Ex-Chhattisgarh Minister Outburst: “ਮੇਰੇ ਨਾਲ਼ ਜ਼ਰਾ ਠੀਕ ਤਰਾਂ ਬਿਹੇਵ ਕਰੋ, ਨਹੀਂ ਤਾਂ ਮੈਂ ਤੁਹਾਨੂੰ ਠੀਕ ਕਰ ਦਿਆਂਗਾ,” ਇਹ ਕਹਿਣਾ ਹੈ ਛੱਤੀਸਗੜ ਵਿੱਚ ਭਾਜਪਾ ਦੇ ਸਾਬਕਾ ਮੰਤਰੀ ਅਜੈ ਚੰਦਰਾਕਰ ਦਾ ਉਹ ਵੀ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਬੈਠਕ ਵਿੱਚ, ਜਿੱਥੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਵੀ ਮੌਜੂਦ ਸਨ । ਦਰਅਸਲ, ਪ੍ਰੋਗਰਾਮ ਵਿੱਚ ਪਹੁੰਚੇ ਸਾਬਕਾ ਮੰਤਰੀ ਅਜੈ ਚੰਦਰਾਕਰ ਕਿਸੇ ਗੱਲ ਤੋਂ ਨਾਰਾਜ਼ ਸਨ, ਉੱਥੇ ਭਾਜਪਾ ਦੇ ਪ੍ਰਦੇਸ਼ ਜਨਰਲ ਮੰਤਰੀ ਭੁਪੇਂਦਰ ਸਾਹਵਨੀ ਨਾਲ ਉਨ੍ਹਾਂ ਦੀ ਬਹਿਸ ਹੋ ਗਈ । ਥੋੜ੍ਹੀ ਦੇਰ ਬਾਅਦ ਚੰਦਰਾਕਰ ਨੇ ਭੜਕਦੇ ਹੋਏ ਭੁਪਿੰਦਰ ਸਾਹਵਨੀ ਨੂੰ ਕਿਹਾ ਕਿ “ਜਾਓ ਜਾ ਕੇ ਚਮਚਾਗਿਰੀ ਕਰੋ, ਮੇਰੇ ਨਾਲ਼ ਜ਼ਰਾ ਠੀਕ ਤਰਾਂ ਬਿਹੇਵ ਕਰੋ ,ਨਹੀਂ ਤਾਂ ਮੈਂ ਤੁਹਾਨੂੰ ਠੀਕ ਕਰ ਦਿਆਂਗਾ”। ਮੀਟਿੰਗ ਦੌਰਾਨ ਪੂਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ।
ਦਰਅਸਲ, ਹਰਦੀਪ ਪੁਰੀ ਕੇਂਦਰੀ ਬਜਟ ‘ਤੇ ਚਰਚਾ ਕਰਨ ਲਈ ਛੱਤੀਸਗੜ ਪਹੁੰਚੇ ਹਨ । ਪੁਰੀ ਨੇ ਸਭ ਤੋਂ ਪਹਿਲਾਂ ਪ੍ਰਦੇਸ਼ ਭਾਜਪਾ ਅਹੁਦੇਦਾਰਾਂ ਨਾਲ ਸੂਬਾ ਭਾਜਪਾ ਦਫ਼ਤਰ ‘ਕੁਸ਼ਭੌ ਠਾਕਰੇ ਕੈਂਪਸ’ ਵਿਖੇ ਚਰਚਾ ਕੀਤੀ । ਇਸ ਦੌਰਾਨ ਉਨ੍ਹਾਂ ਨੇ ਬਜਟ ਵਿੱਚ ਵਿਸਥਾਰ ਨਾਲ ਦੱਸਿਆ ਕਿ ਬਜਟ ਵਿਚ ਛੱਤੀਸਗੜ੍ਹ ਨੂੰ ਕੀ ਦਿੱਤਾ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਨੇਤਾਵਾਂ ਨੇ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਪਰ ਕੁਝ ਸਮੇਂ ਬਾਅਦ ਅਜੈ ਚੰਦਰਾਕਰ ਨਾਰਾਜ਼ ਹੋ ਗਏ ਅਤੇ ਬੈਠਕ ਤੋਂ ਚਲੇ ਗਏ।
ਇਸ ਦੌਰਾਨ ਸਾਹਵਨੀ ਸ਼ਾਂਤ ਰਹੇ ਅਤੇ ਅਜੈ ਚੰਦਰਕਰ ਵਿਵਾਦ ਤੋਂ ਬਾਅਦ ਬੈਠਕ ਤੋਂ ਬਾਹਰ ਚਲੇ ਗਏ। ਦੱਸ ਦੇਈਏ ਕਿ ਹਰਦੀਪ ਪੁਰੀ ਕੇਂਦਰੀ ਬਜਟ ਬਾਰੇ ਨੇਤਾਵਾਂ ਨਾਲ ਵਿਚਾਰ ਵਟਾਂਦਰੇ ਕਰ ਰਹੇ ਸਨ। ਇਸ ਦੌਰਾਨ ਅਜੈ ਚੰਦਰਾਕਰ ਮੀਟਿੰਗ ਰੂਮ ਵਿੱਚ ਪਹੁੰਚੇ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਨਾ ਦੇਣ ‘ਤੇ ਭੁਪੇਂਦਰ ‘ਤੇ ਭੜਕ ਗਏ। ਚੰਦਰਕਰ ਨੇ ਕਿਹਾ ਕਿ ਸਹੀ ਸਮੇਂ ‘ਤੇ ਪ੍ਰੋਗਰਾਮ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਜਿਸ ਸਮੇਂ ਚੰਦਰਾਕਰ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਸਨ, ਉੱਥੇ ਬ੍ਰਿਜਮੋਹਨ ਅਗਰਵਾਲ, ਸਰੋਜ ਪਾਂਡੇ, ਧਰਮਲਾਲ ਕੌਸ਼ਿਕ ਅਤੇ ਹੋਰ ਆਗੂ ਵੀ ਬੈਠਕ ਵਿੱਚ ਮੌਜੂਦ ਸਨ।
ਇਹ ਵੀ ਦੇਖੋ: ਕਿਸਾਨ ਅੰਦੋਲਨ ਚ 17 ਵਾਰ ਜੇਲ੍ਹ ਜਾਣ ਵਾਲੇ ‘ਤਾਊ’ ਦੀ ਸੁਣੋ ਦਹਾੜ, ਸੁਣ ਕੇ ਸਰਕਾਰ ਨਰਾਜ਼ ਹੋ ਸਕਦੀ ਏ