Delhi Police arrested : ਨਵੀਂ ਦਿੱਲੀ : ਸ਼ਾਹੀਨ ਬਾਗ ਦੀ ਦਾਦੀ ਬਿਲਿਕਸ ਬਾਨੋ ਨੂੰ ਸਿੰਘੂ ਬਾਰਡਰ ‘ਤੇ ‘ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹ ਅੱਜ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਸਿੰਘੂ ਬਾਰਡਰ ‘ਤੇ ਪੁੱਜੀ ਸੀ। ਬਿਲਿਕਸ ਬਾਨੋ ਨੇ ਕਿਹਾ ਸੀ ਕਿ ਅਸੀਂ ਕਿਸਾਨ ਦੀਆਂ ਧੀਆਂ ਹਾਂ ਅਤੇ ਅੱਜ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਾਂਗੀ। ਅਸੀਂ ਆਪਣੀ ਆਵਾਜ਼ ਉਠਾਵਾਂਗੇ, ਸਰਕਾਰੀ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ। ਬਿਲਿਕਸ ਦਾਦੀ ਨਾਗਰਿਕਾ ਸੋਧ ਕਾਨੂੰਨ ਦੇ ਵਿਰੋਧ ‘ਚ ਚੱਲੇ ਪ੍ਰਦਰਸ਼ਨ ਦੌਰਾਨ ਨਜ਼ਰ ਆਈ ਸੀ। ਉਹ ਸਵੇਰ ਤੋਂ ਲੈ ਕੇ ਰਾਤ ਤੱਕ ਹੀ ਧਰਨਾ ਦਿੰਦੀ ਦਿਖਾਈ ਦਿੱਤੀ ਸੀ। ਉਨ੍ਹਾਂ ਨੇ ਇਸ ਵਿਰੋਧ ਦੇ ਅਖੀਰ ਤੱਕ ਬਣੇ ਰਹਿਣ ਦੀ ਗੱਲ ਕਹੀ ਸੀ।
ਬਿਲਿਕਸ ਦਾਦੀ ਦੇ ਨਾਂ ਤੋਂ ਮਸ਼ਹੂਰ ਬਿਲਿਕਸ ਬਾਨੋ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੀ ਰਹਿਣ ਵਾਲੀ ਹੈ ਤੇ ਉਹ ਫਿਲਹਾਲ ਆਪਣੇ ਬੱਚਿਆਂ ਨਾਲ ਦਿੱਲੀ ‘ਚ ਰਹਿ ਰਹੀ ਹੈ। ਉਨ੍ਹਾਂ ਦੇ ਪਤੀ ਖੇਤੀ ਮਜ਼ਦੂਰੀ ਕਰਦੇ ਸਨ ਜੋ ਕਿ ਹੁਣ ਇਸ ਦੁਨੀਆ ‘ਚ ਨਹੀਂ ਹਨ। ਇਹੀ ਨਹੀਂ, ਪ੍ਰਦਰਸ਼ਨ ਦੌਰਾਨ ਬਿਲਿਕਸ ਦਾਦੀ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਕਦੇ ਕਿਸੇ ਸਿਆਸੀ ਅੰਦੋਲਨ ‘ਚ ਹਿੱਸਾ ਨਹੀਂ ਲਿਆ ਸੀ। ਇਸ ਤੋਂ ਪਹਿਲਾਂ ਇੱਕ ਘਰੇਲੂ ਮਹਿਲਾ ਹੁੰਦੀ ਸੀ। ਉਨ੍ਹਾਂ ਨੇ ਪਹਿਲਾਂ ਕਦੇ ਆਪਣਾ ਘਰ ਨਹੀਂ ਛੱਡਿਆ ਪਰ ਇਸ ਪ੍ਰਦਰਸ਼ਨ ‘ਚ ਉੁਨ੍ਹਾਂ ਦਾ ਖਾਣਾ-ਸੋਣਾ ਧਰਨੇ ਵਾਲੀ ਥਾਂ ‘ਤੇ ਹੀ ਹੁੰਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਿਰਫ ਕੁਝ ਸਮੇਂ ਲਈ ਹੀ ਘਰ ਜਾਂਦੀ ਸੀ।
ਦੱਸ ਦੇਈਏ ਕਿ ਕਿਸਾਨਾਂ ਦੀ ਕੇਂਦਰ ਨਾਲ ਤੀਜੀ ਮੀਟਿੰਗ ਵੀ ਬੇਸਿੱਟਾ ਰਹੀ ਹੈ।ਕਿਸਾਨਾਂ ਨੂੰ ਮਾਯੂਸ, ਖਾਲੀ ਹੱਥ ਵਾਪਸ ਪਰਤਣਾ ਪਿਆ ਹੈ।ਕਿਸਾਨਾਂ ਨਾਲ ਸਰਕਾਰ ਵਲੋਂ ਇਹ ਕੋਝਾ ਮਜ਼ਾਕ ਕੀਤਾ ਗਿਆ ਹੈ।ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੈ।ਸਿਰਫ 35 ਕਿਸਾਨਾਂ ਨੂੰ ਹੀ ਮੀਟਿੰਗ ‘ਚ ਸ਼ਾਮਲ ਹੋਣ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਬਾਹਰ ਵੇਟਿੰਗ ਰੂਮ ‘ਚ ਹੀ ਰੁਕਾ ਦਿੱਤਾ ਗਿਆ ਸੀ।ਇਸ ਮੀਟਿੰਗ ਨੇ ਕਿਸਾਨਾਂ ਨੂੰ ਫਿਰ ਮਾਯੂਸ ਕੀਤਾ ਹੈ।ਅਗਲੀ ਮੀਟਿੰਗ ‘ਚ ਜਾਣ ਲਈ ਕਿਸਾਨ ਹੀ ਆਪਣੀ ਰਣਨੀਤੀ ਅਖਤਿਆਰ ਕਰਨਗੇ।
ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕਿਹਾ ਕਿ ਉਹ 4-5 ਮੈਂਬਰਾਂ ਦੇ ਨਾਮ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਦੇਣ ਅਤੇ ਇੱਕ ਕਮੇਟੀ ਦਾ ਗਠਨ ਕਰਨ ਜਿਸ ਵਿੱਚ ਸਰਕਾਰ ਦੇ ਨੁਮਾਇੰਦੇ ਅਤੇ ਖੇਤੀ ਮਾਹਿਰ ਵੀ ਸ਼ਾਮਿਲ ਹੋਣਗੇ। ਪਰ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਇਸ ਮਤੇ ਨੂੰ ਠੁਕਰਾ ਦਿੱਤਾ ਹੈ।
ਇਹ ਵੀ ਦੇਖੋ : ਕਾਂਗਰਸੀ ਆਗੂ ਨਹੀਂ, ਕਿਸਾਨ ਦੀ ਧੀ ਵਜੋਂ ਕਿਸਾਨ ਧਰਨੇ ‘ਚ ਹੋਈ ਸ਼ਾਮਲ – Satwinder Bitti