Delhi lockdown announcement : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਲੌਕਡਾਊਨ ਲਗਾਇਆ ਗਿਆ ਹੈ। ਇਹ ਤਾਲਾਬੰਦੀ ਅੱਜ ਰਾਤ 10 ਵਜੇ ਤੋਂ ਅਗਲੇ ਸੋਮਵਾਰ 5 ਵਜੇ ਤੱਕ ਜਾਰੀ ਰਹੇਗੀ। ਪਰ ਜਿਵੇਂ ਹੀ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ, ਦਿੱਲੀ ਦੇ ਬਾਜ਼ਾਰਾਂ ਵਿੱਚ ਹਲਚਲ ਵੱਧ ਗਈ। ਇਸ ਦੌਰਾਨ ਹੈਰਾਨੀਜਨਕ ਇਹ ਸੀ ਕੇ ਦਿੱਲੀ ਦੇ ਗੋਲ ਮਾਰਕੀਟ ਖੇਤਰ ਵਿੱਚ ਸ਼ਰਾਬ ਦੇ ਠੇਕਿਆਂ ‘ਤੇ ਭਾਰੀ ਭੀੜ ਇਕੱਠੀ ਹੋ ਗਈ। ਇੱਥੇ ਲੋਕ ਸ਼ਰਾਬ ਦੀਆ ਪੇਟੀਆ ਤੇ ਬੋਤਲਾਂ ਖਰੀਦਣ ਆ ਰਹੇ ਹਨ। ਇੱਥੇ ਹੀ ਨਹੀਂ ਦਰਿਆਗੰਜ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਵੀ ਇਹੋ ਜਿਹੀ ਸਥਿਤੀ ਹੈ। ਸ਼ਰਾਬ ਦੇ ਠੇਕਿਆਂ ‘ਤੇ ਭੀੜ ਨਿਰੰਤਰ ਵੱਧ ਰਹੀ ਹੈ। ਗੋਲ ਮਾਰਕੀਟ ਵਿੱਚ ਸ਼ਰਾਬ ਦੀਆਂ ਦੁਕਾਨਾਂ ‘ਤੇ ਭੀੜ ਇੰਨੀ ਜ਼ਿਆਦਾ ਹੈ ਕਿ ਪੁਲਿਸ ਨੂੰ ਇੱਥੇ ਭੀੜ ਪ੍ਰਬੰਧਨ ਕਰਨਾ ਪਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀ ਬੰਦ ਦੀ ਵਜ੍ਹਾ ਨਾਲ ਠੇਕਿਆਂ ‘ਤੇ ਇਸੇ ਤਰ੍ਹਾਂ ਦੀ ਹਲਚਲ ਦੇਖਣ ਨੂੰ ਮਿਲੀ ਸੀ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਤਾਲਾਬੰਦੀ ਦੌਰਾਨ ਸਿਰਫ ਲੋੜੀਂਦੇ ਖੇਤਰ ਨਾਲ ਜੁੜੇ ਲੋਕਾਂ ਨੂੰ ਛੋਟ ਦਿੱਤੀ ਜਾਏਗੀ। ਇਸ ਦੇ ਨਾਲ ਹੀ ਮੈਡੀਕਲ, ਫਲਾਂ, ਸਬਜ਼ੀਆਂ, ਦੁੱਧ ਦੀਆਂ ਡੇਅਰੀਆਂ ਜਾਂ ਕਰਿਆਨੇ ਦੀਆਂ ਵਸਤਾਂ ਨਾਲ ਸਬੰਧਤ ਦੁਕਾਨਾਂ ਹੀ ਖੁੱਲ੍ਹਣਗੀਆਂ। ਇਹੀ ਕਾਰਨ ਹੈ ਕਿ ਪੈਨਿਕ ਦੇ ਕਾਰਨ ਪਹਿਲਾਂ ਹੀ ਦਿੱਲੀ ਦੇ ਕਈ ਬਾਜ਼ਾਰਾਂ ਵਿੱਚ ਖਰੀਦ ਸ਼ੁਰੂ ਹੋ ਗਈ ਹੈ।
ਇਹ ਵੀ ਦੇਖੋ : ਰਾਜਸਥਾਨ,ਦਿੱਲੀ, ਮਹਾਰਾਸ਼ਟਰ ਮਗਰੋਂ Punjab ਵੀ ਲੱਗੂ Lockdown ? Captain ਨੇ ਸੱਦੀ ਵੱਡੀ Meeting