ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ । ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਲਾਕਡਾਊਨ ਵਿੱਚ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ । ਦਿੱਲੀ ਵਿੱਚ ਸੋਮਵਾਰ ਤੋਂ ਅੱਗੇ ਵੀ ਲਾਕਡਾਊਨ ਜਾਰੀ ਰਹੇਗਾ, ਪਰ ਕਾਫੀ ਰਿਆਇਤ ਦਿੱਤੀ ਜਾ ਰਹੀ ਹੈ । ਬਾਜ਼ਾਰਾਂ, ਮਾਲਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ Odd-Even ਦੇ ਅਧਾਰ ‘ਤੇ ਖੋਲ੍ਹਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਨਿੱਜੀ ਦਫਤਰਾਂ ਨੂੰ 50 ਪ੍ਰਤੀਸ਼ਤ ਸਮਰੱਥਾ ਨਾਲ ਖੋਲ੍ਹਿਆ ਜਾ ਸਕਦਾ ਹੈ। ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਰੋਜ਼ ਖੁੱਲ੍ਹਣਗੀਆਂ। ਦਿੱਲੀ ਮੈਟਰੋ 50 ਪ੍ਰਤੀਸ਼ਤ ਸਮਰੱਥਾ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਸਰਕਾਰੀ ਦਫਤਰਾਂ ਵਿੱਚ ਗਰੁੱਪ-ਏ ਦੇ ਅਧਿਕਾਰੀ 100 ਪ੍ਰਤੀਸ਼ਤ ਅਤੇ ਇਸਦੇ ਹੇਠਾਂ ਦੇ 50 ਪ੍ਰਤੀਸ਼ਤ ਅਧਿਕਾਰੀ ਕੰਮ ਕਰਨਗੇ।
ਇਹ ਵੀ ਪੜ੍ਹੋ: ਟਵਿੱਟਰ ਦਾ ਇੱਕ ਹੋਰ ਵੱਡਾ ਐਕਸ਼ਨ, RSS ਮੁਖੀ ਮੋਹਨ ਭਾਗਵਤ ਦੇ Twitter ਅਕਾਊਂਟ ਤੋਂ ਵੀ ਹਟਾਇਆ ਬਲੂ ਟਿਕ
ਜ਼ਰੂਰੀ ਸੇਵਾਵਾਂ ਵਿੱਚ 100% ਕਰਮਚਾਰੀ ਕੰਮ ਕਰਨਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਤਕਰੀਬਨ 400 ਕੇਸ ਸਾਹਮਣੇ ਆਏ ਹਨ ਅਤੇ ਸਕਾਰਾਤਮਕਤਾ ਦਰ ਲਗਭਗ 0.5 ਪ੍ਰਤੀਸ਼ਤ ਰਹਿ ਗਈ ਹੈ।”
ਮੁੱਖ ਮੰਤਰੀ ਨੇ ਕਿਹਾ, ‘ਮਾਹਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਅਗਲੀ ਲਹਿਰ ਦੇ 37,000 ਕੇਸਾਂ ਦਾ ਪੀਕ ਮੰਨ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ । 420 ਟਨ ਆਕਸੀਜਨ ਦੀ ਸਟੋਰੇਜ ਸਮਰੱਥਾ ਤਿਆਰ ਕੀਤੀ ਜਾ ਰਹੀ ਹੈ। ਆਕਸੀਜਨ ਦੇ 25 ਟੈਂਕਰਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ 64 ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ।
ਸੀਐਮ ਨੇ ਕਿਹਾ ਕਿ ਮੈਂ ਦਿੱਲੀ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਦਿੱਲੀ ਸਰਕਾਰ 24 ਘੰਟੇ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਮੈਂ ਉਮੀਦ ਕਰਦਾ ਹਾਂ ਕਿ ਤੀਜੀ ਲਹਿਰ ਨਾ ਆਵੇ, ਜੇ ਇਹ ਆਉਂਦੀ ਹੈ ਤਾਂ ਲੋਕਾਂ ਨੂੰ ਤਕਲੀਫ਼ ਨਹੀਂ ਹੋਣੀ ਚਾਹੀਦੀ, ਇਸ ਲਈ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਮਹਾਮਾਰੀ ਨੇ School Books ਦੀ Market ਵੀ ਕੀਤੀ ਢਹਿ-ਢੇਰੀ, ਸੁਣੋ ਦੁਕਾਨਦਾਰਾਂ ਦੀਆਂ ਧਾਹਾਂ