Easter 2021: ਈਸਾਈ ਭਾਈਚਾਰੇ ਦੇ ਸਭ ਤੋਂ ਵੱਡੇ ਤਿਉਹਾਰਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਈਸਟਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਈਸਟਰ ਦੀ ਵਧਾਈ ਦਿੱਤੀ ਹੈ । ਉਨ੍ਹਾਂ ਨੇ ਟਵਿੱਟਰ ‘ਤੇ ਈਸਟਰ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਲਿਖਿਆ,”ਈਸਟਰ ‘ਤੇ ਵਧਾਈ ! ਇਸ ਦਿਨ, ਅਸੀਂ ਯਿਸ਼ੂ ਮਸੀਹ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ। ਸਮਾਜਿਕ ਸ਼ਕਤੀਕਰਨ ‘ਤੇ ਉਨ੍ਹਾਂ ਦਾ ਜ਼ੋਰ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ।”
ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਈਸਟਰ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,’ਉਮੀਦ ਅਤੇ ਨਵੀਂ ਸ਼ੁਰੂਆਤ ਦਾ ਜਸ਼ਨ- ਹੈਪੀ ਈਸਟਰ !’
ਦੱਸ ਦੇਈਏ ਕਿ ਈਸਾਈ ਭਾਈਚਾਰੇ ਦੇ ਲੋਕਾਂ ਵਿੱਚ ਅਜਿਹੀ ਮਾਨਤਾ ਹੈ ਕਿ ਪ੍ਰਭੂ ਯਿਸ਼ੂ ਆਪਣੀ ਮੌਤ ਦੇ ਤਿੰਨ ਦਿਨ ਬਾਅਦ ਜੀਵਿਤ ਹੋ ਉੱਠੇ ਸੀ ਅਤੇ ਉਸੇ ਦਿਨ ਨੂੰ ਈਸਟਰ ਕਿਹਾ ਜਾਣ ਲੱਗ ਗਿਆ । ਈਸਾਈ ਧਰਮ ਦੇ ਲੋਕ ਇਸ ਤਿਓਹਾਰ ਨੂੰ ਖੁਸ਼ੀ ਨਾਲ ਤੇ ਧੂਮਧਾਮ ਨਾਲ ਮਨਾਉਂਦੇ ਹਨ।
ਜ਼ਿਕਰਯੋਗ ਹੈ ਕਿ ਇਹ ਕ੍ਰਿਸਮਸ ਤੋਂ ਬਾਅਦ ਈਸਾਈਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਸ ਦਿਨ ਈਸਾਈ ਲੋਕ ਯਿਸ਼ੂ ਮਸੀਹ ਦੀ ਪੂਜਾ ਕਰਦੇ ਹਨ। ਇਸ ਦਿਨ ਲੋਕ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ।
ਇਹ ਵੀ ਦੇਖੋ: RSS ਤੇ BJP ਨੂੰ ਨਿਹੰਗ ਸਿੰਘਾਂ ਨੇ ਕਰ ਦਿੱਤਾ ਚੈਲੇਂਜ, “ਕਿਤੇ ਵੀ ਟੱਕਰ ਜਾਣ ਦੇਖ ਲਵਾਂਂ ਗੇ”