Eid-e-Milad un Nabi 2020: ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਪੈਗੰਬਰ ਹਜ਼ਰਤ ਮੁਹੰਮਦ ਦੇ ਜਨਮਦਿਨ ਨੂੰ ਈਦ-ਏ-ਮਿਲਦ-ਉਨ-ਨਬੀ ਜਾਂ ਈਦ-ਏ-ਮਿਲਦ ਵਜੋਂ ਮਨਾਇਆ ਜਾ ਰਿਹਾ ਹੈ । ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ । ਈਦ-ਏ-ਮਿਲਦ 29 ਅਕਤੂਬਰ ਦੀ ਸ਼ਾਮ ਤੋਂ 30 ਅਕਤੂਬਰ ਦੀ ਸ਼ਾਮ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੱਲਾਹ ਦੇ ਆਖਰੀ ਪੈਗ਼ੰਬਰ ਦੀ ਜੀਵਨੀ ਬਾਰੇ ਲੋਕਾਂ ਨੂੰ ਦੱਸਿਆ ਜਾਂਦਾ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ, ‘ਮਿਲਾਦ-ਉਨ-ਨਬੀ ਦੀਆਂ ਸ਼ੁੱਭਕਾਮਨਾਵਾਂ । ਉਮੀਦ ਹੈ ਕਿ ਸਾਰਿਆਂ ਵਿੱਚ ਕਰੁਣਾ ਅਤੇ ਭਾਈਚਾਰਾ ਕਾਇਮ ਰਹੇ। ਸਾਰੇ ਲੋਕ ਤੰਦਰੁਸਤ ਅਤੇ ਖੁਸ਼ਹਾਲ ਰਹਿਣ। ਈਦ ਮੁਬਾਰਕ !’
ਉੱਥੇ ਹੀ ਦੂਜੇ ਪਾਸੇ ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਲਿਖਿਆ,”ਈਦ-ਏ-ਮਿਲਦ-ਉਨ-ਨਬੀ ਦੇ ਮੌਕੇ ‘ਤੇ ਦਿਆਲੂਤਾ ਅਤੇ ਭਾਈਚਾਰੇ ਦੀ ਭਾਵਨਾ ਹਰ ਕਿਸੇ ਦਾ ਮਾਰਗ ਦਰਸ਼ਨ ਕਰ ਸਕਦੀ ਹੈ। ਬਹੁਤ ਵਧਾਈਆਂ ।”
ਦਰਅਸਲ, ਇਸਲਾਮੀ ਚੰਦਰ ਕੈਲੰਡਰ ਅਨੁਸਾਰ, ਭਾਰਤ ਵਿੱਚ 19 ਅਕਤੂਬਰ ਤੋਂ ਰਬੀ-ਉਲ-ਅਵਲ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ। ਭਾਰਤ ਸਮੇਤ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ 30 ਅਕਤੂਬਰ ਯਾਨੀ ਅੱਜ ਈਦ ਮਿਲਦ ਉਨ ਨਬੀ ਦੀ ਦਾਵਤ ਹੋਵੇਗੀ। ਪੈਗੰਬਰ ਮੁਹੰਮਦ ਦੀ ਯਾਦ ਵਿੱਚ ਇਸ ਦਿਨ ਭਾਈਚਾਰੇ ਦੇ ਲੋਕ ਜਲੂਸ ਕੱਢਦੇ ਹਨ, ਪਰ ਇਸ ਸਾਲ ਕੋਰੋਨਾ ਕਾਰਨ ਅਜਿਹਾ ਹੋਣਾ ਮੁਸ਼ਕਿਲ ਹੈ।
ਦੱਸ ਦੇਈਏ ਕਿ ਪੈਗੰਬਰ ਮੁਹੰਮਦ ਦਾ ਜਨਮ ਅਰਬ ਦੇ ਮਾਰੂਥਲ ਦੇ ਸ਼ਹਿਰ ਮੱਕਾ ਵਿੱਚ 571 ਈਸਵੀ ਵਿੱਚ 12 ਤਰੀਕ ਨੂੰ ਹੋਇਆ ਸੀ। ਪੈਗੰਬਰ ਸਾਹਿਬ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਚੁੱਕਿਆ ਸੀ। ਜਦੋਂ ਉਹ 6 ਸਾਲਾਂ ਦੇ ਸੀ ਤਾਂ ਉਨ੍ਹਾਂ ਦੀ ਮਾਂ ਦਾ ਵੀ ਦਿਹਾਂਤ ਹੋ ਗਿਆ। ਮਾਂ ਦੀ ਮੌਤ ਤੋਂ ਬਾਅਦ ਪੈਗੰਬਰ ਮੁਹੰਮਦ ਆਪਣੇ ਚਾਚੇ ਅਬੂ ਤਾਲਿਬ ਅਤੇ ਦਾਦਾ ਅਬੂ ਮੁਤਾਲਿਬ ਦੇ ਨਾਲ ਰਹਿਣ ਲੱਗ ਪਏ।