ਹਰਿਆਣਾ ਦੇ ਝੱਜਰ ਜ਼ਿਲੇ ਦੇ ਬਹਾਦਰਗੜ੍ਹ ‘ਚ ਰੋਹਤਕ-ਦਿੱਲੀ ਰੋਡ ‘ਤੇ ਸਥਿਤ ਇੱਕ ਹੋਟਲ ‘ਚ ਏਅਰ ਕੰਡੀਸ਼ਨਰ ‘ਚ ਗੈਸ ਰਿਫਿਲ ਕਰਦੇ ਸਮੇਂ ਕੰਪ੍ਰੈਸਰ ‘ਚ ਧਮਾਕਾ ਹੋ ਗਿਆ। AC ਦਾ ਮਲਬਾ ਸਾਹਮਣੇ ਸਥਿਤ ਘਰ ਵਿੱਚ ਜਾ ਡਿੱਗਿਆ। AC ਧਮਾਕੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਧਮਾਕਾ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਘਰ ਵਿੱਚ ਮੌਜੂਦ ਇੱਕ ਲੜਕੀ ਵਾਲ-ਵਾਲ ਬਚ ਗਈ, ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਇਹ ਘਟਨਾ ਨਹਿਰੂ ਪਾਰਕ ਸਥਿਤ ਰੈੱਡ ਹੱਟ ਹੋਟਲ ਦੀ ਹੈ।
ਜਾਣਕਾਰੀ ਮੁਤਾਬਕ ਮੰਗਲਵਾਰ ਸ਼ਾਮ ਨੂੰ ਹੋਟਲ ਦੇ AC ‘ਚ ਗੈਸ ਰੀਫਿਲ ਕੀਤੀ ਜਾ ਰਹੀ ਸੀ। ਇਸ ਦੌਰਾਨ ਅਚਾਨਕ ਧਮਾਕਾ ਹੋਇਆ ਅਤੇ AC ਦਾ ਮਲਬਾ ਜਾਲੀ ਨੂੰ ਤੋੜ ਕੇ ਸਾਹਮਣੇ ਵਾਲੇ ਘਰ ਵਿੱਚ ਜਾ ਡਿੱਗਿਆ। ਇਸ ਦੌਰਾਨ ਘਰ ‘ਚ ਇਕ ਲੜਕੀ ਮੌਜੂਦ ਸੀ, ਖੁਸ਼ਕਿਸਮਤੀ ਨਾਲ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਧਮਾਕਾ ਹੁੰਦੇ ਹੀ ਆਸ-ਪਾਸ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅੱ.ਗ, ਲੋਕਾਂ ਨੇ ਮਸਾਂ ਬਚਾਇਆ ਚਾਲਕ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਲੋਕਾਂ ਨੇ ਇਸ ਘਟਨਾ ਲਈ ਹੋਟਲ ਮਾਲਕ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਹੋਟਲ ਦੇ ਕਮਰਸ਼ੀਅਲ ਸਿਲੰਡਰ ਕੁਝ ਦੂਰੀ ‘ਤੇ ਮੌਜੂਦ ਸਨ, ਜੇਕਰ ਇਹ ਸਿਲੰਡਰ ਟਕਰਾ ਜਾਂਦੇ ਤਾਂ ਹਾਦਸਾ ਵੱਡਾ ਰੂਪ ਧਾਰਨ ਕਰ ਸਕਦਾ ਸੀ।
ਵੀਡੀਓ ਲਈ ਕਲਿੱਕ ਕਰੋ -: