Delhi residents returning from Kumbh Mela: ਹਰਿਦੁਆਰ ਕੁੰਭ ਵਿੱਚ ਸ਼ਾਮਿਲ ਹੋ ਕੇ ਦਿੱਲੀ ਪਰਤ ਰਹੇ ਲੋਕਾਂ ਤੋਂ ਕੋਰੋਨਾ ਨਾ ਫੈਲੇ ਇਸਦੇ ਲਈ ਕੇਜਰੀਵਾਲ ਸਰਕਾਰ ਗੰਭੀਰ ਹੋ ਗਈ ਹੈ । ਸਰਕਾਰ ਨੇ ਹਰਿਦੁਆਰ ਕੁੰਭ ਵਿੱਚ ਸ਼ਾਮਿਲ ਹੋਣ ਵਾਲੇ ਦਿੱਲੀ ਵਾਸੀਆਂ ਨੂੰ ਟੈਸਟ, ਟਰੇਸਿੰਗ ਅਤੇ ਆਈਸੋਲੇਸ਼ਨ ਨੂੰ ਲਾਜ਼ਮੀ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ । ਇਸ ਦੇ ਤਹਿਤ 4 ਅਪ੍ਰੈਲ ਤੋਂ ਬਾਅਦ ਹਰਿਦੁਆਰ ਕੁੰਭ ਤੋਂ ਪਰਤਣ ਵਾਲੇ ਦਿੱਲੀ ਵਾਸੀਆਂ ਨੂੰ 14 ਦਿਨ ਲਈ ਘਰ ਵਿੱਚ ਕੁਆਰੰਟੀਨ ਹੋਣਾ ਪਵੇਗਾ।
ਸਰਕਾਰ ਦੇ ਆਦੇਸ਼ ਅਨੁਸਾਰ ਹਰਿਦੁਆਰ ਤੋਂ ਵਾਪਸ ਆਏ ਜਾਂ ਜਾਣ ਵਾਲੇ ਲੋਕਾਂ ਨੂੰ www.delhi.gov.in ‘ਤੇ ਜਾਣਕਾਰੀ ਅਪਲੋਡ ਕਰਨੀ ਪਵੇਗੀ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜਬਰੀ ਸੰਸਥਾਗਤ ਕੁਆਰੰਟੀਨ ਵਿੱਚ ਭੇਜਿਆ ਜਾ ਸਕਦਾ ਹੈ। ਦੱਸ ਦੇਈਏ ਕਿ ਕੁੰਭ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਜਮ੍ਹਾ ਹੋਣ ਅਤੇ ਇਸ ਦੇ ਕਾਰਨ ਕੋਰੋਨਾ ਦੀ ਲਾਗ ਦੀ ਰਫਤਾਰ ਵਧਣ ਨੂੰ ਲੈ ਕੇ ਦੇਸ਼ ਵਿੱਚ ਬਹਿਸ ਸ਼ੁਰੂ ਹੋ ਗਈ ਸੀ ।
ਦੱਸ ਦੇਈਏ ਕਿ ਕੁੰਭ ਮੇਲੇ ਦੌਰਾਨ ਦੋ ਸ਼ਾਹੀ ਇਸ਼ਨਾਨ ਵਿੱਚ ਸਾਧੂ-ਸੰਤਾਂ ਦੇ ਨਾਲ ਲਗਭਗ 50 ਲੱਖ ਸ਼ਰਧਾਲੂ ਗੰਗਾ ਵਿੱਚ ਇਸ਼ਨਾਨ ਕੀਤਾ ਸੀ। ਪਹਿਲੇ ਸ਼ਾਹੀ ਇਸ਼ਨਾਨ ਵਿੱਚ ਜਿੱਥੇ 31 ਲੱਖ ਲੋਕਾਂ ਨੇ ਗੰਗਾ ਇਸ਼ਨਾਨ ਕੀਤਾ ਸੀ, ਉੱਥੇ ਹੀ ਦੂਜੇ ਸ਼ਾਹੀ ਇਸ਼ਨਾਨ ਵਿੱਚ 14 ਲੱਖ ਤੋਂ ਵੱਧ ਲੋਕ ਸ਼ਾਮਿਲ ਹੋਏ ਸੀ। ਸ਼ਾਹੀ ਇਸ਼ਨਾਨ ਪ੍ਰੋਗਰਾਮ ਤੋਂ ਬਾਅਦ ਪੂਰੇ ਉੱਤਰਾਖੰਡ ਵਿੱਚ ਸੈਂਕੜੇ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਧੂ-ਸੰਤ ਸ਼ਾਮਿਲ ਸਨ ।