dera chief gurmeet ram raheem: ਰੇਪ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਕੋਰੋਨਾ ਦੀ ਬੀਮਾਰੀ ਨਾਲ ਜੂਝ ਰਿਹਾ ਹੈ।ਸਿਹਤ ਵਿਗੜਨ ‘ਤੇ ਡੇਰਾ ਪ੍ਰਮੁੱਖ ਨੂੰ ਸੁਨਾਰੀਆ ਜੇਲ ਤੋਂ ਪਹਿਲਾਂ ਰੋਹਤਕ ਪੀਜੀਆਈ ਅਤੇ ਫਿਰ ਉਸ ਤੋਂ ਬਾਅਦ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਭਰਤੀ ਡੇਰਾ ਮੁਖੀ ਰਾਮ ਰਹੀਮ ਨੂੰ ਮਿਲਣ ਲਈ ਸੋਮਵਾਰ ਨੂੰ ਹਨੀਪ੍ਰੀਤ ਹਸਪਤਾਲ ਪਹੁੰਚੀ।
ਜਾਣਕਾਰੀ ਮੁਤਾਬਕ ਹਨੀਪ੍ਰੀਥ ਸੋਮਵਾਰ ਭਾਵ ਅੱਜ ਸਵੇਰੇ ਕਰੀਬ 8.30 ਵਜੇ ਗੁਰੂ ਗ੍ਰਾਮ ਦੇ ਮੇਦਾਂਤਾ ਹਸਪਤਾਲ ਪਹੁੰਚੀ।ਹਨੀਪ੍ਰੀਤ ਨੇ ਰਾਮ ਰਹੀਮ ਦੇ ਅਟੇਂਡੇਂਟ ਦੇ ਤੌਰ ‘ਤੇ ਆਪਣਾ ਕਾਰਡ ਬਣਵਾਇਆ।ਅਟੇਂਡੇਟ ਦੇ ਤੌਰ ‘ਤੇ ਕਾਰਡ ਬਣਵਾਉਣ ਦੇ ਨਾਲ ਹੀ ਹਨੀਪ੍ਰੀਤ ਦੇ ਹਰ ਰੋਜ਼ ਰਾਮ ਰਹੀਮ ਨਾਲ ਮਿਲਣ ਨਾਲ ਉਸਦੇ ਕਮਰੇ ਤੱਕ ਜਾਣ ਦਾ ਰਾਹ ਸਾਫ ਹੋ ਗਿਆ ਹੈ।ਹਸਪਤਾਲ ਵਲੋਂ ਬਣਾਇਆ ਗਿਆ ਇਹ ਅਟੇਂਡੇਂਟ ਕਾਰਡ 15 ਜੂਨ ਤੱਕ ਵੈਲਿਡ ਹੈ।
ਇਹ ਵੀ ਪੜੋ:ਜ਼ਮਾਨਤ ਤੋਂ ਬਾਅਦ ਬਾਹਰ ਆਏ ਕਿਸਾਨ ਆਗੂ ਰਵੀ ਆਜ਼ਾਦ ਅਤੇ ਵਿਕਾਸ
ਡੇਰਾ ਮੁਖੀ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ ‘ਚ 9ਵੀਂ ਮੰਜਿਲ ‘ਤੇ ਕਮਰਾ ਨੰਬਰ 4643 ‘ਚ ਰੱਖਿਆ ਗਿਆ ਹੈ।ਹਨੀਪ੍ਰੀਤ ਨੇ ਆਪਣਾ ਰਾਮ ਰਹੀਮ ਦੇ ਅਟੇਂਡੇਂਟ ਦੇ ਰੂਪ ‘ਚ ਕਾਰਡ ਬਣਵਾਇਆ।ਹਨੀਪ੍ਰੀਤ ਦੇ ਬਤੌਰ ਅਟੈਂਡੇਂਟ ਕਾਰਡ ਬਣਵਾਉਣ ਦੇ ਨਾਲ ਹੀ ਹਰ ਰੋਜ਼ ਉਸਦੇ ਕਮਰੇ ਤੱਕ ਜਾਣ ਦੀ ਆਗਿਆ ਮਿਲ ਗਈ ਹੈ।ਸੂਤਰਾਂ ਦੀ ਮੰਨੀਏ ਤਾਂ ਰਾਮ ਰਹੀਮ ਦਵਾਈ ਲੈਣ ਅਤੇ ਟੈਸਟ ਕਰਾਉਣ ‘ਚ ਵੀ ਆਨਾਕਾਨੀ ਕਰ ਰਿਹਾ ਹੈ।
ਇਹ ਵੀ ਪੜੋ:ਕੰਗਨਾ ਨੇ ਫਿਰ ਲਿਆ ਪੰਗਾ, ਸਿੱਖ ਗੁਰੂਆਂ ਨੂੰ ਦੱਸਿਆ ਹਿੰਦੂ, ਛੇੜਿਆ ਨਵਾਂ ਵਿਵਾਦ, ਲੋਕਾਂ ਨੇ ਬਣਾ ਦਿੱਤੀ ਰੇਲ