ਮੋਦੀ ਸਰਕਾਰ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਅਮਿਤ ਸ਼ਾਹ ਨੂੰ ਫਿਰ ਤੋਂ ਗ੍ਰਹਿ ਮੰਤਰੀ, ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ ਤੇ ਨਿਤਿਨ ਗਡਕਰੀ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ। ਐੱਸ. ਜੈਸ਼ੰਕਰ ਕੋਲ ਵਿਦੇਸ਼ ਮੰਤਰਾਲੇ ਹੀ ਰਹੇਗਾ।
ਜੇਪੀ ਨੱਢਾ ਨੂੰ ਸਿਹਤ ਮੰਤਰਾਲਾ, ਹਰਦੀਪ ਸਿੰਘ ਪੁਰੀ ਨੂੰ ਪੈਟਰੋਲੀਅਮ ਮੰਤਰੀ, ਸ਼ਿਵਰਾਜ ਸਿੰਘ ਨੂੰ ਖੇਤੀ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਨੋਹਰ ਲਾਲ ਖੱਟਰ ਨੂੰ ਊਰਜਾ ਵਿਭਾਗ ਦਿੱਤਾ ਗਿਆ ਹੈ। ਨਿਤਿਨ ਗਡਕਰੀ ਦੇ ਨਾਲ ਦੋ ਰਾਜ ਮੰਤਰੀ ਹੋਣਗੇ। ਅਜੇ ਟਮਟਾ ਤੇ ਹਰਸ਼ ਮਲਹੋਤਰਾ ਨੂੰ ਸੜਕ ਟਰਾਂਸਪੋਰਟ ਰਾਜ ਮੰਤਰੀ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਨੋਹਰ ਲਾਲ ਖੱਟਰ ਸ਼ਹਿਰੀ ਵਿਕਾਸ ਮੰਤਰੀ ਅਤੇ ਬਿਜਲੀ ਮੰਤਰੀ, ਗਜੇਂਦਰ ਸਿੰਘ ਸ਼ੇਖਾਵਤ ਨੂੰ ਸੈਰ ਸਪਾਟਾ ਵਿਭਾਗ ਦਿੱਤਾ ਗਿਆ, ਰਵਨੀਤ ਸਿੰਘ ਬਿੱਟੂ ਨੂੰ ਘੱਟ ਗਿਣਤੀ ਰਾਜ ਮੰਤਰੀ ਲਗਾਇਆ ਗਿਆ ਹੈ। ਨਿਰਮਲਾ ਸੀਤਾਰਮਨ ਨੂੰ ਮੁੜ ਤੋਂ ਵਿੱਤ ਮੰਤਰੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਕਸਟਮ ਵਿਭਾਗ ਨੇ 19 ਕਰੋੜ ਦਾ ਸੋਨਾ ਕੀਤਾ ਬਰਾਮਦ, 2 ਵਿਦੇਸ਼ੀ ਮਹਿਲਾਵਾਂ ਗ੍ਰਿਫਤਾਰ
ਸਹੁੰ ਚੁੱਕਣ ਦੇ 23.30 ਘੰਟਿਆਂ ਬਾਅਦ ਵਿਭਾਗਾਂ ਦੀ ਵੰਡ ਹੋਈ। ਇਸ ਤੋਂ ਪਹਿਲਾਂ ਵਿਭਾਗਾਂ ਦੀ ਵੰਡ ਕਰਨ ਵਿਚ 2019 ਵਿਚ 18 ਘੰਟੇ ਤੇ 2015 ਵਿਚ 15.30 ਘੰਟੇ ਲੱਗੇ ਸਨ। ਐਤਵਾਰ ਨੂੰ ਮੋਦੀ ਦੇ ਨਾਲ 71 ਮੰਤਰੀਆਂ ਨੇ ਸਹੁੰ ਚੁੱਕੀ ਸੀ। ਇਨ੍ਹਾਂ ਵਿਚ 30 ਕੈਬਨਿਟ ਮੰਤਰੀ ਤੇ 5 ਆਜ਼ਾਦ ਮੰਤਰੀ ਤੇ 36 ਰਾਜ ਮੰਤਰੀ ਹਨ।