ਦਿੱਲੀ ਦੇ ਕਾਂਝਵਾਲਾ ਕਾਂਡ ਦੀ ਪੁਲਿਸ ਜਾਂਚ ਜਾਰੀ ਹੈ। ਅਦਾਲਤ ਨੇ ਛੇ ਮੁਲਜ਼ਮਾਂ ਨੂੰ 23 ਜਨਵਰੀ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਮਾਮਲੇ ‘ਚ ਹਰ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ ਅਤੇ ਫੋਰੈਂਸਿਕ ਜਾਂਚ ‘ਚ ਕਾਫੀ ਕੁਝ ਸਾਹਮਣੇ ਆ ਰਿਹਾ ਹੈ।
ਹੁਣ ਬਾਹਰੀ ਜ਼ਿਲ੍ਹੇ ਦੇ ਡੀਸੀਪੀ ਹਰਿੰਦਰ ਕੇ ਸਿੰਘ ਦੀ ਬੇਨਤੀ ‘ਤੇ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਗੁਜਰਾਤ ਦੇ ਪੰਜ ਮਾਹਿਰਾਂ ਦੀ ਟੀਮ ਸੁਲਤਾਨਪੁਰੀ ਪਹੁੰਚ ਗਈ ਹੈ। ਮਾਹਿਰਾਂ ਦੀ ਟੀਮ ਅੰਜਲੀ ਦੀ ਮੌਤ ਦੀ ਜਾਂਚ ਕਰੇਗੀ। ਪੁਲਿਸ ਨੂੰ ਉਮੀਦ ਹੈ ਕਿ ਫੋਰੈਂਸਿਕ ਜਾਂਚ ਤੋਂ ਇਸ ਮਾਮਲੇ ‘ਚ ਕੁਝ ਅਹਿਮ ਸਬੂਤ ਮਿਲ ਸਕਦੇ ਹਨ। ਟੀਮ ਵਿੱਚ 3 ਔਰਤਾਂ ਅਤੇ 2 ਪੁਰਸ਼ ਹਨ। ਇਸ ਤੋਂ ਪਹਿਲਾਂ, ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਪੁਲਿਸ ਨੂੰ ਕਾਂਝਵਾਲਾ ਕੇਸ ਵਿੱਚ ਸ਼ੁਰੂਆਤੀ ਪੀਸੀਆਰ ਕਾਲ ‘ਤੇ ਕਾਰਵਾਈ ਕਰਨ ਵਿੱਚ ਦੇਰੀ ਦੇ ਕਾਰਨਾਂ ਬਾਰੇ ਵਿਸਤ੍ਰਿਤ ਰਿਪੋਰਟ ਦਾਇਰ ਕਰਨ ਲਈ ਕਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜੱਜ ਨੇ ਪੁਲਿਸ ਅਧਿਕਾਰੀ ਨੂੰ “ਅਪਰਾਧ ਦੇ ਸਥਾਨ ਦੀ ਸੀਸੀਟੀਵੀ ਫੁਟੇਜ ਨੂੰ ਤੁਰੰਤ ਸੁਰੱਖਿਅਤ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਤਾਂ ਜੋ ਸੰਬੰਧਿਤ ਤਕਨੀਕੀ ਸਬੂਤਾਂ ਨਾਲ ਛੇੜਛਾੜ ਤੋਂ ਬਚਿਆ ਜਾ ਸਕੇ”। ਜ਼ਿਕਰਯੋਗ ਹੈ ਕਿ 31 ਦਸੰਬਰ ਅਤੇ 1 ਜਨਵਰੀ ਦੀ ਦਰਮਿਆਨੀ ਰਾਤ ਨੂੰ ਅੰਜਲੀ ਸਿੰਘ ਦੀ ਸਕੂਟੀ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਵਿਚ ਉਹ ਕਾਰ ਦੇ ਹੇਠਾਂ ਫਸ ਗਈ ਸੀ ਅਤੇ ਗੱਡੀ ਸਮੇਤ ਕਰੀਬ 12 ਕਿਲੋਮੀਟਰ ਤੱਕ ਸੜਕ ‘ਤੇ ਘਸੀਟਣ ਕਾਰਨ ਉਸ ਦੀ ਮੌਤ ਹੋ ਗਈ ਸੀ।