ਲੋਕ ਸਭਾ ਚੋਣਾਂ ਨੂੰ ਲੈ ਕੇ ਯੂਪੀ ਵਿਚ ਵੋਟਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ। ਉਥੇ ਯੂਪੀ ਦੀ ਫਰੂਖਾਬਾਦ ਲੋਕ ਸਭਾ ਸੀਟ ਦੇ ਏਟਾ ਜ਼ਿਲ੍ਹੇ ਵਿੱਚ ਫਰਜ਼ੀ ਵੋਟਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਇਥੇ 17 ਸਾਲਾ ਨੌਜਵਾਨ ਵੱਲੋਂ ਭਾਜਪਾ ਉਮੀਦਵਾਰ ਨੂੰ 8 ਵੋਟਾਂ ਪਾਈਆਂ ਗਈਆਂ। ਜਿਸ ਤੋਂ ਬਾਅਦ ਉਸ ਖਿਲਾਫ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।
ਇਸੇ ਤਹਿਤ ਹੁਣ ਵੱਡੀ ਕਾਰਵਾਈ ਹੋਈ ਹੈ। ਪੂਰੀ ਪੋਲਿੰਗ ਪਾਰਟੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬੂਥ ‘ਤੇ ਮੁੜ ਪੋਲਿੰਗ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਸਾਰੇ ਪੋਲਿੰਗ ਵਰਕਰਾਂ ਖਿਲਾਫ ਰਿਪੋਰਟ ਦਰਜ ਕਰ ਲਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਸਾਰਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਨੌਜਵਾਨ ਦਾ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੀ ਜਿਸ ਵਿਚ ਉਹ ਇਕ-ਇਕ ਕਰਕੇ 8 ਵੋਟਾਂ ਪਾਉਂਦਾ ਹੈ ਤੇ ਇਸ ਦੀ ਵੀਡੀਓ ਵੀ ਬਣਾਉਂਦਾ ਹੈ। ਅਖਿਲੇਸ਼ ਯਾਦਵ ਤੇ ਰਾਹੁਲ ਗਾਂਧੀ ਵੱਲੋਂ ਇਸ ਵੀਡੀਓ ਨੂੰ ਪੋਸਟ ਕਰਕੇ ਨੌਜਵਾਨ ਖਿਲਾਫ ਐਕਸ਼ਨ ਲਏ ਜਾਣ ਦੀ ਗੱਲ ਕਹੀ ਗਈ ਸੀ।
ਇਹ ਵੀ ਪੜ੍ਹੋ : ‘ਆਪ’ ਆਗੂ ਦੀ ਸੜਕ ਹਾ/ਦਸੇ ‘ਚ ਗਈ ਜਾ/ਨ, ਖੜ੍ਹੇ ਟਿੱਪਰ ਨਾਲ ਟਕਰਾਈ ਕਾਰ, ਮੌਕੇ ‘ਤੇ ਮੌ.ਤ
ਵੀਡੀਓ ਵਾਇਰਲ ਹੋਣ ਦੇ ਬਾਅਦ ਫਰੂਖਾਬਾਦ ਦੇ ਰਿਟਰਨਿੰਗ ਅਫਸਰ ਡਾ.ਵੀ.ਕੇ.ਸਿੰਘ ਨੇ ਜਾਂਚ ਕਰਵਾਈ ਤੇ ਜਾਂਚ ਵਿਚ ਪੋਲਿੰਗ ਪਾਰਟੀ ਦੀ ਲਾਪ੍ਰਵਾਹੀ ਸਾਹਮਣੇ ਆਈ। ਬੂਥ ਦੇ ਸਾਰੇ ਪੋਲਿੰਗ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਸਹਾਇਕ ਰਿਟਰਨਿੰਗ ਅਫਸਰ ਨੇ ਸਾਰਿਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: