Doctor bm nagar mysterious death : ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਇੱਕ ਸਰਕਾਰੀ ਡਾਕਟਰ ਦੀ ਲਾਸ਼ ਸ਼ੱਕੀ ਹਾਲਤਾਂ ਵਿੱਚ ਮਿਲੀ। ਇਹ ਉਹੀ ਡਾਕਟਰ ਬੀਐਮ ਨਾਗਰ ਹਨ, ਜਿਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਨਰਸ ਨੇ ਪਹਿਲਾਂ ਉਨ੍ਹਾਂ ਨੂੰ ਥੱਪੜ ਮਾਰਿਆ ਸੀ ਅਤੇ ਫਿਰ ਪਲਟਵਾਰ ਕਰਦਿਆਂ ਡਾਕਟਰ ਨੇ ਨਰਸ ਨੂੰ ਥੱਪੜ ਮਾਰਿਆ ਸੀ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਨਰਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਡੀਐਮ ਨੇ ਡਾਕਟਰ ਦੀ ਸੇਵਾ ਖਤਮ ਕਰ ਦਿੱਤੀ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਦੁਬਾਰਾ ਤੈਨਾਤ ਕਰ ਦਿੱਤਾ ਗਿਆ ਸੀ। ਡਾ. ਬੀ.ਐਮ.ਨਾਗਰ ਦੀ ਲਾਸ਼ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮਿਲੀ ਹੈ। ਜਿਸ ਤੋਂ ਬਾਅਦ ਹਲਚਲ ਮਚ ਗਈ। ਸਿਹਤ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਇਸ ਤੋਂ ਬਾਅਦ ਸੀ.ਐੱਮ.ਐੱਸ ਨੇ ਡਾਕਟਰ ਦੀ ਲਾਸ਼ ਨੂੰ ਇੱਕ ਨਿੱਜੀ ਐਂਬੂਲੈਂਸ ਰਾਹੀਂ ਉਨ੍ਹਾਂ ਦੇ ਜੱਦੀ ਪਿੰਡ ਭੇਜਣ ਦੀ ਕੋਸ਼ਿਸ਼ ਕੀਤੀ, ਪਰੰਤੂ ਉਦੋਂ ਹੀ ਪੁਲਿਸ ਆ ਗਈ ਅਤੇ ਲਾਸ਼ ਨੂੰ ਸਰਕਾਰੀ ਰਿਹਾਇਸ਼ ‘ਤੇ ਹੀ ਰਖਿਆ ਗਿਆ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ BJP ‘ਤੇ ਵਾਰ, ਕਿਹਾ – ‘ਸਕਾਰਾਤਮਕ ਸੋਚ ਦੀ ਝੂਠੀ ਤਸੱਲੀ ਸਿਹਤ ਕਰਮਚਾਰੀਆਂ ਤੇ ਉਨ੍ਹਾਂ ਪਰਿਵਾਰਾਂ ਦੇ ਨਾਲ ਮਜ਼ਾਕ, ਜਿਨ੍ਹਾਂ…’
ਬਾਅਦ ਵਿੱਚ ਡਾਕਟਰ ਬੀ.ਐਮ.ਨਾਗਰ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚੇ ਅਤੇ ਐਸਪੀ ਨੂੰ ਲਿਖਤੀ ਰੂਪ ਵਿੱਚ ਕਿਹਾ ਕਿ ਅਸੀਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ। ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਬਿਨਾਂ ਪੋਸਟ ਮਾਰਟਮ ਕਰਵਾਏ ਲਾਸ਼ ਨੂੰ ਸੌਂਪਣ ਬਾਰੇ ਵੀ ਸਵਾਲ ਖੜ੍ਹੇ ਹੋ ਗਏ ਹਨ। ਕੁੱਝ ਦਿਨ ਪਹਿਲਾਂ ਈ ਡਾ ਬੀ.ਐਮ.ਨਾਗਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।
ਇਹ ਵੀ ਪੜ੍ਹੋ : ਹਸਪਤਾਲ ‘ਚ ਹੋਇਆ ਹੰਗਾਮਾ, ਨਰਸ ਅਤੇ ਡਾਕਟਰ ਹੀ ਹੋ ਗਏ ਥੱਪੜੋ-ਥੱਪੜੀ, ਦੇਖੋ ਵੀਡੀਓ
ਥੱਪੜ ਮਾਰਨ ਦੀ ਘਟਨਾ ਤੋਂ ਬਾਅਦ, ਡਾ. ਬੀ.ਐਮ.ਨਾਗਰ ਨੇ ਸੁਪਰਡੈਂਟ ਪੁਲਿਸ ਸ਼ੁਗਨ ਗੌਤਮ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ। ਹੁਣ ਸ਼ੱਕੀ ਹਾਲਾਤਾਂ ਵਿੱਚ ਉਨ੍ਹਾਂ ਦੀ ਮੌਤ ਤੇ ਇੱਕ ਹੰਗਾਮਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਹਸਪਤਾਲ ਦੇ ਸੀਐਮਐਸ ਆਰ ਕੇ ਮਿੱਤਲ ਨੇ ਕਿਹਾ ਕਿ ਪਹਿਲਾਂ ਇਹ ਕੁਦਰਤੀ ਮੌਤ ਹੋਈ ਜਾਪਦੀ ਹੈ, ਉਨ੍ਹਾਂ ਦਾ ਬੀਪੀ-ਸ਼ੂਗਰ ਵੀ ਬਹੁਤ ਵੱਧ ਜਾਂਦਾ ਸੀ, ਇਸ ਮਾਮਲੇ ‘ਤੇ ਐਡੀਸ਼ਨਲ ਐਸਪੀ ਡਾ: ਸੰਸਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਅਨੁਸਾਰ ਡਾਕਟਰ ਨੂੰ ਸ਼ੂਗਰ ਅਤੇ ਹਾਰਟ ਦੀ ਸਮੱਸਿਆ ਸੀ, ਉਨ੍ਹਾਂ ਦਾ ਇਲਾਜ ਵੀ ਜਾਰੀ ਰਹਿੰਦਾ ਸੀ, ਉਨ੍ਹਾਂ ਦੇ ਸਾਥੀ ਡਾਕਟਰਾਂ ਅਤੇ ਪਰਿਵਾਰ ਨੇ ਲਿਖਤੀ ਤੌਰ ‘ਤੇ ਦਿੱਤਾ ਹੈ ਕਿ ਇਹ ਕੁਦਰਤੀ ਮੌਤ ਹੈ, ਕਿਸੇ ਵੀ ਪੁਲਿਸ ਕਾਰਵਾਈ ਦੀ ਜਰੂਰਤ ਨਹੀਂ ਹੈ।