੀ.ਡੀ. ਕਰਮਚਾਰੀ ਅਤੇ ਹੋਰ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ 50 ਸਾਲ ਤੋਂ ਵੱਧ ਉਮਰ ਵਾਲੇ ਅਤੇ 50 ਸਾਲ ਤੋਂ ਘੱਟ ਉਮਰ ਦੇ ਉਹ ਲੋਕ ਜਿਨ੍ਹਾਂ ਨੂੰ ਕੋਈ ਗੰਭੀਰ ਬੀਮਾਰੀ ਹੈ, ਅਜਿਹੇ ਲਗਭਗ 42 ਲੱਖ ਲੋਕ ਅਜਿਹੇ ਹਨ ਜਿਨ੍ਹਾਂ ਦੀ ਪਛਾਣ ਟੀਕਾਕਰਣ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੀਮਾਰ ਲੋਕਾਂ ਦੀ ਪਛਾਣ ਕਰਨ ਦਾ ਕੰਮ ਲਗਭਗ ਆਖਰੀ ਪੜਾਅ ਵਿੱਚ ਹੈ ।
ਕੇਜਰੀਵਾਲ ਨੇ ਦੱਸਿਆ ਕਿ ਇਸ ਵੇਲੇ ਸਾਡੇ ਕੋਲ 74 ਲੱਖ ਖੁਰਾਕਾਂ ਰੱਖਣ ਦੀ ਵਿਵਸਥਾ ਹੈ। ਬਾਕੀ ਖੁਰਾਕਾਂ ਲਈ ਜਲਦੀ ਹੀ ਨਵਾਂ ਕੋਲਡ ਸਟੋਰੇਜ ਬਣਾਇਆ ਜਾਵੇਗਾ। ਕੋਵਿਡ-19 ਕੇਂਦਰ ਦੀ ਨਿਸ਼ਾਨਦੇਹੀ ਦਾ ਕੰਮ ਵੀ ਆਖਰੀ ਪੜਾਅ ਵਿੱਚ ਹੈ। ਹਰ ਸੈਂਟਰ ‘ਤੇ ਪੰਜ ਲੋਕਾਂ ਦੀ ਟੀਮ ਚਾਹੀਦੀ ਹੈ, ਇਹ ਕੰਮ ਵੀ ਪੂਰਾ ਹੋ ਗਿਆ ਹੈ। ਕੇਜਰੀਵਾਲ ਨੇ ਦੱਸਿਆ ਕਿ ਡਾਕਟਰਾਂ ਦੀ ਸਿਖਲਾਈ ਪੂਰੀ ਹੋ ਗਈ ਹੈ । ਹੁਣ ਸਾਨੂੰ ਸਿਰਫ ਕੋਵਿਡ ਵੈਕਸੀਨ ਦੇ ਭਾਰਤ ਵਿੱਚ ਪ੍ਰਵਾਨਗੀ ਲਈ ਉਡੀਕ ਕਰ ਰਹੇ ਹਾਂ, ਜਿਸ ਦੀ ਅਸੀਂ ਸਾਰੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।
ਕੇਜਰੀਵਾਲ ਨੇ ਕਿਹਾ ਕਿ ਕੋਵਿਡ-19 ਟੀਕੇ ਤੋਂ ਬਾਅਦ ਕਿਸੇ ਤਰ੍ਹਾਂ ਦੇ ਕੋਈ ਮਾੜੇ ਪ੍ਰਭਾਵ ਹੁੰਦੇ ਹਨ ਤਾਂ ਉਸ ਦੇ ਇਲਾਜ ਲਈ ਢੁੱਕਵੀਂ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ । ਸਾਰਿਆਂ ਨੂੰ COVID ਟੀਕੇ ਲਈ ਰਜਿਸਟਰਡ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਕੋਵਿਡ ਟੀਕਾ ਦਿੱਤਾ ਜਾਵੇਗਾ।
ਇਹ ਵੀ ਦੇਖੋ: ਦਿੱਲੀ ਮੋਰਚੇ ਦੀ ਸਟੇਜ਼ ਤੋਂ ਲਗਾਤਾਰ ਮੋਦੀ ਤੇ ਕੇਂਦਰ ਨੂੰ ਪੈਂਦੀ ਝਾੜ, Live ਤਸਵੀਰਾਂ…