doctors conduct heart surgery burning hospital: ਡਾਕਟਰਾਂ ਨੂੰ ਰੱਬ ਦਾ ਦਰਜਾ ਇੰਝ ਹੀ ਨਹੀਂ ਮਿਲਿਆ ਹੋਇਆ ਹੈ।ਰੂਸ ‘ਚ ਡਾਕਟਰਾਂ ਨੇ ਜਾਨ ਦੀ ਬਾਜੀ ਲਗਾ ਕੇ ਅੱਗ ਵਿੱਚ ਆਪਰੇਸ਼ਨ ਕਰ ਕੇ ਮਰੀਜ਼ ਦੀ ਜਾਨ ਬਚਾਈ।ਇਹ ਸਭ ਉਦੋਂ ਹੋਇਆ ਜਿਸ ਸਮੇਂ ਡਾਕਟਰਾਂ ਦੀ ਟੀਮ ਓਪਨ-ਹਾਰਟ ਸਰਜਰੀ ਕਰ ਰਹੀ ਸੀ, ਉਸੇ ਦੌਰਾਨ ਹਸਪਤਾਲ ‘ਚ ਅੱਗ ਲੱਗ ਗਈ।ਇਹ ਘਟਨਾ ਰੂਸ ਦੇ ਸੁਦੂਰ ਪੂਰਬੀ ਸ਼ਹਿਰ ਬਲਾਗੋਵੇਸ਼ੇਚਕ ਦੀ ਹੈ।ਜਿਸ ਸਮੇਂ ਡਾਕਟਰਾਂ ਦੀ ਟੀਮ ਇੱਕ ਮਰੀਜ਼ ਦੀ ਓਪਨ-ਹਾਰਟ ਸਰਜਰੀ ਕਰ ਰਹੀ ਸੀ, ਉਸੇ ਦੌਰਾਨ ਹਸਪਤਾਲ ‘ਚ ਅੱਗ ਲੱਗ ਗਈ।ਇਸ ਦੇ ਬਾਵਜੂਦ ਡਾਕਟਰਾਂ ਨੇ ਆਪਰੇਸ਼ਨ ਜਾਰੀ ਰੱਖਿਆ ਅਤੇ ਮਰੀਜ਼ ਦੀ ਜਾਨ ਬਚਾ ਲਈ।
ਰੂਸ ਦੀ ਐਮਰਜੈਂਸੀ ਮਿਨਿਸਟਰੀ ਨੇ ਇਸ ਮਾਮਲੇ ਦੇ ਬਾਰੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ 8 ਡਾਕਟਰਾਂ ਅਤੇ ਨਰਸਾਂ ਦੀ ਇੱਕ ਟੀਮ ਨੇ ਮਰੀਜ਼ ਨੂੰ ਸੁਰੱਖਿਅਤ ਸਥਾਨ ‘ਤੇ ਹਟਾਉਣ ਤੋਂ ਪਹਿਲਾਂ ਦੋ ਘੰਟੇ ਦੀ ਸਖਤ ਮਿਹਨਤ ਦੌਰਾਨ ਇਸ ਆਪਰੇਸ਼ਨ ਨੂੰ ਪੂਰਾ ਕੀਤਾ।ਡਾਕਟਰ ਮਰੀਜ਼ ਨੂੰ ਉੱਥੇ ਛੱਡ ਕੇ ਬਾਹਰ ਨਿਕਲ ਸਕਦੇ ਸਨ, ਪਰ ਉਨਾਂ੍ਹ ਨੇ ਮਰੀਜ਼ ਦੀ ਨਾ ਸਿਰਫ ਬਚਾਈ ਸਗੋਂ ਆਪਰੇਸ਼ਨ ਨੂੰ ਵੀ ਸਫਲਤਾਪੂਰਵਕ ਪੂਰਾ ਕੀਤਾ।ਮਰੀਜ਼ ਦਾ ਆਪਰੇਸ਼ਨ ਕਰਨ ਵਾਲੇ ਸਰਜਨ ਵੈਲੇਟਿਨ ਫਿਲਾਟਵ ਨੇ ਕਿਹਾ ਕਿ, ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ ਅਤੇ ਸਾਨੂੰ ਮਰੀਜ਼ ਦੀ ਜ਼ਿੰਦਗੀ ਬਚਾਉਣੀ ਹੀ ਸੀ।ਉਨਾਂ੍ਹ ਨੇ ਦੱਸਿਆ ਕਿ ਇਹ ਹਾਰਟਬਾਈਪਾਸ ਆਪਰੇਸ਼ਨ ਸੀ।ਸਫਲ ਸਰਜਰੀ ਕੀਤੇ ਜਾਣ ਤੋਂ ਬਾਅਦ ਮਰੀਜ ਨੂੰ ਦੂਜੇ ਹਸਪਤਾਲ ‘ਚ ਸ਼ਿਫਟ ਕਰ ਦਿੱਤਾ ਗਿਆ ਸੀ।