ਡੀਜੀਸੀਏ ਨੇ ਏਅਰਲਾਈਨ ਗੋ ਫਸਟ ਦੁਆਰਾ ਲੀਜ਼ ‘ਤੇ ਲਏ ਗਏ ਸਾਰੇ 54 ਜਹਾਜ਼ਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ, ਜੋ ਦੀਵਾਲੀਆਪਨ ਪ੍ਰਕਿਰਿਆ ਦਾ ਸਾਹਮਣਾ ਕਰ ਰਹੀ ਹੈ। ਕੁਝ ਦਿਨ ਪਹਿਲਾਂ ਅਦਾਲਤ ਨੇ ਕਿਰਾਏ ‘ਤੇ ਜਹਾਜ਼ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਨੂੰ ਗੋ ਫਸਟ ਤੋਂ ਆਪਣੇ ਜਹਾਜ਼ ਵਾਪਸ ਲੈਣ ਦੀ ਇਜਾਜ਼ਤ ਦਿੱਤੀ ਸੀ।
ਪਿਛਲੇ ਸਾਲ ਮਈ ਵਿਚ ਗੋ ਫਸਟ ਨੇ ਵਿੱਤੀ ਸੰਕਟ ਵਿਚ ਫਸਣ ਦੇ ਬਾਅਦ ਉਡਾਣਾਂ ਦਾ ਸੰਚਾਲਨ ਬੰਦ ਕਰ ਦਿੱਤਾ ਸੀ ਤੇ ਦੀਵਾਲੀਆ ਪ੍ਰਕਿਰਿਆ ਵਿਚ ਜਾਣ ਦਾ ਐਲਾਨ ਕੀਤਾ ਸੀ। ਇਸ ਸਮੇਂ ਉਸ ਖਿਲਾਫ ਦੀਵਾਲੀਆ ਪ੍ਰਕਿਰਿਆ ਚੱਲ ਰਹੀ ਹੈ। ਏਅਰਲਾਈਨ ਦਾ ਪਰਿਚਾਲਨ ਬੰਦ ਹੋਣ ਦੇ ਬਾਅਦ ਜਹਾਜ਼ ਸਪਲਾਈਕਰਤਾ ਕੰਪਨੀਆਂ ਨੇ ਆਪਣੇ ਜਹਾਜ਼ਾਂ ਨੂੰ ਗੋ ਪਸਟ ਤੋਂ ਵਾਪਸ ਲੈਣ ਲਈ ਅਦਾਲਤ ਦੀ ਪਨਾਹ ਲਈ ਸੀ। ਲੰਬੀ ਕਾਨੂੰਨੀ ਕਾਰਵਾਈ ਦੇ ਬਾਅਦ ਸਪਲਾਈਕਰਤਾਵਾਂ ਨੂੰ ਰਾਹਤ ਮਿਲੀ ਹੈ।
ਡੀਜੀਸੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਜਿਸਟ੍ਰੇਸ਼ਨ ਖਤਮ ਕਰਨ ਨਾਲ ਸਬੰਧਤ ਕੁਝ ਨੋਟਿਸ ਰੈਗੁਲੇਟਰੀ ਦੀ ਵੈੱਬਸਾਈਟ ‘ਤੇ ਪਾ ਦਿੱਤੇ ਗਏ ਹਨ। ਦਿੱਲੀ ਹਾਈਕੋਰਟ ਨੇ 2 ਅਪ੍ਰੈਲ ਨੂੰ ਆਪਣੇ ਫੈਸਲੇ ਵਿਚ ਡੀਜੀਸੀਏ ਨੂੰ ਪੱਟੇ ‘ਤੇ ਦਿੱਤੇ ਗਏ 54 ਜਹਾਜ਼ਾਂ ਨੂੰ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਾ ਨਿਰਦੇਸ਼ ਦਿੱਤਾ ਸੀ। ਇਸ ਕੰਮ ਨੂੰ 5 ਕੰਮਕਾਜੀ ਦਿਨਾਂ ਵਿਚ ਪੂਰਾ ਕਰਨ ਲਈ ਵੀ ਕਿਹਾ ਗਿਆ ਸੀ।
ਇਹ ਵੀ ਪੜ੍ਹੋ : GST ਵਿਭਾਗ ਦੇ ਮੋਬਾਈਲ ਵਿੰਗ ਦੀ ਕਾਰਵਾਈ, ਨਾਕਾਬੰਦੀ ਦੌਰਾਨ 63.72 ਲੱਖ ਕੀਮਤ ਦੇ ਸੋਨੇ-ਹੀਰੇ ਦੇ ਗਹਿਣੇ ਜ਼ਬਤ
ਹਵਾਬਾਜ਼ੀ ਰੈਗੂਲੇਟਰ ਦੁਆਰਾ ਰਜਿਸਟ੍ਰੇਸ਼ਨ ਰੱਦ ਕਰਨ ਦਾ ਮਤਲਬ ਹੈ ਕਿ ਜਹਾਜ਼ ਹੁਣ ਏਅਰਲਾਈਨ ਨਾਲ ਉਡਾਣ ਸੇਵਾਵਾਂ ਲਈ ਰਜਿਸਟਰਡ ਨਹੀਂ ਹੈ। ਸਪਲਾਇਰ ਕੋਲ ਏਅਰਕ੍ਰਾਫਟ ਦੀ ਰਜਿਸਟਰੇਸ਼ਨ ਰੱਦ ਕਰਨ ਦਾ ਵਿਕਲਪ ਹੁੰਦਾ ਹੈ ਜੇਕਰ ਏਅਰਲਾਈਨ ਨਿਰਧਾਰਤ ਸ਼ਰਤਾਂ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: