ਉੱਤਰੀ ਭਾਰਤ ਸਣੇ ਦੇਸ਼ ਦੇ ਕਈ ਹਿੱਸਿਆਂ ਵਿਚ ਅਤਿ ਦੀ ਗਰਮੀ ਪੈ ਰਹੀ ਹੈ ਤੇ ਲੂ ਵੀ ਚੱਲ ਰਹੀ ਹੈ। ਕਈ ਇਲਾਕਿਆਂ ਵਿਚ ਤਾਪਮਾਨ 40 ਤੋਂ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਨ੍ਹਾਂ ਸਭ ਦੇ ਦਰਮਿਆਨ ਗਰਮੀ ਦੀਆਂ ਖਬਰਾਂ ਪੜ੍ਹਦੇ ਹੋਏ ਇੱਕ ਟੀਵੀ ਐਂਕਰ ਲਾਈਵ ਪ੍ਰਸਾਰਣ ਦੌਰਾਨ ਬੇਹੋਸ਼ ਹੋ ਗਈ। ਦਰਅਸਲ ਦੂਰਦਰਸ਼ਨ ਦੀ ਕੋਲਕਾਤਾ ਬ੍ਰਾਂਚ ਦੀ ਐਂਕਰ ਲੋਪਾਮੁਦਰਾ ਸਿਨਹਾ ਗਰਮੀਆਂ ਦੀਆਂ ਖਬਰਾਂ ਪੜ੍ਹਦੇ ਬੇਹੋਸ਼ ਹੋਗਈ।
ਬਾਅਦ ਵਿਚ ਟੀਵੀ ਐਂਕਰ ਲੋਪਾਮੁਦਰਾ ਸਿਨਹਾ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਮੈਂ ਬਹੁਤ ਜ਼ਿਆਦਾ ਗਰਮੀ ਤੇ ਬਲੱਡ ਪ੍ਰੈਸ਼ਰ ਵਿਚ ਗਿਰਾਵਟ ਕਾਰਨ ਬੇਹੋਸ਼ ਹੋ ਗਈ ਸੀ। ਉਨ੍ਹਾਂ ਕਿਹਾ ਕਿ ਏਸੀ ਵਿੱਚ ਕੁਝ ਖਰਾਬੀ ਕਾਰਨ ਸਟੂਡੀਓ ਦੇ ਅੰਦਰ ਬਹੁਤ ਜ਼ਿਆਦਾ ਗਰਮੀ ਸੀ, ਜਿਸ ਕਾਰਨ ਮੇਰੀ ਸਿਹਤ ਵਿਗੜ ਗਈ।:
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਫਰੀਦਕੋਟ ਸੀਟ ਨੂੰ ਲੈ ਕੇ ਵਧਿਆ ਕਾਟੋ ਕਲੇਸ਼, ਪਾਰਟੀ ਲੀਡਰ ਸੁਖਵਿੰਦਰ ਡੈਨੀ ਨੇ ਦਿਖਾਏ ਤੇਵਰ
ਉਨ੍ਹਾਂ ਨੇ ਫੇਸਬੁੱਕ ਲਾਈਵ ਹੋ ਕੇ ਦਰਸ਼ਕਾਂ ਕੋਲੋਂ ਮਾਫੀ ਵੀ ਮੰਗੀ ਤੇ ਆਪਣੇ ਸਹਿਯੋਗੀਆਂ ਵੱਲੋਂ ਸਥਿਤੀ ਨੂੰ ਸੰਭਾਲਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਨਾਲ ਹੀ ਉਨ੍ਹਾਂ ਨੇ ਗਰਮੀ ਵਿਚ ਲੋਕਾਂ ਨੂੰ ਅਲਰਟ ਰਹਿਣ ਦੀ ਵੀ ਅਪੀਲ ਕੀਤੀ ਤੇ ਗਰਮੀ ਦੇ ਮੌਸਮ ਵਿਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਲਈ ਕਿਹਾ।
ਵੀਡੀਓ ਲਈ ਕਲਿੱਕ ਕਰੋ -: