ਦਿੱਲੀ ਵਿੱਚ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਦੇ ਵਿਚਾਲੇ ਸਰਕਾਰ ਨੇ ਅਨਲੌਕ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਅਨਲੌਕ-6 ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਲੰਬੇ ਸਮੇਂ ਤੋਂ ਲਾਕਡਾਊਨ ਤੋਂ ਛੁਟਕਾਰਾ ਪਾਉਣ ਦਾ ਇੰਤਜ਼ਾਰ ਕਰ ਰਹੇ ਸਿਨੇਮਾ ਹਾਲ ਅਤੇ ਮਲਟੀਪਲੈਕਸਸ ਨੂੰ ਇਸ ਵਾਰ ਵੀ ਰਾਹਤ ਨਹੀਂ ਮਿਲੀ ਹੈ ।
ਸਰਕਾਰ ਨੇ ਅਜੇ ਵੀ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸਾਂ ਨੂੰ ਬੰਦ ਰਹਿਣ ਵਾਲੀਆਂ ਗਤੀਵਿਧੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਹਾਲਾਂਕਿ ਸਪੋਰਟਸ ਕਲੱਬਾਂ ਅਤੇ ਸਟੇਡੀਅਮ ਨੂੰ ਅਨਲੌਕ-6 ਵਿੱਚ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਮੁੜ ਕੀਤਾ ਬਿਜਲੀ ਸੰਕਟ ‘ਤੇ ਟਵੀਟ, ਕਿਹਾ- 300 ਯੂਨਿਟ ਤੱਕ ਦਿੱਤੀ ਜਾਵੇ ਮੁਫ਼ਤ ਬਿਜਲੀ
ਦਰਅਸਲ, ਅੱਜ ਤੋਂ ਦਿੱਲੀ ਵਿੱਚ ਲੰਬੇ ਸਮੇਂ ਬਾਅਦ ਫਿਰ ਤੋਂ ਸਟੇਡੀਅਮ ਅਤੇ ਸਪੋਰਟਸ ਕੰਪਲੈਕਸ ਖੋਲ੍ਹ ਦਿੱਤੇ ਜਾਣਗੇ । DDMA ਨੇ ਇੱਕ ਬਿਆਨ ਜਾਰੀ ਕਰ ਕਿਹਾ ਹੈ ਕਿ ਹੁਣ ਸਰਕਾਰ ਵੱਲੋਂ ਸਟੇਡੀਅਮ ਅਤੇ ਸਪੋਰਟਸ ਕੰਪਲੈਕਸ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ ।
ਪਰ ਹੁਣ ਲਈ ਕੋਰੋਨਾ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ ਸਟੇਡੀਅਮ ਨੂੰ ਬਿਨ੍ਹਾਂ ਦਰਸ਼ਕਾਂ ਦੇ ਹੀ ਖੋਲ੍ਹਿਆ ਜਾਵੇਗਾ। ਅਜਿਹੀ ਸਥਿਤੀ ਵਿੱਚ ਖੇਡ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਣਗੇ, ਪਰ ਦਰਸ਼ਕ ਉੱਥੇ ਜਾ ਕੇ ਇਸਦਾ ਅਨੰਦ ਨਹੀਂ ਲੈ ਸਕਦੇ।
ਥੀਏਟਰ-ਸਕੂਲ ਰਹਿਣਗੇ ਬੰਦ
ਦਿੱਲੀ ਵਿੱਚ ਅਨਲੌਕ-6 ਦੇ ਤਹਿਤ ਹੁਣ ਬਹੁਤ ਸਾਰੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਪਰ ਥੀਏਟਰ, ਸਵੀਮਿੰਗ ਪੂਲ, ਸਪਾ ਨੂੰ ਅਜੇ ਵੀ ਬੰਦ ਰੱਖਿਆ ਜਾਵੇਗਾ। ਉਨ੍ਹਾਂ ਨੂੰ ਲੰਬੇ ਸਮੇਂ ਤੋਂ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਅਨਲੌਕ 6 ਵਿੱਚ ਵੀ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ।
ਇਹ ਵੀ ਪੜ੍ਹੋ: ਪੰਜਾਬ ‘ਚ ਹੋਰ ਗਹਿਰਾਇਆ ਬਿਜਲੀ ਸੰਕਟ- ਸਭ ਤੋਂ ਵੱਡੇ ਪਾਵਰ ਪਲਾਂਟ ਦੀ ਦੂਜੀ ਯੂਨਿਟ ਵੀ ਠੱਪ
ਇਸ ਕੜੀ ਵਿੱਚ ਦਿੱਲੀ ਦੇ ਸਾਰੇ ਸਕੂਲ ਵੀ ਬੰਦ ਰਹਿਣ ਵਾਲੇ ਹਨ । ਇਹ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਕਿਤੇ ਵੀ ਹੋਰ ਲੋਕਾਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ । ਇਸ ਕਾਰਨ ਥੀਏਟਰ-ਸਕੂਲ ‘ਤੇ ਪਾਬੰਦੀ ਜਾਰੀ ਰੱਖੀ ਗਈ ਹੈ।
ਜਿਮ ਵਾਲਿਆਂ ਨੂੰ ਮਿਲੀ ਖਾਸ ਆਫਰ
ਦਿੱਲੀ ਵਿੱਚ ਘਟਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਮੈਟਰੋ ਅਤੇ ਪਬਲਿਕ ਟ੍ਰਾਂਸਪੋਰਟ ਨੂੰ ਪਹਿਲਾਂ ਹੀ ਹਰੀ ਝੰਡੀ ਦਿੱਤੀ ਗਈ ਹੈ ਅਤੇ ਉਹ 50 ਪ੍ਰਤੀਸ਼ਤ ਸਮਰੱਥਾ ਨਾਲ ਕੰਮ ਕਰਨਾ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ DDMA ਵੱਲੋਂ ਜਿਮ ਅਤੇ ਯੋਗਾ ਸੰਸਥਾਵਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ। ਉਸ ਫੈਸਲੇ ਦਾ ਜਿਮ ਐਸੋਸੀਏਸ਼ਨ ਨੇ ਦਿਲ ਖੋਲ੍ਹ ਕੇ ਸਵਾਗਤ ਕੀਤਾ ਸੀ।
ਦੱਸ ਦੇਈਏ ਕਿ ਹੁਣ ਸਰਕਾਰ ਵੱਲੋਂ ਦਿੱਲੀ ਨੂੰ ਅਨਲੌਕ ਕੀਤਾ ਜਾ ਰਿਹਾ ਹੈ, ਪਰ ਲਗਾਤਾਰ ਚੇਤਾਵਨੀ ਵੀ ਜਾਰੀ ਕੀਤੀ ਜਾ ਰਹੀ ਹੈ । ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨਾ ਜ਼ਰੂਰੀ ਹੈ। ਜੇ ਕੋਰੋਨਾ ਦੀ ਤੀਜੀ ਲਹਿਰ ਨੂੰ ਰੋਕਣਾ ਹੈ, ਤਾਂ ਕਿਸੇ ਵੀ ਪੱਧਰ ‘ਤੇ ਲਾਪਰਵਾਹੀ ਨਹੀਂ ਕੀਤੀ ਜਾ ਸਕਦੀ।
ਇਹ ਵੀ ਦੇਖੋ: ਪੁਲਿਸ ਅਤੇ ਸਿਆਸਤਦਾਨਾਂ ਨੇ ਉਜਾੜਕੇ ਰੱਖ’ਤਾ ਘਰ, ਡੈੱਥ ਬੈੱਡ ‘ਤੇ ਪਹੁੰਚੀ ਔਰਤ, ਕੁਰਲਾ ਪਿਆ ਪਰਿਵਾਰ