Digvijaya singh attacks narendra tomar : ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਵਿਚਾਲੇ ਸਰਕਾਰ ਅਤੇ ਵਿਰੋਧੀ ਧਿਰਾਂ ਵਿਚਾਲੇ ਸਬਦੀ ਲੜਾਈ ਵੀ ਤੇਜ਼ ਹੁੰਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਰਾਜ ਸਭਾ ‘ਚ ਕਿਸਾਨ ਅੰਦੋਲਨ ‘ਤੇ ਬਿਆਨ ਦਿੱਤੇ, ਉਨ੍ਹਾਂ ਨੇ ਇਸ ਦੌਰਾਨ ਕਾਂਗਰਸ ‘ਤੇ ਵੀ ਹਮਲਾ ਬੋਲਿਆ, ਜਿਸ ਦਾ ਜਵਾਬ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਦੁੱਗਣੇ ਤਿੱਖੇਪਨ ‘ਚ ਦਿੱਤਾ ਹੈ। ਦਿਗਵਿਜੇ ਸਿੰਘ ਨੇ ਖੇਤੀਬਾੜੀ ਮੰਤਰੀ ਦੀ ਖੇਤੀ ਬਾਰੇ ਸਮਝ ‘ਤੇ ਵੀ ਸਵਾਲ ਚੁੱਕੇ ਹਨ। ਦਰਅਸਲ, ਤੋਮਰ ਨੇ ਕਿਹਾ ਸੀ ਕਿ ‘ਖੇਤੀ ਲਈ ਪਾਣੀ ਦੀ ਜ਼ਰੂਰਤ ਹੈ। ਜਦਕਿ ਕਾਂਗਰਸ ਸਿਰਫ ਖੂਨ ਦੀ ਖੇਤੀ ਕਰਦੀ ਹੈ, ਭਾਜਪਾ ਨਹੀਂ । ਸਦਨ ਤੋਂ ਬਾਹਰ ਆਉਣ ਤੋਂ ਬਾਅਦ, ਮੀਡੀਆ ਨਾਲ ਗੱਲਬਾਤ ਦੌਰਾਨ ਇਸ ਦੇ ਜਵਾਬ ਵਿੱਚ ਦਿਗਵਿਜੇ ਸਿੰਘ ਨੇ ਕਿਹਾ,’ ਗੋਧਰਾ ਵਿੱਚ ਜੋ ਹੋਇਆ ਕੀ ਉਹ ਖੂਨ ਦੀ ਖੇਤੀ ਸੀ ਜਾ ਪਾਣੀ ਦੀ ?’
ਉਨ੍ਹਾਂ ਕਿਹਾ ਕਿ ‘ਭਾਰਤੀ ਜਨਤਾ ਪਾਰਟੀ ਹਮੇਸ਼ਾਂ ਨਫ਼ਰਤ ਦੀ ਰਾਜਨੀਤੀ ਕਰਦੀ ਹੈ’। ਨਰਿੰਦਰ ਸਿੰਘ ਤੋਮਰ ਨੂੰ ‘ਚੰਗਾ ਆਦਮੀ’ ਦੱਸਦਿਆਂ ਉਨ੍ਹਾਂ ਨੇ ਖੇਤੀ ਬਾਰੇ ਉਨ੍ਹਾਂ ਦੀ ਸਮਝ ‘ਤੇ ਵੀ ਸਵਾਲ ਚੁੱਕੇ। ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਤੋਮਰ ਕਹਿੰਦੇ ਹਨ ਕਿ ਉਹ ਖੇਤੀ ਕਰਦੇ ਹਨ, ਪਰ ਉਨ੍ਹਾਂ ਨੇ ਤੋਮਰ ਦੇ ਚੋਣ ਦਸਤਾਵੇਜ਼ ਵੇਖੇ ਹਨ, ਜਿਸ ਵਿੱਚ ਖੇਤੀ ਯੋਗ ਜ਼ਮੀਨ ਆਦਿ ਦਾ ਕੋਈ ਜ਼ਿਕਰ ਨਹੀਂ ਹੈ, ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਖੇਤੀ ਬਾਰੇ ਕੀ ਸਮਝ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਨਰਿੰਦਰ ਤੋਮਰ ਨੇ ਕਿਸਾਨੀ ਅੰਦੋਲਨ ਅਤੇ ਖੇਤੀਬਾੜੀ ਕਾਨੂੰਨਾਂ ਬਾਰੇ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਇਹ ਅੰਦੋਲਨ ਸਿਰਫ ਇੱਕ ਰਾਜ ਤੱਕ ਸੀਮਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਦੇ ਸਬੰਧ ਵਿੱਚ ਕਿਸਾਨਾਂ ਨੂੰ ਉਕਸਾਇਆ ਗਿਆ ਹੈ।