ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਦੇ ਸਕੱਤਰ, ਡਾ: ਗੁਰੂ ਪ੍ਰਸਾਦ ਮਹਾਪਾਤਰਾ ਦਾ ਕੋਵਿਡ -19 ਨਾਲ ਜੁੜੀ ਸਮੱਸਿਆ ਕਾਰਨ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਣਜ ਮੰਤਰੀ ਪਿਯੂਸ਼ ਗੋਇਲ ਅਤੇ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇੱਕ ਟਵੀਟ ਵਿੱਚ ਕਿਹਾ, “ਡੀਪੀਆਈਆਈਟੀ ਸੈਕਟਰੀ ਮਹਾਪਾਤਰਾ ਦੇ ਦੇਹਾਂਤ‘ ਤੇ ਦੁਖੀ ਹਾਂ। ਮੈਂ ਉਨ੍ਹਾਂ ਦੇ ਨਾਲ ਗੁਜਰਾਤ ਅਤੇ ਕੇਂਦਰ ਵਿੱਚ ਵੱਡੇ ਪੱਧਰ ‘ਤੇ ਕੰਮ ਕੀਤਾ ਸੀ। ਉਨ੍ਹਾਂ ਨੂੰ ਪ੍ਰਸ਼ਾਸਕੀ ਮਸਲਿਆਂ ਦੀ ਡੂੰਘੀ ਸਮਝ ਸੀ ਅਤੇ ਉਹ ਆਪਣੀ ਨਵੀਨ ਭਾਵਨਾ ਲਈ ਜਾਣੇ ਜਾਂਦੇ ਸੀ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਹਮਦਰਦੀ। ਓਮ ਸ਼ਾਂਤੀ।’
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਦੇ ਕਰੀਬੀ ਅਤੇ ਸਾਬਕਾ IAS ਅਧਿਕਾਰੀ ਏਕੇ ਸ਼ਰਮਾ ਬਣੇ ਯੂਪੀ BJP ਦੇ ਉਪ ਪ੍ਰਧਾਨ
ਮਹਾਪਤਰਾ ਨੂੰ ਅਪ੍ਰੈਲ ਦੇ ਅੱਧ ‘ਚ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਗੁਜਰਾਤ ਕੇਡਰ ਦੇ 1986 ਬੈਚ ਦੇ ਭਾਰਤੀ ਪ੍ਰਬੰਧਕੀ ਸੇਵਾ (ਆਈਏਐਸ) ਅਧਿਕਾਰੀ ਮੋਹਪਾਤਰਾ ਅਗਸਤ 2019 ਵਿੱਚ ਡੀਪੀਆਈਆਈਟੀ ਦੇ ਸੱਕਤਰ ਬਣੇ ਸੀ। ਇਸ ਤੋਂ ਪਹਿਲਾਂ ਉਹ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੇ ਚੇਅਰਮੈਨ ਸਨ। ਇਸ ਤੋਂ ਪਹਿਲਾਂ ਉਹ ਵਣਜ ਵਿਭਾਗ ਵਿੱਚ ਜੁਆਇੰਟ ਸੈਕਟਰੀ ਵੀ ਸਨ। ਮਹਾਪਾਤਰਾ ਗੁਜਰਾਤ ਸਰਕਾਰ ਵਿੱਚ ਸੂਰਤ ਦੇ ਕਾਰਪੋਰੇਸ਼ਨ ਕਮਿਸ਼ਨਰ ਵੀ ਰਹੇ ਸਨ।
ਇਹ ਵੀ ਦੇਖੋ : ਮਿਲਖਾ ਸਿੰਘ ਦੇ ਘਰ ਤੋਂ ਸਿੱਧਾ LIVE, ਸ਼ਰਧਾ ਦੇ ਫੁੱਲ ਭੇਟ ਕਾਰਨ ਵਾਲਿਆਂ ਦੀਆਂ ਲੱਗੀਆਂ ਲਾਈਨਾਂ