ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਜਾਣਕਾਰੀ ਮੁਤਾਬਕ ਰੋਹਤਕ ਜੇਲ੍ਹ ਪ੍ਰਸ਼ਾਸਨ ਨੇ ਮੰਗਲਵਾਰ ਸਵੇਰੇ 5:26 ‘ਤੇ ਗੁਰਮੀਤ ਰਾਮ ਰਹੀਮ ਨੂੰ ਗੁਪਤ ਤਰੀਕੇ ਨਾਲ ਜੇਲ੍ਹ ‘ਚੋਂ ਬਾਹਰ ਕੱਢਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ਵਿਚਕਾਰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਕਰੀਬ 8 ਸਾਲਾਂ ਬਾਅਦ ਸਿਰਸਾ ਡੇਰੇ ਪਹੁੰਚੇ ਹਨ।
ਜਾਣਕਾਰੀ ਮੁਤਾਬਕ ਹਨੀਪ੍ਰੀਤ ਖੁਦ ਡੇਰੇ ਦੀਆਂ ਦੋ ਗੱਡੀਆਂ ਨਾਲ ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਲੈਣ ਲਈ ਜੇਲ੍ਹ ਪਹੁੰਚੀ ਸੀ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਰਾਮ ਰਹੀਮ ਪਿਛਲੇ 8 ਸਾਲਾਂ ‘ਚ ਪਹਿਲੀ ਵਾਰ ਸਿਰਸਾ ਸਥਿਤ ਡੇਰਾ ਹੈੱਡਕੁਆਰਟਰ ਪਹੁੰਚਿਆ ਹੈ। ਗੁਰਮੀਤ ਰਾਮ ਰਹੀਮ 2017 ਤੋਂ ਬਾਅਦ 12ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ।
ਇਹ ਵੀ ਪੜ੍ਹੋ : SSOC ਅੰਮ੍ਰਿਤਸਰ ਨੇ ਨਾ.ਮੀ ਬ.ਦਮਾ/ਸ਼ਾਂ ਦੇ 2 ਕਾ.ਰਕੁ/ਨਾਂ ਨੂੰ ਕੀਤਾ ਕਾਬੂ, ਪੁਲਿਸ ਚੌਕੀ ‘ਤੇ ਹੋਏ ਗ੍ਰ.ਨੇ/ਡ ਹ.ਮ/ਲੇ ‘ਚ ਸੀ ਸ਼ਾਮਿਲ
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਰੱਬ ਦੀ ਕਿਰਪਾ ਨਾਲ ਉਹ ਆਪਣੇ ਚੇਲਿਆਂ ਨੂੰ ਦੇਖਣ ਲਈ ਬਾਹਰ ਆਇਆ ਹੈ। ਇਸ ਵਾਰ ਉਹ ਸਿਰਸਾ ਆਏ ਹਨ। ਉਨ੍ਹਾਂ ਆਪਣੇ ਸਮਰਥਕਾਂ ਨੂੰ ਸਿਰਸਾ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਕੋਈ ਆਪੋ-ਆਪਣੇ ਸਥਾਨਾਂ ‘ਤੇ ਰਹਿ ਕੇ ਦਰਸ਼ਨ ਕਰਨ। ਸੇਵਕਾਂ ਦੀ ਗੱਲ ਮੰਨਣਾ ਯਕੀਨੀ ਬਣਾਓ।
2017 ‘ਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਸਿਰਸਾ ਡੇਰੇ ‘ਚ ਨਹੀਂ ਜਾ ਸਕਿਆ ਸੀ। ਹੁਣ ਉਹ ਸਿਰਸਾ ਸਥਿਤ ਡੇਰਾ ਹੈੱਡਕੁਆਰਟਰ ਪਹੁੰਚ ਗਿਆ ਹੈ। ਰਾਮ ਰਹੀਮ ਨੂੰ 2017 ਤੋਂ ਹੁਣ ਤੱਕ 12 ਵਾਰ ਪੈਰੋਲ ਅਤੇ ਫਰਲੋ ਮਿਲ ਚੁੱਕਾ ਹੈ। ਇਸ ਸਬੰਧੀ ਕਈ ਵਾਰ ਸੂਬਾ ਸਰਕਾਰਾਂ ‘ਤੇ ਸਵਾਲ ਵੀ ਉਠਾਏ ਗਏ ਹਨ। ਹੁਣ ਇੱਕ ਵਾਰ ਫਿਰ ਉਹ ਜੇਲ੍ਹ ਤੋਂ ਬਾਹਰ ਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: